ਈਸੀਈ-ਪੀਈਸੀ ਅਤੇ ਮਾਈਕਰੋਨ ਟੈਕਨੋਲੋਜੀ ਵਿਚਾਲੇ ਹੋਇਆ ਐਮ ਓ ਯੂ ਸਾਈਨ, ਉਦਯੋਗ-ਅਕਾਦਮਿਕ ਸਬੰਧ ਹੋਣਗੇ ਹੋਰ ਮਜ਼ਬੂਤ
ਚੰਡੀਗੜ੍ਹ, 16 ਫ਼ਰਵਰੀ 2025: ਪੰਜਾਬ ਇੰਜੀਨੀਅਰਿੰਗ ਕਾਲਜ (ਡੀਮਡ ਟੂ ਬੀ ਯੂਨੀਵਰਸਿਟੀ), ਚੰਡੀਗੜ੍ਹ ਦੇ ਇਲੈਕਟ੍ਰਾਨਿਕਸ ਤੇ ਕਮਿਊਨਿਕੇਸ਼ਨ ਇੰਜੀਨੀਅਰਿੰਗ ਵਿਭਾਗ ਵੱਲੋਂ ਹਾਲ ਹੀ ਵਿੱਚ ਇੱਕ ਵਿਸ਼ੇਸ਼ ਇੰਟਰੈਕਟਿਵ ਸ਼ੈਸ਼ਨ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ 1981 ਬੈਚ ਦੇ ਐਲਮੁਨਾਈ ਅਤੇ ਮਾਈਕਰੋਨ ਟੈਕਨੋਲੋਜੀ (ਯੂਐੱਸਏ) ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ, ਇੰ. ਗੁਰਸ਼ਰਨ ਸਿੰਘ ਅਤੇ ਉਨ੍ਹਾਂ ਦੀ ਟੀਮ ਨੇ ਸ਼ਿਰਕਤ ਕੀਤੀ। ਇਹ ਪੀਈਸੀ ਅਤੇ ਸੈਮੀਕੰਡਕਟਰ ਉਦਯੋਗ ਵਿਚਾਲੇ ਵਧ ਰਹੇ ਸਹਿਯੋਗ ਦੀ ਇੱਕ ਹੋਰ ਵੱਡੀ ਮਿਸਾਲ ਬਣੀ। ਇਹ ਸ਼ੈਸ਼ਨ 7 ਫ਼ਰਵਰੀ 2025 ਨੂੰ ਆਯੋਜਿਤ ਹੋਇਆ, ਅਤੇ 8 ਫ਼ਰਵਰੀ 2025 ਨੂੰ ਗਲੋਬਲ ਐਲੂਮਨੀ ਮੀਟ 2025 ਦੌਰਾਨ ਪੀਈਸੀ ਅਤੇ ਮਾਈਕਰੋਨ ਟੈਕਨੋਲੋਜੀ ਵਿਚਾਲੇ ਇੱਕ ਇਤਿਹਾਸਕ ਸਮਝੌਤਾ (ਐਮ ਓ ਯੂ) 'ਤੇ ਦਸਤਖਤ ਕੀਤੇ ਗਏ। ਇਹ ਨਵੀਂ ਪਹਲ ਪੀਈਸੀ ਦੇ ਵਿਦਿਆਰਥੀਆਂ ਲਈ ਸੈਮੀਕੰਡਕਟਰ ਖੇਤਰ ਵਿਚ ਬੇਹਤਰੀਨ ਮੌਕੇ ਪ੍ਰਦਾਨ ਕਰੇਗੀ।

