
ਕਿਰਤੀਆਂ, ਕਿਸਾਨਾਂ ਤੇ ਜਵਾਨਾਂ ਨੂੰ ਬਚਾਏਗੀ ‘ਪੰਜਾਬ ਸੰਭਾਲੋ ਮੁਹਿੰਮ-ਡਾਕਟਰ ਅਵਤਾਰ ਸਿੰਘ ਕਰੀਮਪੁਰੀ
ਹੁਸ਼ਿਆਰਪੁਰ- ਪੰਜਾਬ ਵਿੱਚ ਹੁਣ ਤੱਕ ਜਿੰਨੀਆ ਵੀ ਸਿਆਸੀ ਪਾਰਟੀਆਂ ਸੱਤਾ 'ਤੇ ਕਾਬਜ ਹੋਈਆਂ ਹਨ, ਉਨ੍ਹਾਂ ਨੇ ਸਿਵਾਏ ਸੂਬੇ ਨੂੰ ਲੁੱਟਣ ਦੇ ਹੋਰ ਕੋਈ ਨਵਾਂ ਕੰਮ ਨਹੀਂ ਕੀਤਾ ਹੈ। ਲੋਕਾਂ ਨੇ ਬਦਲ ਦੇ ਰੂਪ ਵਿੱਚ ਆਈ ਸਰਕਾਰ ਦਾ ਹਾਲ ਵੀ ਦੇਖ ਲਿਖਾ ਹੈ। ਇਸੇ ਲਈ ਬਹੁਜਨ ਸਮਾਜ ਪਾਰਟੀ ਨੇ ਫਗਵਾੜਾ ਤੋਂ ਪੰਜਾਬ ਸੰਭਾਲੋ ਮੁਹਿੰਮ ਰਾਹੀਂ ਲੋਕਾਂ ਨੂੰ ਇਕ ਮੰਚ 'ਤੇ ਇਕੱਠੇ ਹੋ ਕੇ ਪੰਜਾਬ ਸਾਂਭਣ ਦਾ ਸੱਦਾ ਹੈ। ਇਹ ਪ੍ਰਗਟਾਵਾ ਬਸਪਾ ਦੇ ਸੂਬਾ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਵਲੋਂ ਵਿਸੇਸ਼ ਵਾਰਤਾ ਦੌਰਾਨ ਗੱਲਬਾਤ ਕਰਦਿਆ ਕੀਤਾ। ਬੁਰੀ ਤਰ੍ਹਾਂ ਬਰਬਾਦ ਹੋ ਰਹੇ ਪੰਜਾਬ ਨੂੰ ਸਾਂਭਣ ਲਈ ਮੁਹਿੰਮ ਦੇ ਰੂਪ ਵਿਚ ਬਸਪਾ ਅੱਗੇ ਆ ਰਹੀ ਹੈ। ਇਸ ਦੀ ਸ਼ੁਰੂਆਤ ਫਗਵਾੜਾ ਤੋਂ ਦੀ ਸੂਬਾ ਪੱਧਰੀ ਸਮਾਗਮ ਦੇ ਨਾਲ ਸ਼ੁਰੂਆਤ ਹੋਈ ਹੈ
ਹੁਸ਼ਿਆਰਪੁਰ- ਪੰਜਾਬ ਵਿੱਚ ਹੁਣ ਤੱਕ ਜਿੰਨੀਆ ਵੀ ਸਿਆਸੀ ਪਾਰਟੀਆਂ ਸੱਤਾ 'ਤੇ ਕਾਬਜ ਹੋਈਆਂ ਹਨ, ਉਨ੍ਹਾਂ ਨੇ ਸਿਵਾਏ ਸੂਬੇ ਨੂੰ ਲੁੱਟਣ ਦੇ ਹੋਰ ਕੋਈ ਨਵਾਂ ਕੰਮ ਨਹੀਂ ਕੀਤਾ ਹੈ। ਲੋਕਾਂ ਨੇ ਬਦਲ ਦੇ ਰੂਪ ਵਿੱਚ ਆਈ ਸਰਕਾਰ ਦਾ ਹਾਲ ਵੀ ਦੇਖ ਲਿਖਾ ਹੈ। ਇਸੇ ਲਈ ਬਹੁਜਨ ਸਮਾਜ ਪਾਰਟੀ ਨੇ ਫਗਵਾੜਾ ਤੋਂ ਪੰਜਾਬ ਸੰਭਾਲੋ ਮੁਹਿੰਮ ਰਾਹੀਂ ਲੋਕਾਂ ਨੂੰ ਇਕ ਮੰਚ 'ਤੇ ਇਕੱਠੇ ਹੋ ਕੇ ਪੰਜਾਬ ਸਾਂਭਣ ਦਾ ਸੱਦਾ ਹੈ। ਇਹ ਪ੍ਰਗਟਾਵਾ ਬਸਪਾ ਦੇ ਸੂਬਾ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਵਲੋਂ ਵਿਸੇਸ਼ ਵਾਰਤਾ ਦੌਰਾਨ ਗੱਲਬਾਤ ਕਰਦਿਆ ਕੀਤਾ। ਬੁਰੀ ਤਰ੍ਹਾਂ ਬਰਬਾਦ ਹੋ ਰਹੇ ਪੰਜਾਬ ਨੂੰ ਸਾਂਭਣ ਲਈ ਮੁਹਿੰਮ ਦੇ ਰੂਪ ਵਿਚ ਬਸਪਾ ਅੱਗੇ ਆ ਰਹੀ ਹੈ। ਇਸ ਦੀ ਸ਼ੁਰੂਆਤ ਫਗਵਾੜਾ ਤੋਂ ਦੀ ਸੂਬਾ ਪੱਧਰੀ ਸਮਾਗਮ ਦੇ ਨਾਲ ਸ਼ੁਰੂਆਤ ਹੋਈ ਹੈ
ਉਨ੍ਹਾਂ ਕਿਹਾ ਕਿ ਬਸਪਾ ਸੂਬੇ ਦੇ ਲੋਕਾ ਨੂੰ ਸਰਕਾਰ ਦੇ ਰੂਪ ਵਿੱਚ ਅਜਿਹਾ ਬਦਲ ਦੇਵੇਗੀ, ਜਿਸ ਨਾਲ ਸਾਰੇ ਵਰਗਾਂ ਦੀ ਸਿਹਤ, ਸਿੱਖਿਆ, ਰੁਜ਼ਗਾਰ ਤੇ ਉਦਯੋਗਾ ਚੋਂ ਇਕ ਕ੍ਰਾਂਤੀ ਦਾ ਸੰਚਾਰ ਹੋਵੇਗਾ। ਪ੍ਰਧਾਨ ਕਰੀਮਪੁਰੀ ਨੇ ਕਿਹਾ ਕਿ ਇਸ ਵੇਲੇ ਸੂਬੇ ਦਾ ਲਾਅ ਐਂਡ ਆਰਡਰ ਪੂਰੀ ਤਰ੍ਹਾਂ ਨਾਲ ਵਿਗੜ ਚੁੱਕਾ ਹੈ। ਨਸ਼ਿਆ ਕਾਰਨ ਨਿੱਤ ਮਾਵਾ ਦੇ ਪੁੱਤ ਮਰ ਰਹੇ ਹਨ ਤੇ ਸੂਬੇ ਦੀ ਸੱਤਾ ਧਾਰੀ ਸਿਵਾਏ ਸਿਆਸਤ ਦੇ ਹੋਰ ਕੁਝ ਨਹੀਂ ਕਰ ਰਹੀ ਉਨ੍ਹਾ ਕਿਹਾ ਕਿ ਬਸਪਾ ਪਾਰਟੀ ਦੀ ਮਜਬੂਤੀ ਇਸੇ ਲਈ ਕਰ ਰਹੀ ਹੈ ਤਾਂ ਜੋ ਸੂਬੇ ਦੇ ਲੁੱਟ ਖਸੁੱਟ ਦਾ ਸ਼ਿਕਾਰ ਹੋ ਰਹੇ ਲੋਕਾ ਨੂੰ ਨਵਾਂ ਬਦਲ ਦਿੱਤਾ ਜਾ ਸਕੇ। ਉਨ੍ਹਾਂ ਕਿਹਾ ਕਿ 'ਜਨ ਅਭਿਆਨ ਨਹੀਂ ਜਨ ਕਲਿਆਣ ਦੀ ਸਰਕਾਰ ਦੇਣਾ ਬਸਪਾ ਦਾ ਮੁੱਖ ਉਦੇਸ਼ ਹੈ। ਕਰੀਮਪੁਰੀ ਨੇ ਕਿਹਾ ਕਿ ਹੁਕਮਰਾਨਾ ਦੀ ਬਦਨੀਅਤੀ ਕਾਰਨ ਸੂਬੇ ਦੇ ਹਾਲਾਤ ਬਦ ਤੋਂ ਬਦਤਰ ਹੋਏ ਹਨ ਇਹੀ ਕਾਰਨ ਹੈ ਕਿ ਨਸ਼ਿਆ ਕਾਰਨ ਸੂਬੇ ਦੀਆ ਮਾਵਾਂ ਭੈਣਾਂ ਨੂੰ ਵੀ ਘਰੇਲੂ ਤੇ ਬਾਹਰੀ ਤਸ਼ੱਦਦ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਸਰਕਾਰ ਨਸ਼ੇ ਖ਼ਿਲਾਫ਼ ਮੁਹਿੰਮ ਛੱਡ ਕੇ ਸਿਰਫ ਛੋਟੇ ਨਸ਼ੇੜੀਆਂ ਜਾ ਤਸਕਰਾਂ 'ਤੇ ਕਾਰਵਾਦੀ ਕਰ ਕੇ ਲੋਕਾ 'ਤੇ ਪ੍ਰਭਾਵ ਪਾ ਰਹੀ ਹੈ ਜਦਕਿ ਹਕੀਕਤ ਕੁਝ ਹੋਰ ਹੈ। ਬਸਪਾ ਲੋਕਾ ਦੇ ਵਿਸ਼ਵਾਸ਼ ਨੂੰ ਹਾਸਲ ਕਰੇਗੀ ਤੇ
ਡਾਕਟਰ ਕਰੀਮਪੁਰੀ ਹੋਰਾਂ ਨੇ ਕਿਹਾ ਕੇ ਉਹ ਸੂਬੇ ਵਿੱਚ ਭਿਖਾਰੀ ਨਹੀਂ, ਅਧਿਕਾਰੀ ਪੈਦਾ ਕਰਾਂਗੇ
ਕਰੀਮਪੁਰੀ ਨੇ ਦਾਅਵਾ ਕੀਤਾ ਕਿ ਮੌਜੂਦਾ ਸਰਕਾਰ ਨੇ ਲੋਕ ਮਾਰੂ ਨੀਤੀਆ ਨਾਲ ਜਨਤਾ ਤੇ ਖ਼ਜ਼ਾਨੇ ਦਾ ਬੁਰਾ ਹਾਲ ਕੀਤਾ ਹੈ। ਲੋਕਾ ਨੂੰ ਰਾਸ਼ਨ ਲੈਣ ਦੀਆਂ ਕਤਾਰਾਂ ਵਿੱਚ ਖੜ੍ਹਾ ਕਰ ਦਿੱਤਾ ਗਿਆ ਹੈ। ਮੁਫ਼ਤ ਦੀਆ ਸਕੀਮਾ ਨਾਲ ਖ਼ਜ਼ਾਨੇ ਦੀ ਹਾਲਤ ਪਤਲੀ ਹੋ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਬਸਪਾ ਸੂਬੇ ਵਿੱਚ ਮਜਬੂਤ ਪਾਰਟੀ ਵਜੋਂ ਉਭਰੇਗੀ ’ਤੇ ਸੱਤਾ ਤੇ ਕਾਬਜ਼ ਹੋ ਕੇ ਭਿਖਾਰੀਆਂ ਦੀ ਨਹੀਂ, ਸਗੋਂ ਅਧਿਕਾਰੀਆ ਦੀ ਜਮਾਤ ਪੈਦਾ ਕਰੇਗੀ। ਉਨ੍ਹਾਂ ਕਿਹਾ ਕਿ ਇਸ ਵੇਲੇ ਸੂਬੇ ਦੀ ਕਿਸਾਨੀ, ਜਵਾਨੀ ਤੇ ਕਿਰਤੀ ਵਰਗ ਨਾਲ ਧੱਕਾ ਹੈ ਰਿਹਾ ਹੈ। ਸੂਬੇ 'ਚ ਅਪਰਾਧ ਕਰਨ ਉਦਯੋਗ ਬਾਹਰੀ ਨਿਵੇਸ਼ ਤੋਂ ਸੱਖਣੇ ਹੋ ਰਹੇ ਹਨ। ਇਸੇ ਕਾਰਨ ਨਵਾਂ ਰੁਜ਼ਗਾਰ ਨਹੀ ਪੈਦਾ ਹੈ ਰਿਹਾ। ਨਵੇਂ ਪੰਜਾਬ ਦੇ ਨਿਰਮਾਣ ਦੀ ਲੋੜ ਹੈ ਕਿਉਂ ਕਿ ਰੰਗਲੇ ਪੰਜਾਬ ਦਾ ਦਾਅਵਾ ਲੋਕਾਂ ਨੇ ਦੇਖ ਲਿਆ ਹੈ।
ਕਰੀਮਪੁਰੀ ਨੇ ਕਿਹਾ ਕਿ ਬਸਪਾ ਕਿਸੇ ਵਿਅਕਤੀ ਵਿਸ਼ੇਸ਼ ਦੀ ਪਾਰਟੀ ਨਹੀਂ ਹੈ ਇਕ ਨਵੀਂ ਸੋਚ ਹੈ।
ਇਸ ਲਈ ਬਸਪਾ ਦਾ ਪਾਰਟੀ ਚਿੰਨ੍ਹ ਹਾਥੀ ਹੀ ਇਸਦਾ ਅਸਲੀ ਨਾਇਕ ਚਿਹਰਾ ਹੈ। ਉਨ੍ਹਾਂ ਕਿਹਾ ਕਿ ਬਸਪਾ ਇਸ ਦੇ ਸੰਸਥਾਪਕ ਕਾਸ਼ੀ ਰਾਮ ਤੇ ਮਾਇਆ ਵਤੀ ਕਰੀਮਪੁਰੀ ਨੇ ਕਿਹਾ ਕਿ ਬਸਪਾ ਸਿਰਫ ਚੋਣਾ ਲੜਨ ਤੱਕ ਸੀਮਤ ਨਹੀਂ ਹੈ। ਬਸਪਾ ਕਿਸੇ ਇਕ ਖ਼ਾਸ ਵਰਗ ਦੀ ਪਾਰਟੀ ਨਹੀਂ ਮੇਰੀ ਦੇਸ਼ ਸਣੇ ਸੂਬੇ ਦੇ ਸਾਰੇ ਲੋਕਾਂ ਦੀ ਆਪਣੀ ਪਾਰਟੀ ਹੈ। ਸਾਡੀ ਦਿਲਚਸਪੀ ਸਟੇਟ ਵਿੱਚ ਹੈ ਨਾ ਕਿ ਸਿਰਫ ਸਿਆਸਤ ਕਰਨ ਜਾਂ ਚੋਣ ਲੜਨ 'ਚ ਪੰਜਾਬ ਨੂੰ ਠੱਗ ਹੱਥ ਤੋਂ ਬਚਾ ਕੇ ਇਸ ਦੇ ਖਜ਼ਾਨੇ ਨੂੰ ਸੁਰਖਿਅਤ ਰੱਥਾਂ 'ਚ ਦੇਣਾ ਸਮੇਂ ਦੀ ਲੋੜ ਹੈ। ਸੂਬੇ ਦੇ ਹਿੱਤਾ ਦੀਆ ਨੀਤੀਆ ਬਣਾ ਕੇ ਪਾਰਟੀ ਮੈਦਾਨ 'ਚ ਉੱਤਰ ਆਈ ਹੈ ਕਿਉਂਕਿ ਕੁਝ ਪਾਰਟੀਆ ਦੇ ਸਿਆਸੀ ਤੇ ਪਰਿਵਾਰਕ ਹਿਤਾ ਨੇ ਪੰਜਾਬ ਨੂੰ ਬਰਬਾਦ ਕਰ ਦਿੱਤਾ ਹੈ।
ਕਰੀਮਪੁਰੀ ਨੇ ਦਾਅਵਾ ਕੀਤਾ ਕਿ ਬਸਪਾ ਨੇ ਕਦੇ ਵੀ ਧਰਮ ਦੀ ਰਾਜਨੀਤੀ ਨਹੀਂ ਕੀਤੀ। ਹੁਣ ਵੀ ਕੁਝ ਲੋਕ ਸੂਬੇ ਦੇ ਧਾਰਮਿਕ ਹਿੱਤਾ ਦੀ ਆੜ 'ਚ ਹਿੰਦੂ ਸਿੱਖ ਭਾਈਚਾਰੇ 'ਚ ਪਾੜ ਪਾ ਰਹੇ ਹਨ। ਪਾਰਟੀ ਅਜਿਹੇ ਲੋਕਾਂ ਦੇ ਮਨਸੂਖਿਆ ਨੂੰ ਸਫਲ ਨਹੀਂ ਹੋਣ ਦੇਵੇਗੀ। ਉਨ੍ਹਾਂ ਕਿਹਾ ਕਿ ਪਿਆਰ, ਮੁਹੱਬਤ ਤੇ ਨਫਰਤ ਰਹਿਤ ਸੂਬੇ ਦੇ ਨਿਰਮਾਣ ਲਈ ਲੋਕਾਂ ਨੂੰ ਪਾਰਟੀ ਦਾ ਸਾਥ ਦੇਣਾ ਚਾਹੀਦਾ ਹੈ ਤਾਂ ਜੋ ਪੰਜਾਬ ਉਨ੍ਹਾਂ ਲੋਕਾਂ ਦੇ ਹੱਥਾਂ 'ਚ ਆ ਸਕੇ, ਜੋ ਇਸ ਨੂੰ ਸਾਂਭਣ ਦਾ ਹੱਕ ਰੱਖਦੇ ਹਨ। ਨਫਰਤ ਪੈਦਾ ਕਰਨ ਵਾਲਿਆ ਨੂੰ ਸੱਤਾ ਤੋਂ ਲਾਂਭੇ ਕਰਨ ਦੀ ਲੋੜ ਹੈ। ਉਨਾਂ ਕਿਹਾ ਕਿ ਅੱਜ ਦੇ ਇਕੱਠ ਨੇ ਇਸ ਗੱਲ ਦਾ ਸਬੂਤ ਦੇ ਦਿੱਤਾ ਹੈ ਕਿ ਲੋਕ ਪਾਰਟੀ ਵਿਚ ਪੂਰਾ ਭਰੋਸਾ ਕਰ ਰਹੀ ਹਨ। ਲੋਕ ਬਸਪਾ ਨੂੰ ਸੂਬੇ ਦੀ ਸਿਆਸਤ ਦੇ ਖੇਤਰੀ ਬਦਲ ਦੇ ਰੂਪ ਚ ਦੇਖ ਰਹੇ ਹਨ।
