ਗੈਂਗਸਟਰ ਮਨੀ ਭਿੰਡਰ ਦੇ ਪੰਜ ਸਾਥੀ ਗ੍ਰਿਫ਼ਤਾਰ, 5 ਪਿਸਤੌਲ ਤੇ ਕਾਰਤੂਸ ਬ੍ਰਾਮਦ

ਪਟਿਆਲਾ, 20 ਫਰਵਰੀ- ਪਟਿਆਲਾ ਪੁਲਿਸ ਦੇ ਸਪੈਸ਼ਲ ਸੈੱਲ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਉਸਨੇ ਅਮਰੀਕਾ ਸਥਿਤ ਗੈਂਗਸਟਰ ਮਨਪ੍ਰੀਤ ਸਿੰਘ ਉਰਫ਼ ਮਨੀ ਭਿੰਡਰ ਦੇ 5 ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ।

ਪਟਿਆਲਾ, 20 ਫਰਵਰੀ- ਪਟਿਆਲਾ ਪੁਲਿਸ ਦੇ ਸਪੈਸ਼ਲ ਸੈੱਲ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਉਸਨੇ ਅਮਰੀਕਾ ਸਥਿਤ ਗੈਂਗਸਟਰ ਮਨਪ੍ਰੀਤ ਸਿੰਘ ਉਰਫ਼ ਮਨੀ ਭਿੰਡਰ ਦੇ 5 ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ।
ਮੁਲਜ਼ਮ ਪਟਿਆਲਾ ਅਤੇ ਮੋਗਾ ਵਿੱਚ ਦੋ ਵਿਅਕਤੀਆਂ ਦੇ ਕਤਲ ਦੀ ਯੋਜਨਾ ਬਣਾ ਰਹੇ ਸਨ। ਪੁਲੀਸ ਨੇ ਮੁਲਜ਼ਮਾਂ ਕੋਲੋਂ 5 ਪਿਸਤੌਲ ਅਤੇ 23 ਕਾਰਤੂਸ ਬਰਾਮਦ ਕੀਤੇ ਹਨ। ਸਾਰੇ ਮੁਲਜ਼ਮ ਸਵਿਫਟ ਡਿਜ਼ਾਇਰ ਕਾਰ ਵਿੱਚ ਸਫ਼ਰ ਕਰ ਰਹੇ ਸਨ। ਉਸ ਨੂੰ ਧੱਕਾ ਕਲੋਨੀ (ਕੋਤਵਾਲੀ ਪੁਲਿਸ ਸਟੇਸ਼ਨ) ਨੇੜਿਓਂ ਫੜਿਆ ਗਿਆ। 
ਐਸ ਐਸ ਪੀ ਡਾ. ਨਾਨਕ ਸਿੰਘ ਨੇ ਇੱਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮੁੱਖ ਦੋਸ਼ੀ ਹਰਪ੍ਰੀਤ ਸਿੰਘ ਉਰਫ਼ ਮੱਖਣ ਸੈਫਦੀਪੁਰ (ਪਟਿਆਲਾ) ਦਾ ਰਹਿਣ ਵਾਲਾ ਹੈ ਤੇ ਉਸ 'ਤੇ ਅੱਠ ਕੇਸ ਦਰਜ ਹਨ। ਰਾਮ ਸਿੰਘ ਜ਼ਿਲ੍ਹਾ ਸੰਗਰੂਰ ਦੇ ਭਵਾਨੀਗੜ੍ਹ ਦਾ ਰਹਿਣ ਵਾਲਾ ਹੈ। ਲਵਪ੍ਰੀਤ ਸਿੰਘ ਬਿੱਲਾ ਖੇਤੀ ਕਰਦਾ ਹੈ। ਹਰਪ੍ਰੀਤ ਸਿੰਘ ਹੈਪੀ ਦੋਹਰੇ ਕਤਲ ਕਾਂਡ ਲਈ ਜ਼ਿੰਮੇਵਾਰ ਹੈ।
 ਉਹ ਗੈਂਗਸਟਰ ਭੂਪੀ ਰਾਣਾ ਤੇ ਅੰਕਿਤ ਰਾਣਾ ਦਾ ਸਾਥੀ ਹੈ। ਰਾਮ ਸਿੰਘ ਗੈਂਗਸਟਰ ਐਸ ਕੇ ਖਰੌਡ ਨਾਲ ਸਬੰਧਿਤ ਹੈ। ਲਵਪ੍ਰੀਤ ਸਿੰਘ ਬਿੱਲਾ ਗੁਰਜਰ ਗੈਂਗ ਨਾਲ ਜੁੜਿਆ ਹੈ ਤੇ 2018 'ਚ ਪਸਿਆਣਾ ਵਿਖੇ ਜੋਗੀ ਸਰਪੰਚ ਦੇ ਕਤਲ ਲਈ ਜ਼ਿੰਮੇਵਾਰ ਹੈ।