ਨੌਜਵਾਨ ਕਵੀ ਜਸਵੰਤ ਗਿੱਲ ਸਮਾਲਸਰ ਦੀ ਪਲੇਠੀ ਪੁਸਤਕ 'ਜ਼ਿੰਦਗੀ ਦੇ ਪਰਛਾਵੇਂ' 'ਤੇ ਕਰਵਾਈ ਗਈ ਵਿਚਾਰ-ਗੋਸ਼ਟੀ
ਮੋਗਾ, 13 ਜੁਲਾਈ- ਪ੍ਰਗਤੀਸ਼ੀਲ ਲੇਖਕ ਸੰਘ,ਪੰਜਾਬ ਵੱਲੋਂ ਲੋਕ ਸਾਹਿਤ ਅਕਾਦਮੀ (ਰਜਿ.) ਮੋਗਾ ਦੇ ਸਹਿਯੋਗ ਨਾਲ਼ ਨੌਜਵਾਨ ਕਵੀ ਜਸਵੰਤ ਗਿੱਲ ਸਮਾਲਸਰ ਦੀ ਪਲੇਠੀ ਕਾਵਿ-ਪੁਸਤਕ 'ਜ਼ਿੰਦਗੀ ਦੇ ਪਰਛਾਵੇਂ' 'ਤੇ ਵਿਚਾਰ-ਗੋਸ਼ਟੀ ਸਮਾਗਮ ਲੇਖਿਕਾ ਸੁਖਮੰਦਰ ਕੌਰ ਮੋਗਾ ਦੇ ਗ੍ਰਹਿ ਵਿਖੇ ਕਰਵਾਇਆ ਗਿਆ। ਇਸ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਉੱਘੇ ਰੰਗਕਰਮੀ ਤੇ ਸਾਹਿਤਕਾਰ ਡਾ. ਕੁਲਦੀਪ ਸਿੰਘ ਦੀਪ, ਪਟਿਆਲਾ ਅਤੇ ਵਿਸ਼ੇਸ਼ ਮਹਿਮਾਨ ਉੱਘੇ ਗਲਪਕਾਰ ਪਰਮਜੀਤ ਸਿੰਘ ਮਾਨ,ਚੰਡੀਗੜ੍ਹ ਸ਼ਾਮਲ ਹੋਏ। ਪ੍ਰਧਾਨਗੀ ਮੰਡਲ ਵਿੱਚ ਡਾ.ਕੁਲਦੀਪ ਸਿੰਘ ਦੀਪ, ਪਰਮਜੀਤ ਸਿੰਘ ਮਾਨ, ਡਾ. ਸੁਰਜੀਤ ਦੌਧਰ,ਡਾ.ਸੁਰਜੀਤ ਬਰਾੜ ਘੋਲੀਆ, ਹਰਨੇਕ ਸਿੰਘ ਰੋਡੇ ਅਤੇ ਜੰਗੀਰ ਸਿੰਘ ਖੋਖਰ ਬਿਰਾਜਮਾਨ ਹੋਏ।

ਸਮਾਗਮ ਦਾ ਆਰੰਭ ਜਸਵੰਤ ਗਿੱਲ ਸਮਾਲਸਰ ਨੇ ਆਪਣੀਆਂ ਚੋਣਵੀਆਂ ਕਵਿਤਾਵਾਂ ਸੁਣਾ ਕੇ ਤੇ ਸਰੋਤਿਆਂ ਦੇ ਰੂ ਬੂ ਰੂ ਹੋ ਕੇ ਕੀਤਾ।
ਉਪਰੰਤ ਪ੍ਰਧਾਨਗੀ ਭਾਸ਼ਣ ਦੌਰਾਨ ਡਾ.ਕੁਲਦੀਪ ਸਿੰਘ ਦੀਪ ਨੇ ਜਿੱਥੇ ਪ੍ਰਗਤੀਸ਼ੀਲ ਲੇਖਕ ਸੰਘ ਦੀਆਂ ਸਾਹਿਤਕ ਪ੍ਰਾਪਤੀਆਂ ਬਾਰੇ ਚਰਚਾ ਕੀਤੀ ਉੱਥੇ ਹੀ ਉਨ੍ਹਾਂ ਲੋਕ ਸਾਹਿਤ ਅਕਾਦਮੀ ਮੋਗਾ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਅਕਾਦਮੀ ਨੇ 'ਜ਼ਿੰਦਗੀ ਦੇ ਪਰਛਾਵੇਂ' ਪੁਸਤਕ 'ਤੇ ਚਰਚਾ ਕਰਵਾ ਕੇ ਵੱਡਾ ਕਾਰਜ ਕੀਤਾ ਹੈ ਅਤੇ ਉਨ੍ਹਾਂ ਜਸਵੰਤ ਨੂੰ ਦੱਬੇ ਕੁਚਲੇ ਮਜ਼ਦੂਰਾਂ ਦੇ ਹੱਕ ਵਿੱਚ ਲਿਖਣ ਦੇ ਨਾਲ਼ ਨਾਲ਼ ਮੱਧ ਵਰਗੀ ਪਰਿਵਾਰਾਂ ਬਾਰੇ ਵੀ ਲਿਖਣ ਦੀ ਸਲਾਹ ਦਿੱਤੀ। ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ ਪਰਮਜੀਤ ਮਾਨ ਨੇ ਜਸਵੰਤ ਦੀ ਕਵਿਤਾ ਨੂੰ ਸੰਤ ਰਾਮ ਉਦਾਸੀ ਤੋਂ ਬਾਅਦ ਦੀ ਅਰਥ ਭਰਪੂਰ ਕਵਿਤਾ ਕਹਿ ਕੇ ਵਡਿਆਇਆ ਹੈ।
ਉੱਘੇ ਆਲੋਚਕ ਡਾ. ਸੁਰਜੀਤ ਬਰਾੜ (ਘੋਲੀਆ) ਨੇ ਪੁਸਤਕ 'ਤੇ ਪੇਪਰ ਪੜ੍ਹਦਿਆਂ ਕਿਹਾ ਕਿ ਜਸਵੰਤ ਗਿੱਲ ਸਮਾਲਸਰ ਦੀ ਕਵਿਤਾ ਦੀ ਸੁਰ ਵੱਖਰੀ ਅਤੇ ਬਗਾਵਤੀ ਹੈ ਜਿਸ ਕਰ ਕੇ ਜਸਵੰਤ ਨੇ ਆਪਣੇ ਸਮਕਾਲੀਆਂ ਨਾਲੋਂ ਜਲਦ ਤੇ ਨਿਵੇਕਲੀ ਪਹਿਚਾਣ ਬਣਾਈ ਹੈ। ਜਸਵੰਤ ਦੀ ਕਵਿਤਾ ਦਾ ਸਥਾਨ ਕੌਮੀ ਨਹੀਂ ਕੌਮਾਂਤਰੀ ਹੈ। ਵਿਚਾਰ ਚਰਚਾ ਨੂੰ ਅੱਗੇ ਵਧਾਉਂਦਿਆਂ ਡਾ.ਸੁਰਜੀਤ ਸਿੰਘ ਦੌਧਰ ਨੇ ਕਿਹਾ ਕਿ ਜਸਵੰਤ ਅਜੋਕੇ ਸਮੇਂ ਦਾ ਨਾਬਰੀ ਸੁਰ ਵਿੱਚ ਲਿਖਣ ਵਾਲਾ ਕਵੀ ਹੈ ਉਸ ਨੇ ਬਚਪਨ ਵਿਚ ਜੋ ਪੀੜਾ ਹੰਢਾਈ ਹੈ ਉਸੇ ਦੀ ਹੀ ਬਾਤ ਉਸ ਨੇ ਕਵਿਤਾ ਵਿਚ ਪਾਈ ਹੈ। ਉਸ ਦੀ ਕਵਿਤਾ ਮਜ਼ਦੂਰਾਂ ਅਤੇ ਕੰਮੀਆਂ ਦੇ ਦੁੱਖਾਂ ਦਰਦਾਂ ਨੂੰ ਸੰਬੋਧਿਤ ਹੈ।
ਹਰਨੇਕ ਸਿੰਘ ਰੋਡੇ ਨੇ ਜਸਵੰਤ ਦੀ ਕਵਿਤਾ ਨੂੰ ਸਨਮਾਨ ਵਜੋਂ ਪੰਜ ਸੌ ਰੁਪਏ ਦਿੰਦੇ ਹੋਏ ਕਿਹਾ ਕਿ ਬੜੀ ਦੇਰ ਬਾਅਦ ਇਹੋ ਜਿਹੀ ਵਿਲੱਖਣ ਸੁਰ ਦੀ ਕਵਿਤਾ ਸੁਣਨ ਨੂੰ ਮਿਲੀ ਹੈ। ਜੰਗੀਰ ਸਿੰਘ ਖੋਖਰ ਤੇ ਰਣਜੀਤ ਸਰਾਂਵਾਲੀ ਨੇ ਜਸਵੰਤ ਨੂੰ ਨਵੀਂ ਪੀੜੀ ਦਾ ਪ੍ਰਤੀਬੱਧ ਸ਼ਾਇਰ ਕਿਹਾ ਹੈ। ਕੁਲਵਿੰਦਰ ਸਿੰਘ ਦਿਲਗੀਰ, ਰੁਪਿੰਦਰ ਕੌਰ ਬਲਾਸੀ,ਮਹਿੰਦਰ ਸਾਥੀ ਯਾਦਗਾਰੀ ਮੰਚ ਦੇ ਸਕੱਤਰ ਗੁਰਪ੍ਰੀਤ ਧਰਮਕੋਟ ਅਤੇ ਸਿਰਜਣਾ ਅਤੇ ਸੰਵਾਦ ਸਾਹਿਤ ਸਭਾ ਮੋਗਾ ਦੀ ਪ੍ਰਧਾਨ ਡਾ. ਸਰਬਜੀਤ ਕੌਰ ਬਰਾੜ ਨੇ ਵਧਾਈ ਦਿੰਦਿਆਂ ਕਿਹਾ ਹੈ ਜਸਵੰਤ ਦੀ ਕਲਮ ਤੋਂ ਪਾਠਕਾਂ ਨੂੰ ਬਹੁਤ ਉਮੀਦਾਂ ਹਨ ਤੇ ਉਹ ਇਸ ਤਰ੍ਹਾਂ ਹੀ ਲਿਖਦਾ ਰਹੇ। ਸਮਾਗਮ ਦਾ ਮੰਚ ਸੰਚਾਲਨ ਨੌਜਵਾਨ ਸ਼ਾਇਰ ਚਰਨਜੀਤ ਸਮਾਲਸਰ ਨੇ ਸ਼ਾਇਰੋ ਸ਼ਾਇਰੀ ਰਾਹੀਂ ਬੇਹੱਦ ਖੂਬਸੂਰਤ ਅੰਦਾਜ਼ ਵਿੱਚ ਕੀਤਾ।
ਕਵੀ ਦਰਬਾਰ ਵਿਚ ਧਾਮੀ ਗਿੱਲ, ਸੋਨੀ ਮੋਗਾ, ਹੈਪੀ ਸ਼ਾਇਰ, ਕਰਮਜੀਤ ਕੌਰ ਲੰਡੇਕੇ, ਦਿਲਬਾਗ ਸਿੰਘ ਬੋਡੇ,ਰਣਜੀਤ ਸਰਾਂਵਲੀ ਨੇ ਆਪਣੀਆਂ ਕਵਿਤਾਵਾਂ ਰਾਹੀਂ ਭਰਵੀਂ ਹਾਜ਼ਰੀ ਲਵਾਈ। ਇਸ ਸਮਾਗਮ ਵਿੱਚ ਕੈਪਟਨ ਜਸਵੰਤ ਸਿੰਘ ਪੰਡੋਰੀ,ਡੀ.ਪੀ.ਆਰ.ਓ ਗਿਆਨ ਸਿੰਘ ਮੋਗਾ, ਅਵਤਾਰ ਸਮਾਲਸਰ, ਗੁਰਪ੍ਰੀਤ ਸਿੰਘ ਸੋਢੀ, ਰਣਜੀਤ ਸਿੰਘ ਸੋਹੀ (ਕੈਲੀਗਰਾਫ਼ਰ) ਅਤੇ ਗੁਰਦੀਪ ਗਾਮੀਵਾਲਾ ਹਾਜ਼ਰ ਸਨ। ਅੰਤ ਵਿੱਚ ਲੇਖਿਕਾ ਸੁਖਮੰਦਰ ਕੌਰ ਮੋਗਾ ਨੇ ਆਏ ਹੋਏ ਸਾਹਿਤਕਾਰਾਂ ਦਾ ਧੰਨਵਾਦ ਕਰਦੇ ਹੋਏ ਯਾਦਗਾਰੀ ਸਮਾਗਮ ਦਾ ਹਿੱਸਾ ਬਣਨ ਤੇ ਮੁਬਾਰਕਬਾਦ ਦਿੱਤੀ।