ਘੋੜ ਸਵਾਰੀ ਉਤਸਵ ਦੌਰਾਨ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋਂ ਖੂਨਦਾਨ, ਅੰਗਦਾਨ ਅਤੇ ਮੁਢਲੀ ਸਹਾਇਤਾ ਸਿਖਲਾਈ ਸਬੰਧੀ ਕੈਂਪ ਲਾਇਆ ਗਿਆ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 2 ਮਾਰਚ, 2025: ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋਂ ਖੂਨਦਾਨ, ਅੰਗਦਾਨ ਅਤੇ ਫ਼ਸਟ ਏਡ (ਮੁਢਲੀ ਸਹਾਇਤਾ) ਦੀ ਸਿਖਲਾਈ ਸਬੰਧੀ ਪਿੰਡ ਕਰੋਰਾਂ ਵਿਖੇ ਦ ਰੈਂਚ ਵਿਖੇ ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲੇ ਵਿਭਾਗ ਵੱਲੋਂ ਕਰਵਾਏ ਗਏ ਘੋੜ ਸਵਾਰੀ ਉਤਸਵ ਦੌਰਾਨ ਵਿਸ਼ੇਸ਼ ਕੈਂਪ ਲਾਇਆ ਗਿਆ।

ਸਹਾਇਕ ਕਮਿਸ਼ਨਰ (ਜਨਰਲ) ਡਾ. ਅੰਕਿਤਾ ਕਾਂਸਲ, ਅਵੇਤਨੀ ਸਕੱਤਰ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਨੇ ਦੱਸਿਆ ਕਿ ਇਸ ਕੈਂਪ ਦਾ ਮੰਤਵ ਲੋਕਾਂ ’ਚ ਖੂਨਦਾਨ ਅਤੇ ਅੰਗਦਾਨ ਪ੍ਰਤੀ ਜਾਗਰੂਕਤਾ ਪੈਦਾ ਕਰਨ ਦੇ ਨਾਲ-ਨਾਲ ਫ਼ਸਟ ਏਡ ਸਬੰਧੀ ਜਾਣਕਾਰੀ ਦੇਣਾ ਸੀ।
ਉਨ੍ਹਾਂ ਦੱਸਿਆ ਕਿ ਖੂਨਦਾਨ ਕੈਂਪ ’ਚ ਵਿਸ਼ਵਾਸ਼ ਫਾਊਂਡੇਸ਼ਨ ਵੱਲੋਂ ਵਿਸ਼ੇਸ਼ ਯੋਗਦਾਨ ਦਿੱਤਾ ਗਿਆ। ਖੂਨ ਦਾਨ ਵਾਸਤੇ ਜ਼ਿਲ੍ਹਾ ਹਸਪਤਾਲ ਮੋਹਾਲੀ ਦੀ ਟੀਮ ਵੱਲੋਂ ਅਤੇ ਅੰਗਦਾਨ ਦੇ ਪ੍ਰਣ ਪੱਤਰ ਭਰਨ ਵਾਸਤੇ ਪੀ ਜੀ ਆਈ ਦੀ ਟੀਮ ਵੱਲੋਂ ਸਹਿਯੋਗ ਦਿੱਤਾ ਗਿਆ।
ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੇ ਸਕੱਤਰ ਹਰਬੰਸ ਸਿੰਘ ਨੇ ਦੱਸਿਆ ਕਿ ਕੈਂਪ ਦੌਰਾਨ ਦੁਪਹਿਰ ਤੱਕ 17 ਯੂਨਿਟ ਖੂਨ ਇਕੱਤਰ ਕੀਤਾ ਗਿਆ ਜਿਨ੍ਹਾਂ ਵੱਲੋਂ ਅੰਗਦਾਨ ਪ੍ਰਣ ਪੱਤਰ ਵੀ ਭਰੇ ਗਏ।