ਸਿਵਲ ਸਰਜਨ ਨੇ ਟੀ.ਬੀ. ਦੇ ਮਰੀਜ਼ਾਂ ਨੂੰ ਕੀਤੀ ਨਿਊਟ੍ਰੀਸ਼ਨਲ ਫੂਡ ਕਿਟਸ ਦੀ ਵੰਡ

ਪਟਿਆਲਾ, 25 ਫਰਵਰੀ- ਟੀ ਬੀ ਮੁਕਤ ਭਾਰਤ ਅਭਿਆਨ ਤਹਿਤ ਦਫਤਰ ਸਿਵਲ ਸਰਜਨ ਪਟਿਆਲਾ ਵਿਖੇ ਰੀਚ ਆਰਗਨਾਈਜ਼ੇਸ਼ਨ ਅਤੇ ਹਿੰਦੁਸਤਾਨ ਯੁਨੀਲੀਵਰ ਦੇ ਸਹਿਯੋਗ ਨਾਲ ਟੀ.ਬੀ. ਦੀ ਦਵਾਈ ਲੈ ਰਹੇ 35 ਰੋਗੀਆਂ ਨੂੰ ਨਿਊਟ੍ਰਿਸ਼ਨਲ ਫੂਡ ਕਿਟਸ ਦੀ ਵੰਡ ਕੀਤੀ ਗਈ। ਇਸ ਮੌਕੇ ਸਿਵਲ ਸਰਜਨ ਪਟਿਆਲਾ ਡਾ. ਜਗਪਾਲਇੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿੰਨੇ ਵੀ ਟੀ.ਬੀ. ਦੇ ਮਰੀਜ਼ ਨੋਟੀਫਾਈ ਹੁੰਦੇ ਹਨ ਉਹਨਾਂ ਵਿੱਚ 56 ਫੀਸਦੀ ਕੁਪੋਸ਼ਨ ਦੇ ਸ਼ਿਕਾਰ ਹੁੰਦੇ ਹਨ।

 ਉਹਨਾਂ ਦੱਸਿਆ ਕਿ ਟੀ ਬੀ ਦੇ ਹਰੇਕ ਮਰੀਜ਼ ਨੂੰ ਸਿਹਤ ਵਿਭਾਗ ਵੱਲੋਂ 1000 ਰੁਪਏ ਦੀ ਸਹਾਇਤਾ ਵਧੀਆ ਖਾਧ ਖੁਰਾਕ ਲਈ ਦਿੱਤੀ ਜਾਂਦੀ ਹੈ। ਹਰੇਕ ਮਰੀਜ਼ ਦੇ ਸਾਰੇ ਟੈਸਟ ਅਤੇ ਸਕਰੀਨਿੰਗ ਮੁਫਤ ਕੀਤੀ ਜਾਂਦੀ ਹੈ ਅਤੇ ਸਾਰੀਆਂ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਟੀ ਬੀ ਦੀ ਦਵਾਈ ਮੁਫਤ ਦਿੱਤੀ ਜਾਂਦੀ ਹੈ।
ਰੀਚ ਐਨਜੀਓ ਸੰਸਥਾ ਦੇ ਜ਼ਿਲ੍ਹਾ ਪ੍ਰੋਗਰਾਮ ਕੋਆਰਡੀਨੇਟਰ ਗਾਲਿਬ ਹੁਸੈਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਿਊਟ੍ਰੀਸ਼ਨਲ ਫੂਡ ਕਿਟਸ ਉਹਨਾਂ ਟੀ.ਬੀ. ਦੇ ਮਰੀਜ਼ਾਂ ਨੂੰ ਦਿੱਤੀਆਂ ਜਾਂਦੀਆਂ ਹਨ ਜਿਨਾਂ ਦਾ ਬੀ.ਐਮ.ਆਈ. ਘੱਟ ਹੋਵੇ, ਐਚ.ਆਈ.ਵੀ. ਨਾਲ ਪੀੜਤ ਹੋਣ ਅਤੇ ਐਮ.ਡੀ.ਆਰ. ਨਾਲ ਜੂਝ ਰਹੇ ਹੋਣ। ਉਨ੍ਹਾਂ ਕਿਹਾ ਕਿ ਜਿੰਨੀ ਦੇਰ ਤਕ ਮਰੀਜ਼ ਦੀ ਦਵਾਈ ਚਲੇਗੀ, ਉਨੀ ਦੇਰ ਇਹਨਾਂ ਮਰੀਜ਼ਾਂ ਨੂੰ ਫੂਡ ਬਾਸਕਿਟ ਪੋਸ਼ਨ ਸਹਾਇਤਾ ਵੱਜੋਂ ਦਿੱਤੀਆਂ ਜਾਣਗੀਆਂ।