
ਜਿਲੇ ਵਿੱਚ ਚਲਾਇਆ ਗਿਆ CASO ਆਪ੍ਰੇਸ਼ਨ
ਨਵਾਂਸ਼ਹਿਰ- ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਪੁਲਿਸ ਵਲੋਂ ਜਿਲ੍ਹਾ ਦੇ ਨਸ਼ਾ ਪ੍ਰਭਾਵਿਤ ਏਰੀਆ ਵਿੱਚ ਚਲਾਇਆ ਗਿਆ CASO ਅਪਰੇਸਨ ਇਸ ਅਪਰੇਸ਼ਨ ਦੌਰਾਨ ਜਿਲ੍ਹਾ ਪੁਲਿਸ ਵਲੋਂ ਸ਼ੱਕੀ ਵਿਅਕਤੀਆਂ ਅਤੇ ਨਸ਼ਾ ਤਸੱਕਰੀ ਦੇ ਧੰਦੇ ਵਿੱਚ ਪਹਿਲਾ ਸ਼ਾਮਲ ਰਹੇ ਵਿਅਕਤੀਆਂ ਦੀ ਵਿਸ਼ੇਸ ਚੈਕਿੰਗ ਕੀਤੀ ਗਈ ਅਤੇ 06 ਨਸ਼ਾ ਤਸੱਕਰਾਂ ਨੂੰ 18 ਗ੍ਰਾਮ ਹੈਰੋਇੰਨ, 95 ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫਤਾਰ ਕੀਤਾ ਗਿਆ।
ਨਵਾਂਸ਼ਹਿਰ- ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਪੁਲਿਸ ਵਲੋਂ ਜਿਲ੍ਹਾ ਦੇ ਨਸ਼ਾ ਪ੍ਰਭਾਵਿਤ ਏਰੀਆ ਵਿੱਚ ਚਲਾਇਆ ਗਿਆ CASO ਅਪਰੇਸਨ ਇਸ ਅਪਰੇਸ਼ਨ ਦੌਰਾਨ ਜਿਲ੍ਹਾ ਪੁਲਿਸ ਵਲੋਂ ਸ਼ੱਕੀ ਵਿਅਕਤੀਆਂ ਅਤੇ ਨਸ਼ਾ ਤਸੱਕਰੀ ਦੇ ਧੰਦੇ ਵਿੱਚ ਪਹਿਲਾ ਸ਼ਾਮਲ ਰਹੇ ਵਿਅਕਤੀਆਂ ਦੀ ਵਿਸ਼ੇਸ ਚੈਕਿੰਗ ਕੀਤੀ ਗਈ ਅਤੇ 06 ਨਸ਼ਾ ਤਸੱਕਰਾਂ ਨੂੰ 18 ਗ੍ਰਾਮ ਹੈਰੋਇੰਨ, 95 ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫਤਾਰ ਕੀਤਾ ਗਿਆ।
ਡਾ. ਮਹਿਤਾਬ ਸਿੰਘ, ਆਈ.ਪੀ.ਐਸ ਸੀਨੀਅਰ ਕਪਤਾਨ ਪੁਲਿਸ, ਸ਼ਹੀਦ ਭਗਤ ਸਿੰਘ ਨਗਰ ਵਲੋਂ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਲ੍ਹਾਂ ਪੁਲਿਸ ਨਸ਼ਿਆ ਦਾ ਖਾਤਮਾ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਜੋ ਨਸ਼ਾਂ ਤੱਸਕਰਾ ਦੇ ਖਿਲ਼ਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ।
