ਗੇਮ ਖੇਡਣ ਤੋਂ ਰੋਕਣ ’ਤੇ ਨੌਜਵਾਨ ਨੇ ਮਾਤਾ-ਪਿਤਾ ਅਤੇ ਭੈਣ ਦਾ ਕਤਲ ਕੀਤਾ

ਪਾਰਾਦੀਪ, 4 ਮਾਰਚ- ਉੜੀਸਾ ਦੇ ਜਗਤਸਿੰਘਪੁਰ ਜ਼ਿਲ੍ਹੇ ਵਿਚ ਮੰਗਲਵਾਰ ਸਵੇਰੇ ਇਕ 21 ਸਾਲਾ ਲੜਕੇ ਨੇ ਆਪਣੇ ਮਾਤਾ-ਪਿਤਾ ਅਤੇ ਭੈਣ ਨੂੰ ਇਸ ਲਈ ਕਤਲ ਕਰ ਦਿੱਤਾ ਕਿਉਂਕਿ ਉਹ ਉਸਨੂੰ ਆਨਲਾਈਨ ਗੇਮ ਖੇਡਣ ਤੋਂ ਰੋਕਦੇ ਸਨ। ਪੁਲੀਸ ਸੁਪਰਡੈਂਟ ਭਵਾਨੀ ਸੰਕਰ ਉਦਗਤਾ ਨੇ ਦੱਸਿਆ ਕਿ ਇਹ ਘਟਨਾ ਜਗਤਸਿੰਘਪੁਰ ਪੁਲੀਸ ਥਾਣਾ ਖੇਤਰ ਦੇ ਅਧੀਨ ਪੈਂਦੇ ਜੈਬਾਦਾ ਸੇਠੀ ਸਾਹੀ ਵਿਖੇ ਸਵੇਰੇ 3 ਵਜੇ ਦੇ ਕਰੀਬ ਵਾਪਰੀ। ਲੜਕੇ ਨੇ ਆਪਣੇ ਮਾਤਾ-ਪਿਤਾ ਅਤੇ ਭੈਣ ਦੇ ਸਿਰ ’ਤੇ ਹਮਲਾ ਕਰਨ ਲਈ ਪੱਥਰ ਜਾਂ ਕਿਸੇ ਹੋਰ ਸਖ਼ਤ ਚੀਜ਼ ਦੀ ਵਰਤੋਂ ਕੀਤੀ ਹੈ।

ਜਗਤਸਿੰਘਪੁਰ ਪੁਲੀਸ ਸਟੇਸ਼ਨ ਦੇ ਇੰਚਾਰਜ ਪ੍ਰਭਾਸ ਸਾਹੂ ਨੇ ਦੱਸਿਆ ਕਿ ਮੁਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਦੋਸ਼ੀ ਸੂਰਜਕਾਂਤ ਸੇਠੀ ਨੂੰ ਉਸਦੇ ਮਾਤਾ-ਪਿਤਾ ਅਤੇ ਭੈਣ ਮੋਬਾਈਲ ਫੋਨ ’ਤੇ ਆਨਲਾਈਨ ਗੇਮ ਖੇਡਣ ਤੋ ਰੋਕਦੇ ਸਨ, ਜਿਸ ਕਾਰਨ ਉਹ ਉਨ੍ਹਾਂ ਤੋਂ ਨਾਰਾਜ਼ ਸੀ।
ਮ੍ਰਿਤਕਾਂ ਦੀ ਪਛਾਣ ਪ੍ਰਸ਼ਾਂਤ ਸੇਠੀ ਉਰਫ ਕਾਲੀਆ (65), ਉਸ ਦੀ ਪਤਨੀ ਕਨਕਲਤਾ (62) ਅਤੇ ਬੇਟੀ ਰੋਜ਼ਲਿਨ (25) ਵਜੋਂ ਹੋਈ ਹੈ। ਐਸਪੀ ਨੇ ਕਿਹਾ, “ਘਟਨਾ ਤੋਂ ਬਾਅਦ ਸੂਰਜਕਾਂਤ ਸੇਠੀ ਪਿੰਡ ਦੇ ਨੇੜੇ ਲੁਕ ਗਿਆ ਅਤੇ ਬਾਅਦ ਵਿੱਚ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ।’’ ਉਦਗਾਤਾ ਨੇ ਦੱਸਿਆ ਕਿ ਨੌਜਵਾਨ ਨੂੰ ਮਾਨਸਿਕ ਸਮੱਸਿਆ ਹੋਣ ਦਾ ਸ਼ੱਕ ਹੈ। 
ਪਿੰਡ ਵਾਸੀਆਂ ਨੇ ਦਾਅਵਾ ਕੀਤਾ ਕਿ ਸੂਰਜਕਾਂਤ ਨੇ ਉਨ੍ਹਾਂ ਕੋਲ ਮੰਨਿਆ ਕਿ ਉਸ ਨੇ ਆਪਣੇ ਮਾਤਾ-ਪਿਤਾ ਦਾ ਕਤਲ ਕੀਤਾ ਹੈ। ਇੱਕ ਹੋਰ ਅਧਿਕਾਰੀ ਨੇ ਦੱਸਿਆ ਕਿ ਐਸਪੀ ਦੀ ਅਗਵਾਈ ਵਿੱਚ ਇੱਕ ਪੁਲੀਸ ਟੀਮ ਅਤੇ ਇੱਕ ਵਿਗਿਆਨਕ ਟੀਮ ਮੌਕੇ ’ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕੀਤੀ। ਉਨ੍ਹਾਂ ਦੱਸਿਆ ਕਿ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।