ਆਟੋਮੇਟਿਡ ਡਰਾਈਵਿੰਗ ਟੈਸਟ ਸੈਂਟਰ ਨੂੰ ਜਾਂਦੀ ਸੜਕ ਦਾ ਮੰਦਾ ਹਾਲ

ਪਟਿਆਲਾ, 1 ਅਕਤੂਬਰ - ਪੁੱਟ-ਪੁਟਈਆ ਕਾਰਨ ਵੈਸੇ ਤਾਂ ਸ਼ਹਿਰ ਦੇ ਹਰ ਇਲਾਕੇ ਵਿੱਚ ਬਹੁਤੀਆਂ ਸੜਕਾਂ ਦਾ ਮੰਦਾ ਹਾਲ ਹੈ ਪਰ ਨਾਭਾ ਰੋਡ ਨੇੜੇ ਆਟੋਮੇਟਿਡ ਡਰਾਈਵਿੰਗ ਟੈਸਟ ਸੈਂਟਰ (ਹਰਪਾਲ ਟਿਵਾਣਾ ਆਡੀਟੋਰੀਅਮ ਦੇ ਪਿਛਲੇ ਪਾਸੇ) ਅਗਿਓਂ ਲੰਘਦੀ ਸੜਕ ਦਾ ਵੀ ਬਹੁਤ ਬੁਰਾ ਹਾਲ ਹੈ।

 ਥਾਂ-ਥਾਂ ਵੱਡੇ ਟੋਏ ਪਏ ਹਨ, ਜਿੱਥੋਂ ਲੋਕਾਂ ਦਾ ਲੰਘਣਾ ਮੁਸ਼ਕਿਲ ਹੋਇਆ ਪਿਆ ਹੈ। ਵੱਡੀ ਗਿਣਤੀ ਵਿੱਚ ਲੋਕ ਡਰਾਈਵਿੰਗ ਟੈਸਟ ਸੈਂਟਰ ਜਾਣ ਲਈ ਇਸ ਸੜਕ ਦੀ ਵਰਤੋਂ ਕਰਦੇ ਹਨ। ਜ਼ਿਲ੍ਹਾ ਪ੍ਰਸ਼ਾਸਨ ਨੂੰ ਇਸ ਦੀ ਮੁਰੰਮਤ ਕਰਵਾਉਣ ਦਾ ਵੀ ਕਦੇ ਖਿਆਲ ਨਹੀਂ ਆਇਆ। 
ਇਸ ਸੜਕ ਨੂੰ ਹੋਰ ਚੌੜੀ ਕਰਨ ਦੇ ਉਦੇਸ਼ ਨਾਲ ਸੜਕ ਦੇ ਨਾਲ ਦੀ ਜਗ੍ਹਾ ਪੁੱਟੀ ਗਈ ਸੀ, ਜਿੱਥੇ ਕੁਝ ਪੱਥਰ ਤਾਂ ਵਿਛਾਇਆ ਗਿਆ ਪਰ ਇਹ ਸੜਕ ਅੱਜ ਵੀ ਮੁਕੰਮਲ ਹੋਣ ਨੂੰ ਤਰਸ ਰਹੀ ਹੈ।