ਫਿਲਮੀਂ ਦੁਨੀਆਂ’ਚ ਕਲਾ ਨੂੰ ਸੁੰਦਰਤਾ ਪ੍ਰਦਾਨ ਕਰ ਰਿਹਾ ਪਿੰਡ ਭੂੰਗਾ ਦਾ ਵਿਵੇਕ ਹਾਸ਼ਿਰ
ਹੁਸ਼ਿਆਰਪੁਰ ਜਿਲੇ ਦੇ ਇਕ ਛੋਟੇ ਜਿਹੇ ਪਿੰਡ ਭੂੰਗਾ ਦਾ ਨੌਜਵਾਨ ਵਿਵੇਕ ਹਾਸ਼ਿਰ ਜੋ ਕਿ ਪਿਛਲੇ ਕਾਫੀ ਸਮੇਂ ਤੋਂ ਥਿਏਟਰ ’ਚ ਕੰਮ ਕਰਦੇ ਹੋਏ ਨਾਲ ਨਾਲ ਕਈ ਗੀਤਾਂ ’ਚ ਛੋਟੇ ਕਿਰਦਾਰਾਂ ਨੂੰ ਨਿਭਾਉਂਦੇ ਹੋਏ ਕਈ ਪਾਰਖੂ ਨਜ਼ਰਾਂ ਨੇ ਉਸਨੂੰ ਕਈ ਗੀਤਾਂ ’ਚ ਮੇਨ ਲੀਡ ’ਤੇ ਕਿਰਦਾਰ ਦਿਤੇ। ਇਸ ਤੋਂ ਬਾਅਦ ਜਿਵੇਂ ਜਿਵੇਂ ਮਾਤਾ ਰਾਜ ਕੁਮਾਰੀ ਅਤੇ ਪਿਤਾ ਪ੍ਰੀਤਮ ਪਾਲ ਦੀਆਂ ਦੁਆਵਾਂ ਤੇ ਅਸ਼ੀਰਵਾਦਾਂ ਨੇ ਆਪਣਾ ਪੁੱਤ ਵਿਵੇਕ ਹਾਸ਼ਿਰ ਨੂੰ ਕਲਾ ਦੀ ਦੁਨੀਆਂ ’ਚ ਅੱਗੇ ਤੋਰਿਆ ਉਸਦੀ ਪ੍ਰਤਿਭਾ ’ਚ ਹੋਰ ਨਿਖਾਰ ਆਇਆ।

ਇਸ ਤੋਂ ਬਾਅਦ ਕਈ ਹਿੰਦੀ ਗੀਤਾਂ, ਫਿਚਰ ਤੇ ਟੈਲੀ ਫਿਲਮਾਂ, ਪੰਜਾਬੀ ਗੀਤਾਂ ਅਤੇ ਹੋਰ ਵੱਡੀ ਕੰਪਨੀਆਂ ਦੇ ਵਿਗਿਆਪਨਾਂ’ਚ ਅਤੇ ਨਾਲ ਹੀ ਸਮਾਜਿਕ ਮੁੱਦਿਆਂ ਨੂੰ ਚੋਟ ਕਰਦੇ ਕਈ ਪਲੇ ਤੇ ਨਾਟਕਾਂ ’ਚ ਆਪਣੀ ਭੂਮਿਕਾ ਦੇ ਨਾਲ ਵਿਵੇਕ ਹਾਸ਼ਿਰ ਨੇ ਇਨਸਾਫ ਕੀਤਾ। ਵਿਵੇਕ ਹਾਸ਼ਿਰ ਨੇ ਪਿਛਲੇ ਸਮੇਂ ਦੌਰਾਨ ਟੈਲੀ ਫਿਲਮ ਮੁਲਾਕਾਤ ਏ ਇਸ਼ਕ, ਸਮੋਸੋਲੋਜੀ, ਸਭ ਫੜੇ ਜਾਣਗੇ, ਦਿਲ ਦੀ ਗੱਲ,ਦਾ ਡਾਰਕ , ਅਧੁਰੇ ਸੁਪਨੇ, ਅਹਿਸਾਸ, ਪੁੱਤ ਮਿੱਠੜੇ ਮੇਵੇ, ਸ਼ਿਵ ਕਥਾ, ਮਮਤਾ, ਦਲਦਲ, ਡੈਥ ਲੇਟਰ ਅਤੇ ਧੰਨ ਧੰਨ ਸ਼੍ਰੀ ਹਰਕ੍ਰਿਸ਼ਨ ਜੀ ਫਿਚਰ ਫਿਲਮਾਂ ਅਤੇ ਗੀਤ ਦਿਲ(ਹਿੰਦੀ), ਖਿਆਲ ਤੇਰਾ, ਕੇਅਰ, ਬਾਪੂ, ਗਾਇਕ ਗੁਰਬਖਸ਼ ਸ਼ੌਂਕੀ ਦਾ ਗੀਤ ਯਾਦ ਰੱਖੀਂ, ਗਾਇਕ ਫਿਰੋਜ਼ ਖਾਨ ਦੇ ਗੀਤ ਪੰਜ ਵੇਲੇ ਨਮਾਜ਼, ਗੁੱਡ ਲੱਕ, ਜੋੜੀ, ਗਾਇਕ ਸ਼ਿਵ ਕੁਮਾਰ ਦੇ ਗੀਤ ਨੱਚਦੇ, ਡਾਂਸ ਫਲੋਰ, ਮੰਗਾਂ,ਯਾਦਾਂ ਤੇਰੀਆਂ, ਪ੍ਰਦੇਸ਼, ਮਾਂ, ਲਵ ਯੂ ਮਾਮਾ,ਦਿੱਲੀ ਤੋਂ ਕਨੇਡਾ , ਬਾਰਡਰ,ਆਜਾ ਵੇ ਪੁੱਤਰਾ ਆਜਾ,ਲਾਡੀ ਦੀ ਗੱਡੀ, ਰੈਡ ਵਾਈਨ, ਨਸ਼ਿਆਂ ਚ ਕਰੀ ਤਬਾਹ ਸਮੇਤ ਸੈਂਕੜੇ ਗੀਤਾਂ ਚ ਆਪਣੀ ਕਲਾ ਦੇ ਜੋਹਰ ਵਿਖਾਏ।
ਇਨ੍ਹਾਂ ’ਚ ਕੰਮ ਕਰਦਿਆਂ ਵਿਵੇਕ ਹਾਸ਼ਿਰ ਵਲੋਂ ਨਿਭਾਏ ਗਏ ਕਿਰਦਾਰਾਂ ’ਚ ਰੋਮਾਟਿੰਕ, ਸੈਡ, ਅਗਰੈਸਿਵ ਕਿਰਦਾਰ ਦਿਖਾ ਕੇ ਆਪਣੀ ਵਿਚ ਲੁਕੀ ਪ੍ਰਤਿਭਾ ਨੂੰ ਲੋਕਾਂ ਦੀ ਕਚਿਹਰੀ ’ਚ ਲਿਆਦਾਂ, ਜਿਸਨੂੰ ਲੋਕਾਂ ਨੇ ਭਰਪੂਰ ਪਿਆਰ ਦਿੱਤਾ ਅਤੇ ਕੰਮ ਦੀ ਸ਼ਲਾਘਾ ਕੀਤੀ।