ਇਸ ਮਹੱਤਵਪੂਰਨ ਸਮਾਰੋਹ ਵਿੱਚ ਪੀਈਸੀ ਦੇ ਡਾਇਰੈਕਟਰ, ਪ੍ਰੋ. ਰਾਜੇਸ਼ ਕੁਮਾਰ ਭਾਟੀਆ, ਪੀਕੋਸਾ ਦੇ ਪ੍ਰਧਾਨ, ਇੰ. ਮਨੀਸ਼ ਗੁਪਤਾ, ਪ੍ਰੋ. ਅਰੁਣ ਕੁਮਾਰ ਸਿੰਘ, ਅਤੇ ਡਾ. ਸਿਮਰਨਜੀਤ ਸਿੰਘ ਸ਼ਾਮਲ ਰਹੇ। ਪ੍ਰੋ. ਅਰੁਣ ਕੁਮਾਰ ਸਿੰਘ ਨੇ ਇੰ. ਗੁਰਸ਼ਰਨ ਸਿੰਘ ਦਾ ਗਰਮਜੋਸ਼ੀ ਨਾਲ ਸੁਆਗਤ ਕੀਤਾ ਅਤੇ ਉਨ੍ਹਾਂ ਦੇ ਉਦਯੋਗ ਵਿੱਚ ਯੋਗਦਾਨ ਤੇ ਪੀਈਸੀ ਦੀ ਅਕਾਦਮਿਕ ਤਰੱਕੀ ਵਿੱਚ ਉਨ੍ਹਾਂ ਦੀ ਭੂਮਿਕਾ ਦੀ ਪ੍ਰਸ਼ੰਸਾ ਕੀਤੀ।
ਪੀਈਸੀ ਡਾਇਰੈਕਟਰ ਪ੍ਰੋ. ਰਾਜੇਸ਼ ਕੁਮਾਰ ਭਾਟੀਆ ਨੇ ਇੰ. ਗੁਰਸ਼ਰਨ ਸਿੰਘ ਅਤੇ ਮਾਈਕਰੋਨ ਟੈਕਨੋਲੋਜੀ ਦਾ ਵਿਦਿਆਰਥੀਆਂ ਲਈ ਕੀਤੇ ਜਾ ਰਹੇ ਉਤਸ਼ਾਹਜਨਕ ਯਤਨਾਂ ਲਈ ਧੰਨਵਾਦ ਕੀਤਾ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ, ਕਿ ਉਦਯੋਗ ਅਤੇ ਅਕਾਦਮਿਕ ਸਹਿਯੋਗ ਵਿਦਿਆਰਥੀਆਂ ਨੂੰ ਅਸਲ ਦੁਨੀਆ ਦਾ ਅਨੁਭਵ ਅਤੇ ਜਰੂਰੀ ਹੁਨਰ ਪ੍ਰਦਾਨ ਕਰਨ ਦਾ ਇੱਕ ਉੱਤਮ ਢੰਗ ਹੈ। ਇਹ ਸਮਝੌਤਾ ਵਿਦਿਆਰਥੀਆਂ ਲਈ ਸਕਾਲਰਸ਼ਿਪ, ਵਿਸ਼ੇਸ਼ ਅਕਾਦਮਿਕ ਪ੍ਰੋਗਰਾਮ ਅਤੇ ਵਧੀਆ ਨੌਕਰੀ ਦੇ ਮੌਕੇ ਲਿਆਉਣ ਲਈ ਇੱਕ ਮਜ਼ਬੂਤ ਬੁਨਿਆਦ ਰਚੇਗਾ ਹੈ।
ਇੰਟਰਐਕਟਿਵ ਸ਼ੈਸ਼ਨ ਦੌਰਾਨ, ਇੰ. ਗੁਰਸ਼ਰਨ ਸਿੰਘ ਨੇ ਸੈਮੀਕੰਡਕਟਰ ਉਦਯੋਗ, ਇਸ ਦੀਆਂ ਮੁੱਖ ਪ੍ਰਕਿਰਿਆਵਾਂ, ਅਤੇ ਮਾਈਕਰੋਨ ਟੈਕਨੋਲੋਜੀ ਵਿੱਚ ਹੋ ਰਹੇ ਨਵੇਂ ਨਵੀਨਤਮ ਵਿਕਾਸਾਂ ਬਾਰੇ ਵਿਦਿਆਰਥੀਆਂ ਨਾਲ ਗਿਆਨ ਸਾਂਝਾ ਕੀਤਾ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਉਦਯੋਗ ਨਾਲ ਜੁੜਨ ਲਈ ਉਤਸ਼ਾਹਿਤ ਕੀਤਾ ਅਤੇ ਉਨ੍ਹਾਂ ਦੀਆਂ ਪ੍ਰਾਪਤੀਆਂ ਦੀ ਪ੍ਰਸ਼ੰਸਾ ਕਰਦੇ ਹੋਏ ਉਨ੍ਹਾਂ ਨੂੰ ਸਨਮਾਨ ਚਿੰਨ੍ਹ ਵੀ ਭੇਂਟ ਕੀਤੇ।
