ਪਿੰਡ ਬੈਂਸ ਵਿਖੇ ਮਹਾਂਸ਼ਿਵਰਾਤਰੀ ਸਮਾਗਮ 26 ,27 ਨੂੰ।

ਨਵਾਂਸ਼ਹਿਰ- ਪਿੰਡ ਬੈਂਸ ਦੇ ਪ੍ਰਾਚੀਨ ਸ਼ਿਵ ਮੰਦਰ ਮਹੇਸ਼ਆਣਾ ਵਿਖੇ ਮਹਾਂਸ਼ਿਵਰਾਤਰੀ ਪਰਵ 26 ਅਤੇ 27 ਫਰਵਰੀ ਨੂੰ ਪਿੰਡ ਵਾਸੀਆਂ , ਸਮੂਹ ਸਾਧ ਸੰਗਤ ਅਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ।

ਨਵਾਂਸ਼ਹਿਰ- ਪਿੰਡ ਬੈਂਸ ਦੇ ਪ੍ਰਾਚੀਨ ਸ਼ਿਵ ਮੰਦਰ ਮਹੇਸ਼ਆਣਾ ਵਿਖੇ ਮਹਾਂਸ਼ਿਵਰਾਤਰੀ ਪਰਵ 26 ਅਤੇ 27 ਫਰਵਰੀ ਨੂੰ ਪਿੰਡ ਵਾਸੀਆਂ , ਸਮੂਹ ਸਾਧ ਸੰਗਤ ਅਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। 
ਜਾਣਕਾਰੀ ਦਿੰਦੇ ਹੋਏ ਮਹੰਤ ਸ਼ਿਵ ਕੁਮਾਰ ਪਾਠਕ ਨੇ ਦੱਸਿਆ ਕਿ ਮਿਤੀ 21,22 ਅਤੇ 23 ਫਰਵਰੀ ਨੂੰ ਪ੍ਰਭਾਵ ਫੇਰੀਆਂ ਹੋਣਗੀਆਂ ਅਤੇ 24 ਫਰਵਰੀ ਨੂੰ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾਵੇਗੀ ਜਿਸ ਵਿੱਚ ਝਾਕੀਆਂ ਦੇਖਣ ਯੋਗ ਹੋਣਗੀਆਂ। 26 ਫਰਵਰੀ ਦਿਨ ਬੁੱਧਵਾਰ ਨੂੰ ਮਹਾਂਸ਼ਿਵਰਾਤਰੀ ਅਤੇ ਝੰਡੇ ਦੀ ਰਸਮ ਹੋਵੇਗੀ ਅਤੇ 27 ਫਰਵਰੀ ਨੂੰ ਜੋਤ ਪ੍ਰਚੰਡ ਕੀਤੀ ਜਾਵੇਗੀ|
 ਅਤੇ ਮਹਾਂਦੇਵ ਦਾ ਭੰਡਾਰਾ ਅਤੁੱਟ ਵਰਤਾਇਆ ਜਾਵੇਗਾ। ਇਸ ਦੌਰਾਨ ਪਹੁੰਚ ਰਹੇ ਕਲਾਕਾਰ ਅਰੁਣ ਰਾਣਾ , ਆਲੀਸ਼ਾ , ਬੰਟੀ ਸ਼ਾਰਦਾ ਅਤੇ ਬਲਵਿੰਦਰ ਸੋਨੂੰ ਪ੍ਰਭੂ ਦੀ ਮਹਿਮਾ ਦਾ ਗੁਣਗਾਨ ਕਰ ਕੇ ਸੰਗਤਾਂ ਨੂੰ ਨਿਹਾਲ ਕਰਨਗੇ।