ਭਗਵਾਨ ਵਾਲਮੀਕਿ ਅੰਤਰਰਾਜੀ ਬੱਸ ਟਰਮਿਨਲ ਵਿਖੇ ਨਸ਼ਾ ਮੁਕਤ ਪੰਜਾਬ ਮਿਸ਼ਨ ਸਮਾਈਲ ਤਹਿਤ ਕਾਊਂਸਲਿੰਗ ਤੇ ਜਾਗਰੂਕਤਾ ਹੈਲਪ ਡੈਸਕ ਲਗਾਇਆ

ਹੁਸ਼ਿਆਰਪੁਰ- ਨਸ਼ਾ ਮੁਕਤ ਮਿਸ਼ਨ ਪੰਜਾਬ ਸਮਾਈਲ 2.0 ਤਹਿਤ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਗਰੂਕ ਕਰਨ ਅਤੇ ਨਸ਼ਿਆਂ ਤੋਂ ਨਿਜਾਤ ਪਾਉਣ ਲਈ ਜਾਣਕਾਰੀ ਦੇਣ ਦੇ ਮਕਸਦ ਨਾਲ ਜ਼ਿਲ੍ਹਾ ਪ੍ਰਸ਼ਾਸਨ ਨੇ ਜਨਤਕ ਥਾਵਾਂ ’ਤੇ ਹੈਲਪ ਡੈਸਕਾਂ ਰਾਹੀਂ ਕਾਊਂਸਲਿੰਗ ਅਤੇ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਮੁਹਿੰਮ ਤਹਿਤ ਅੱਜ ਸਥਾਨਕ ਭਗਵਾਨ ਵਾਲਮੀਕਿ ਅੰਤਰਰਾਜੀ ਬੱਸ ਟਰਮਿਨਲ ਹੁਸ਼ਿਆਰਪੁਰ ਵਿਖੇ ਜ਼ਿਲ੍ਹਾ ਨਸ਼ਾ ਮੁਕਤੀ ਮੁੜ ਵਸੇਬਾ ਸੁਸਾਇਟੀ ਵਲੋਂ ਹੈਲਪ ਡੈਸਕ ਲਗਾ ਕੇ 98 ਤੋਂ ਵੱਧ ਲੋਕਾਂ ਨੂੰ ਨਸ਼ਿਆਂ ਦੇ ਸਿਹਤ ਅਤੇ ਸਮਾਜ ਨੂੰ ਨੁਕਸਾਨ ਬਾਰੇ ਜਾਣਕਾਰੀ ਦਿੱਤੀ ਗਈ।

ਭਗਵਾਨ ਵਾਲਮੀਕਿ ਅੰਤਰਰਾਜੀ ਬੱਸ ਟਰਮਿਨਲ ਹੁਸ਼ਿਆਰਪੁਰ ਵਿਖੇ ਜਨਰਲ ਮੈਨੇਜਰ ਪੰਜਾਬ ਰੋਡਵੇਜ਼ ਜਸਵੀਰ ਸਿੰਘ ਦੇ ਅਗਵਾਈ ਹੇਠ ਅਤੇ ਸਟੇਸ਼ਨ ਸੁਪਰਵਾਇਜਰ ਮਨੋਜ ਕੁਮਾਰ ਵੱਲੋ ਨੇ ਹੈਲਪ ਡੈਸਕ ਦੀ ਸ਼ੁਰੂਆਤ ਕਰਵਾਈ ਅਤੇ ਮੌਜੂਦ ਲੋਕਾਂ ਨੂੰ ਸੱਦਾ ਦਿੱਤਾ ਕਿ ਨਸ਼ਿਆਂ ਦੀ ਅਲਾਮਤ ਖਿਲਾਫ ਇਕਜੁੱਟ ਹੋ ਕੇ ਇਸ ਦੇ ਜੜੋਂ ਖਾਤਮੇ ਲਈ ਹੰਭਲਾ ਮਾਰਨਾ ਚਾਹੀਦਾ ਹੈ। 
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ ਨਸ਼ਾ ਮੁਕਤੀ ਅਤੇ ਮੁੜ ਵਸੇਬਾ ਸੈਂਟਰ ਸਫਲਤਾਪੂਰਵਕ ਚੱਲ ਰਿਹਾ ਹੈ ਜਿਥੇ ਨਸ਼ਿਆਂ ਦੇ ਆਦੀ ਲੋਕਾਂ ਦਾ ਇਲਾਜ ਕਰਕੇ ਉਨ੍ਹਾਂ ਨੂੰ ਸਿਹਤਮੰਦ ਜੀਵਨ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਹ ਹੈਲਪ ਡੈਸਕ 28 ਫਰਵਰੀ ਤੱਕ ਜ਼ਿਲ੍ਹੇ ਦੀਆ ਵੱਖ-ਵੱਖ ਜਨਤਕ ਥਾਵਾਂ ’ਤੇ ਲਗਾਏ ਜਾਣਗੇ ਜਿਥੇ ਮਾਹਰਾਂ ਵਲੋਂ ਲੋਕਾਂ ਨੂੰ ਜਾਗਰੂਕ ਕਰਨ ਦੇ ਨਾਲ-ਨਾਲ ਲੋੜੀਂਦੀ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ।
ਕਾਊਂਸਲਰ ਪ੍ਰਸ਼ਾਂਤ ਆਦਿਆ ਨੇ ਦੱਸਿਆ ਕਿ ਇਹ ਮੁਹਿੰਮ 28 ਫਰਵਰੀ ਤੱਕ ਜਾਰੀ ਰਹੇਗੀ ਜਿਸ ਦੌਰਾਨ ਲੋਕਾਂ ਨੂੰ ਜਾਗਰੂਕ ਕਰਦਿਆਂ ਨਸ਼ਿਆਂ ਦੀ ਗ੍ਰਿਫਤ ਵਿਚ ਆ ਚੁੱਕੇ ਵਿਅਕਤੀਆਂ ਨੂੰ ਨਸ਼ਾ ਮੁਕਤੀ ਅਤੇ ਇਲਾਜ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਨਸ਼ਾ ਮੁਕਤੀ ਮੁੜ ਵਸੇਬਾ ਕੇਂਦਰ, ਜੋ ਕਿ 2015 ’ਚ ਸ਼ੁਰੂ ਹੋਇਆ ਸੀ, ਵਿਖੇ ਨਸ਼ੇ ਛੁਡਾਉਣ ਲਈ ਸੁਚੱਜੇ ਪ੍ਰਬੰਧਾਂ ਦੇ ਨਾਲ-ਨਾਲ ਕਿੱਤਾਮੁਖੀ ਕੋਰਸਾਂ ਦੀ ਸਿਖਲਾਈ ਦਿੱਤੀ ਜਾ ਰਹੀ ਹੈ ਤਾਂ ਜੋ ਪ੍ਰਭਾਵਿਤ ਵਿਅਕਤੀਆਂ ਨੂੰ ਨਸ਼ੇ ਛੱਡ ਕੇ ਆਪਣਾ ਰੋਜ਼ਗਾਰ ਚਲਾ ਸਕਣ। 
ਇਸ ਕੇੰਦਰ ਵਿੱਚ ਨੌਜਵਾਨਾਂ ਨੂੰ ਸਰਟੀਫਿਕੇਟ ਵੋਕੇਸ਼ਨਲ ਕਿੱਤਾ ਮੁੱਖੀ ਕੋਰਸ ਕਰਵਾ ਕੇ ਆਪਣੇ ਪੈਰਾਂ ਖੜ੍ਹਾ ਹੋਣ  ਲਈ ਪਹਿਲ ਕਦਮੀ ਮਾਨਯੋਗ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਜੀ ਦੇ ਯਤਨਾਂ ਸਦਕਾ ਸ਼ੁਰੂ ਕੀਤੀ ਜਾਵੇਗੀ।ਸਾਡਾ ਇਹੀ ਉਪਰਾਲਾ ਕਿ ਪੰਜਾਬ ਦੇ ਵਾਰਿਸਾ ਨੌਜਵਾਨਾਂ, ਜਵਾਨੀ ਨੂੰ ਬਚਾਉਣ ਲਈ ਆਓ ਅਭਿਆਨ ਚਲਾਈਏ, ਨਸ਼ਾ ਮੁਕਤ ਪੰਜਾਬ ਚਲਾਈਏ।ਇਸ ਮੌਕੇ ਤੇ  ਕਾਊਂਸਲਰ ਰਜਵਿੰਦਰ ਕੌਰ  ਤੋਂ ਇਲਾਵਾ ਹੋਰ ਅਧਿਕਾਰੀ ਵੀ ਮੌਜੂਦ ਸਨ।