ਬਾਬਾ ਦੀਪ ਸਿੰਘ ਨਗਰ ਦੀ ਨਵੀਂ ਪੰਚਾਇਤ ਵੱਲੋਂ ਵਿਧਾਇਕ ਰਾਣਾਂ ਇੰਦਰਪ੍ਰਤਾਪ ਨਾਲ ਮੀਟਿੰਗ
ਕਪੂਰਥਲਾ (ਪੈਗਾਮ ਏ ਜਗਤ )- ਬੀਤੇ ਕੱਲ ਪਿੰਡ ਬਾਬਾ ਦੀਪ ਸਿੰਘ ਨਗਰ ਵਿਖੇ ਪਹੁੰਚੇ ਐਮ,ਐਲ,ਏ ਸੁਲਤਾਨਪੁਰ ਸਰਦਾਰ ਰਾਣਾ ਇੰਦਰ ਪ੍ਰਤਾਪ ਸਿੰਘ ਜੀ ਨੇ ਦੂਜੀ ਵਾਰ ਬਣੀ ਪੰਚਾਇਤ ਤੇ ਨਵੇਂ ਬਣੇ ਪੰਚਾਇਤ ਮੈਂਬਰਾਂ ਨਾਲ ਮੀਟਿੰਗ ਕੀਤੀ। ਦੁਬਾਰਾ ਦੂਜੀ ਵਾਰ ਰੁਪਿੰਦਰ ਕੌਰ ਸਰਪੰਚ ਬਣਨ ਤੇ ਵਧਾਈ ਦਿੰਦਿਆਂ ਇਲਾਕਾ ਨਿਵਾਸੀਆਂ ਦਾ ਧੰਨਵਾਦ ਕੀਤਾ ਕਿ ਜਿਨਾਂ ਨੇ ਇਹਨਾਂ ਦੇ ਪੁਰਾਣੇ ਕੀਤੇ ਕੰਮਾਂ ਨੂੰ ਦੇਖਦੇ ਹੋਏ ਮੋਹਰ ਲਾਉਂਦੇ ਹੋਏ ਇਸ ਪੰਚਾਇਤ ਤੇ ਮੁੜ ਭਰੋਸਾ ਕੀਤਾ।

ਮੈਂਬਰ ਪੰਚਾਇਤ ਅਤੇ ਇਲਾਕਾ ਨਿਵਾਸੀਆਂ ਦੀ ਮੌਜੂਦਗੀ ਵਿੱਚ ਸਰਪੰਚ ਸਾਹਿਬ ਵੱਲੋਂ ਪਿੰਡ ਦੇ ਵਿਕਾਸ ਲਈ ਕਈ ਮੁੱਦਿਆਂ ਉੱਤੇ ਗੱਲ ਕੀਤੀ ਗਈ , ਜਿਨਾਂ ਵਿੱਚ ਪਿੰਡ ਦੀਆਂ ਬਣਨ ਵਾਲੀਆਂ ਰਹਿੰਦੀਆਂ ਗਲੀਆਂ ਅਤੇ ਜਿੱਥੇ ਜਿੱਥੇ ਸੀਵਰੇਜ ਦੀ ਮੁਸ਼ਕਿਲ ਆ ਰਹੀ ਹੈ ਉਸ ਸਬੰਧ ਵਿੱਚ ਗੱਲ ਕੀਤੀ ਗਈ, ਨਾਲ ਹੀ ਹੁਸੈਨਪੁਰ ਤੋਂ ਲੈ ਕੇ ਢੁੱਡੀਆਂ ਵਾਲ ਤੱਕ ਮੇਨ ਰੋਡ ਤੇ ਸਟਰੀਟ ਲਾਈਟ ਲਾਉਣ ਬਾਰੇ ਵੀ ਗੱਲ ਕੀਤੀ ਗਈ।
