ਬਲੋਂਗੀ ਦਾ ਨੌਜਵਾਨ ਮੋਹਿਤ ਕੁਮਾਰ ਪਿਛਲੇ ਚਾਰ ਦਿਨਾਂ ਤੋਂ ਗਾਇਬ

ਐਸ ਏ ਐਸ ਨਗਰ, 14 ਫਰਵਰੀ: ਮੁਹਾਲੀ ਦੇ ਪਿੰਡ ਬਲੋਂਗੀ ਵਿੱਚ ਰਹਿੰਦਾ ਨੌਜਵਾਨ ਮੋਹਿਤ ਕੁਮਾਰ (27) ਪਿਛਲੇ ਚਾਰ ਦਿਨਾਂ ਤੋਂ ਗਾਇਬ ਹੈ। ਇਸ ਸਬੰਧੀ ਉਸਦੇ ਭਰਾ ਰੋਹਿਤ ਰਾਜੂ ਨੇ ਦੱਸਿਆ ਕਿ ਉਸਦਾ ਭਰਾ ਮੋਹਿਤ ਕੁਮਾਰ ਆਪਣੇ ਘਰ ਤੋਂ 10 ਜਨਵਰੀ ਨੂੰ ਕਿਸੇ ਕੰਮ ਲਈ ਆਪਣੇ ਸਕੂਲ ਅਤੇ ਮਿਲਣ ਲਈ ਅੰਬਾਲਾ ਜਾਣ ਵਾਲਾ ਸੀ ਪਰ ਜਦੋਂ ਦੇਰ ਰਾਤ ਤੱਕ ਉਹ ਘਰ ਵਾਪਸ ਨਹੀਂ ਆਇਆ ਤਾਂ ਮੋਹਿਤ ਦੀ ਪਤਨੀ ਸੀਮਾ ਦੇਵੀ ਨੇ ਆਪਣੀ ਭੈਣ ਅਤੇ ਫੋਨ ਕੀਤਾ, ਜਿਨ੍ਹਾਂ ਨੇ ਕਿਹਾ ਕਿ ਮੋਹਿਤ ਅੰਬਾਲਾ ਨਹੀਂ ਪੁੱਜਿਆ।

ਸੀਮਾ ਦੇਵੀ ਨੇ ਦੱਸਿਆ ਕਿ ਮੋਹਿਤ ਆਪਣਾ ਮੋਬਾਈਲ ਫੋਨ ਘਰ ਹੀ ਛੱਡ ਗਿਆ ਸੀ, ਜਿਸ ਕਾਰਨ ਉਸਨੇ ਆਪਣੇ ਸਾਰੇ ਰਿਸ਼ਤੇਦਾਰਾਂ ਅਤੇ ਅਲੱਗ ਗੁਆਂਢੀ ਵਿਚ ਪੁੱਛਿਆ ਪਰ ਉਸਦਾ ਕੁਝ ਪਤਾ ਨਹੀਂ ਲੱਗਿਆ ਹੈ। ਉਸਨੇ ਦੱਸਿਆ ਕਿ ਉਨ੍ਹਾਂ ਦੇ ਦੋ ਬੱਚੇ ਹਨ।
ਸੀਮਾ ਦੇਵੀ ਵੱਲੋਂ ਆਪਣੇ ਪਤੀ ਮੋਹਿਤ ਦੀ ਗੁੰਮਸ਼ੁਦੀ ਸਬੰਧੀ ਸ਼ਿਕਾਇਤ ਬਲੋਂਗੀ ਥਾਣੇ ਵਿੱਚ ਦਰਜ ਕਰਵਾ ਦਿੱਤੀ ਗਈ ਹੈ। ਬਲੋਂਗੀ ਪੁਲੀਸ ਵੱਲੋਂ ਸ਼ਿਕਾਇਤ ਦਰਜ ਕਰਕੇ ਮੋਹਿਤ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।