ਉਹਨਾਂ ਨੇ ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਨਸ਼ਿਆ ਖਿਲਾਫ ਜਾਰੀ ਇਸ ਮੁੰਹਿਮ ਤਹਿਤ ਅੱਜ ਮਿਤੀ 03.02.2025 ਨੂੰ ਮਾਨਯੋਗ ਡਾਇਰੈਕਟਰ ਜਨਰਲ ਪੁਲਿਸ, ਪੰਜਾਬ ਜੀ ਅਤੇ ਮਾਨਯੋਗ ਇੰਸਪੈਕਟਰ ਜਨਰਲ ਪੁਲਿਸ, ਲੁਧਿਆਣਾ ਰੇਂਜ ਲੁਧਿਆਣਾ ਜੀ ਦੇ ਦਿਸਾ ਨਿਰਦੇਸ ਅਨੁਸਾਰ ਜਿਲ੍ਹਾਂ ਪੁਲਿਸ ਵਲੋਂ ਡਾ. ਮੁਕੇਸ ਕੁਮਾਰ, ਪੀ.ਪੀ.ਐਸ, ਕਪਤਾਨ ਪੁਲਿਸ (ਜਾਂਚ) ਸ਼ਹੀਦ ਭਗਤ ਸਿੰਘ ਨਗਰ ਜੀ ਦੀ ਸੁਪਰਵੀਜਨ ਹੇਠ ਜਿਲ੍ਹਾ ਦੇ ਨਸ਼ਾ ਪ੍ਰਭਾਵਿਤ ਏਰੀਆਂ ਵਿੱਚ Cordon and Search Operation (CASO) ਚਲਾਇਆ ਗਿਆ ਹੈ ਇਸ ਸਰਚ ਅਪਰੇਸ਼ਨ ਵਿੱਚ 01 ਐਸ.ਪੀ, 08 ਡੀ.ਐਸ.ਪੀ ਸਮੇਤ 110 ਪੁਲਿਸ ਕਰਮਚਾਰੀਆਂ ਦੀਆਂ ਪੁਲਿਸ ਪਾਰਟੀ ਬਣਾ ਕੇ ਜਿਲ੍ਹਾ ਦੇ Drug Hotspots ਪਿੰਡਾਂ/ਵਾਰਡਾਂ ਵਿੱਚ ਘੇਰਾ ਬੰਦੀ ਕਰਕੇ ਸਰਚ ਕੀਤੀ ਗਈ ਅਤੇ ਵਿਸ਼ੇਸ਼ ਤੌਰ ਤੇ ਨਸ਼ਾ ਤਸੱਕਰੀ ਦੇ ਧੰਦੇ ਵਿੱਚ ਸ਼ਾਮਲ ਰਹੇ ਵਿਅਕਤੀਆਂ ਦੀ ਚੈਕਿੰਗ ਕੀਤੀ ਗਈ|
ਇਸ ਅਪਰੇਸ਼ਨ ਦਾ ਮੁੱਖ ਉਦੇਸ਼ ਨਸ਼ਾ ਤਸੱਕਰਾਂ ਨੂੰ ਕਾਬੂ ਕਰਨਾ, ਨਸ਼ਾ ਵੇਚਣ ਵਾਲੇ ਵਿਅਕਤੀਆਂ ਤੇ ਦਬਾਓ ਬਣਾਈ ਰੱਖਣਾ, ਉਹਨਾਂ ਦੀਆਂ ਮੋਜੂਦਾ ਗਤੀਵਿਧੀਆਂ ਤੇ ਨਿਗਰਾਨੀ ਰੱਖਣਾ, ਨਸ਼ੇ ਦੀ ਸਪਲਾਈ ਚੈਨ ਨੂੰ ਤੋੜਨਾ, ਨਸ਼ਾ ਦਾ ਸੇਵਨ ਕਰਨ ਵਾਲੇ ਵਿਅਕਤੀਆਂ ਬਾਰੇ ਪਤਾ ਲਗਾ ਕੇ ਉਹਨਾਂ ਦੇ ਮੁੜ ਵਸੇਵਾ ਕਰਨਾ ਅਤੇ ਆਮ ਪਬਲਿਕ ਵਿੱਚ ਪੁਲਿਸ ਪ੍ਰਤੀ ਵਿਸ਼ਵਾਸ ਪੈਦਾ ਕਰਨਾ ਹੈ। ਉਹਨਾਂ ਨੇ ਨਸ਼ਿਆ ਵਿਰੁੱਧ ਜਾਰੀ ਇਸ ਮੁਹਿੰਮ ਵਿੱਚ ਪੁਲਿਸ ਦਾ ਸਹਿਯੋਗ ਦੇਣ ਲਈ ਪਬਲਿਕ ਨੂੰ ਅਪੀਲ ਕੀਤੀ।
ਇਸ ਸਰਚ ਅਪਰੇਸ਼ਨ ਦੌਰਾਨ 223 ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕੀਤੀ ਗਈ, ਇਸ ਦੌਰਾਨ 06 ਨਸ਼ਾ ਤਸੱਕਰਾ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ 18 ਗ੍ਰਾਮ ਹੈਰੋਇਨ ਅਤੇ 95 ਨਸ਼ੀਲੀਆਂ ਗੋਲੀਆਂ ਬ੍ਰਾਮਦ ਕੀਤੀਆ ਹਨ। ਜਿਸ ਸਬੰਧੀ 05 ਮੁਕੱਦਮੇ ਐਨ.ਡੀ.ਪੀ.ਐਸ ਐਕਟ ਤਹਿਤ ਦਰਜ ਰਜਿਸਟਰ ਕੀਤੇ ਗਏ ਹਨ।