ਸਰਪੰਚ ਸਾਹਿਬ ਵੱਲੋਂ ਇੱਕ ਹੋਰ ਅਹਿਮ ਮੁੱਦੇ ਉੱਤੇ ਗੱਲ ਕੀਤੀ ਜਿਸ ਵਿੱਚ ਆਰ,ਸੀ,ਐਫ ਦੇ ਬਾਹਰ ਗੇਟ ਤੇ ਵੱਡੇ ਵੱਡੇ ਟਰਾਲਿਆਂ ਦੇ ਕਰਕੇ ਟਰੈਫਿਕ ਜਾਮ ਹੋ ਜਾਂਦੀ ਹੈ ਅਤੇ ਐਕਸੀਡੈਂਟ ਦਾ ਖਤਰਾ ਬਣਿਆ ਰਹਿੰਦਾ ਹੈ ਉਸ ਬਾਰੇ ਗੱਲ ਕਰਦਿਆਂ ਕਿਹਾ ਗਿਆ ਕਿ ਇਸ ਨੂੰ ਆਰ,ਸੀ,ਐਫ ਜਨਰਲ ਮੈਨੇਜਰ ਨਾਲ ਮਿਲ ਕੇ ਹੁਸੈਨਪੁਰ ਗੇਟ ਤੋਂ ਇਸ ਦੀ ਐਂਟਰੀ ਕਰਾਈ ਜਾ ਸਕੇ ਤਾਂ ਕਿ ਮੇਨ ਕਪੂਰਥਲਾ , ਸੁਲਤਾਨਪੁਰ ਰੋਡ ਤੇ ਟਰੈਫਿਕ ਜਾਮ ਨਾ ਹੋ ਸਕੇ।
ਹੋਰ ਗੱਲ ਕਰਦੇ ਅਵਾਰਾ ਕੁੱਤਿਆਂ ਦੇ ਨੱਥ ਪਾਉਣ ਲਈ ਅਤੇ ਬਿਜਲੀ ਦੀਆਂ ਸਮੱਸਿਆਵਾਂ ਲਈ ਲਈ ਵੀ ਗੱਲ ਕੀਤੀ ਗਈ। ਇਹ ਤਾਂ ਸਾਰੇ ਮੁੱਦਿਆਂ ਨੂੰ ਸੁਣਦੇ ਹੋਏ ਸਰਦਾਰ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਰਹਿੰਦੀਆਂ ਗਲੀਆਂ ਬਿਜਲੀ ਦੇ ਸਮੱਸਿਆਵਾਂ ਸੀਵਰੇਜ ਸਮੱਸਿਆਵਾਂ ਤੇ ਮੇਨ ਰੋਡ ਤੇ ਲਾਈਟ ਤੇ ਜਨਰਲ ਮੈਨੇਜਰ ਨਾਲ ਮਿਲ ਕੇ ਮੀਟਿੰਗ ਕਰ ਟਰਾਲਿਆਂ ਕਰਕੇ ਆ ਰਹੀ ਮੁਸ਼ਕਿਲ ਦੇ ਸਾਰੇ ਮਸਲਿਆਂ ਦਾ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਧਾਨ ਹਰਮਿੰਦਰ ਸਿੰਘ ਰਾਜੂ, ਪੰਚ ਰਾਜਵਿੰਦਰ ਕੌਰ , ਪੰਚ ਕੁਲਦੀਪ ਕੌਰ, ਪੰਚ ਬਲਜਿੰਦਰ ਸਿੰਘ , ਸਾਬਕਾ ਮੈਂਬਰ ਪੰਚਾਇਤ ਜਗੀਰ ਸਿੰਘ, ਸਾਬਕਾ ਪੰਚ ਕੁਲਦੀਪ ਸਿੰਘ, ਰਣਦੀਪ ਸਿੰਘ, ਨਰਿੰਦਰ ਸਿੰਘ ਲਖਬੀਰ ਸਿੰਘ, ਰਾਜਪਾਲ ਸਿੰਘ , ਅਤੇ ਪ੍ਰਧਾਨ ਗੁਰਮੀਤ ਸਿੰਘ ਗੋਲਡੀ , ਸ਼੍ਰੀ ਰਤੜਾ ਜੀ , ਬਲਦੇਵ ਸਿੰਘ ,ਲੱਕੀ , ਸ਼ੇਖਰ ਸਲਾਰੀਆ ਆਦੀ ਹਾਜਰ ਸਨ