ਇਸ ਸਹਿਯੋਗ ਤਹਿਤ, 80 ਵਿਦਿਆਰਥੀਆਂ ਨੂੰ ਈਸੀਈ ਵਿਭਾਗ ਅਤੇ ਮਾਈਕਰੋਨ ਟੈਕਨੋਲੋਜੀ ਦੇ ਸਾਂਝੇ ਕੋਰਸ ਲਈ ਚੁਣਿਆ ਗਿਆ ਹੈ, ਜੋ ਕਿ ਸੈਮੀਕੰਡਕਟਰ ਤਕਨਾਲੋਜੀ ਵਿੱਚ ਅਨੁਭਵੀ ਅਧਿਐਨ ਪ੍ਰਦਾਨ ਕਰਨ ਉਤੇ ਕੇਂਦਰਤ ਹੋਵੇਗਾ। ਇਹ ਪੀਈਸੀ ਦੀ ਉਦਯੋਗ ਅਤੇ ਅਕਾਦਮਿਕ ਖੇਤਰ ਵਿਚਾਲੇ ਦੂਰੀ ਘਟਾਉਣ ਦੀ ਪ੍ਰਤਿਬੱਧਤਾ ਨੂੰ ਹੋਰ ਮਜ਼ਬੂਤ ਵੀ ਕਰੇਗਾ।
ਇਸ ਦੇ ਇਲਾਵਾ, ਸ਼੍ਰੀ ਸ਼ਹਬਾਜ਼ ਸਈਅਦ ਨੇ ਵਿਦਿਆਰਥੀਆਂ ਨੂੰ ਮਾਈਕਰੋਨ ਦੇ ਵਿਸ਼ੇਸ਼ ਕੋਰਸਾਂ ਵਿੱਚ ਦਾਖ਼ਲਾ ਪ੍ਰਕਿਰਿਆ ਬਾਰੇ ਜਾਣਕਾਰੀ ਦਿੱਤੀ, ਜਦਕਿ ਉਨ੍ਹਾਂ ਦੀ ਟੀਮ ਨੇ ਉਦਯੋਗ ਦੇ ਨਵੇਂ ਰੁਝਾਨ ਅਤੇ ਕਰੀਅਰ ਮੌਕਿਆਂ ਬਾਰੇ ਦਿਲਚਸਪ ਜਾਣਕਾਰੀ ਦਿੱਤੀ। ਇਹ ਸਮਾਰੋਹ ਵਿਦਿਆਰਥੀਆਂ ਲਈ ਇੱਕ ਉਤਸ਼ਾਹਜਨਕ ਅਤੇ ਪ੍ਰੇਰਣਾਦਾਇਕ ਤਜਰਬਾ ਰਿਹਾ, ਜਿਸ ਕਾਰਨ ਉਹ ਸੈਮੀਕੰਡਕਟਰ ਉਦਯੋਗ ਦੀਆਂ ਅਣਗਿਣਤ ਸੰਭਾਵਨਾਵਾਂ ਨੂੰ ਖੋਜਣ ਲਈ ਤਤਪਰ ਹੋ ਗਏ।
ਪੀਈਸੀ-ਮਾਈਕਰੋਨ ਦਾ ਇਹ ਗਠਜੋੜ, ਸੰਸਥਾ ਨੂੰ ਉਦਯੋਗ-ਕੇਂਦਰਤ ਅਧਿਐਨ ਵਲ ਲੈ ਜਾਣ ਅਤੇ ਵਿਦਿਆਰਥੀਆਂ ਨੂੰ ਤਕਨਾਲੋਜੀ ਦੀ ਤੇਜ਼ੀ ਨਾਲ ਬਦਲ ਰਹੀ ਦੁਨੀਆ ਲਈ ਤਿਆਰ ਕਰਨ ਵੱਲ ਇੱਕ ਵੱਡਾ ਕਦਮ ਹੈ।