ਸਰਕਾਰੀ ਮਿਲਡ ਸਕੂਲ ਜਿਆਣ (ਸਮਾਰਟ) ਸਿੰਗਲ ਟੀਚਰ, ਅਜ਼ਾਦੀ ਦੇ 76 ਸਾਲ ਬਾਅਦ ਵੀ ਮਿਡਲ ਸਕੂਲ ਹੋਏ ਸਿੰਗਲ ਟੀਚਰ, ਪੰਜਾਬੀ—ਹਿੰਦੀ—ਐਸਐਸਟੀ ਦੀਆਂ ਪੋਸਟਾਂ ਖਾਲੀ।

ਹੁਸ਼ਿਆਰਪੁਰ- ਰਾਜਨੀਤੀਵਾਨਾਂ ਨੂੰ ਸੰਵਿਧਾਨ ਸਿਰਫ ਵੋਟਾਂ ਦੀ ਪਤਝੱੜ ਵੇਲੇ ਹੀ ਨਜਰ ਕਿਉਂ ਆਉਂਦਾ ਹੈ ਤੇ ਬਾਕੀ ਦੇ ਸਮੇਂ ਸੰਵਿਧਾਨਕ ਅਧਿਕਾਰਾਂ ਦੀ ਉਲੰਘਣਾ ਵੇਖ ਕੇ ਅੱਖਾਂ ਮੀਟ ਲਈਆਂ ਜਾਂਦੀਆਂ ਹਨ।ਪੰਜਾਬ ਵਿਚ ਸਿੱਖਿਆ ਸਕੂਲਾਂ ਦੇ ਨਾਵਾਂ ਨੂੰ ਬਦਲੀ ਕਰਨ ਜਾਂ ਫਿਰ ਸਮਾਰਟ ਅਤੇ ਸਕੂਲ ਆਫ ਐਮੀਨੈਂਸ ਤੱਕ ਹੀ ਸੀਮਤ ਹੋ ਕੇ ਰਹਿ ਗਈ।

ਹੁਸ਼ਿਆਰਪੁਰ- ਰਾਜਨੀਤੀਵਾਨਾਂ ਨੂੰ ਸੰਵਿਧਾਨ ਸਿਰਫ ਵੋਟਾਂ ਦੀ ਪਤਝੱੜ ਵੇਲੇ ਹੀ ਨਜਰ ਕਿਉਂ ਆਉਂਦਾ ਹੈ ਤੇ ਬਾਕੀ ਦੇ ਸਮੇਂ ਸੰਵਿਧਾਨਕ ਅਧਿਕਾਰਾਂ ਦੀ ਉਲੰਘਣਾ ਵੇਖ ਕੇ ਅੱਖਾਂ ਮੀਟ ਲਈਆਂ ਜਾਂਦੀਆਂ ਹਨ।ਪੰਜਾਬ ਵਿਚ ਸਿੱਖਿਆ ਸਕੂਲਾਂ ਦੇ ਨਾਵਾਂ ਨੂੰ ਬਦਲੀ ਕਰਨ ਜਾਂ ਫਿਰ ਸਮਾਰਟ ਅਤੇ ਸਕੂਲ ਆਫ ਐਮੀਨੈਂਸ ਤੱਕ ਹੀ ਸੀਮਤ ਹੋ ਕੇ ਰਹਿ ਗਈ।
ਹਿਸ ਸਬੰਧ ਵਿਚ ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਨੇ ਸਰਕਾਰੀ ਮਿਡਲ ਸਕੂਲ ਜਿਆਣ (ਸਮਾਰਟ) ਨੂੰ ਸਿੰਗਲ ਟੀਚਰ ਬਣਾ ਕੇ ਰਖਣ ਅਤੇ ਸਕੂਲ ਵਿਚ ਪੰਜਾਬੀ—ਹਿੰਦੀ—ਐਸਐਸਟੀ ਅਤੇ ਸੇਵਾਦਾਰ ਦੀਆਂ ਪੋਸਟਾਂ ਨੂੰ ਪੰਜਾਬ ਸਰਕਾਰ ਵਲੋਂ ਜਾਣਬੁਝ ਕੇ ਖਾਲੀ ਰੱਖ ਕੇ ਬੱਚਿਆਂ ਦੀ ਪੜ੍ਹਾਈ ਦਾ ਸੰਵਿਧਾਲਕ ਨੁਕਸਾਨ ਕਰਨ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਕਿਹਾ ਕਿ ਅਨਪੜ੍ਹਤਾ ਦੇ ਗਿਰਫਾ ਨੂੰ ਉੱਚਾ ਕਰਕੇ ਨਾ ਤਾਂ ਦੇਸ਼ ਵਿਸ਼ਵ ਦੀ ਸ਼ਕਤੀ ਬਣ ਸਕਦਾ ਅਤੇ ਨਾ ਹੀ ਪੰਜਾਬ ਰੰਗਲਾ ਪੰਜਾਬ ਬਣ ਸਕਦਾ।ਇਹ ਦੁਖਦਾਈ ਹੈ ਕਿ ਐਲੀਮੈਂਟਰੀ ਸਕੂਲ ਤਾਂ ਟੀਚਰ ਲੈਸ ਅਤੇ ਸਿੰਗਲ ਟੀਚਰ ਹਨ ਪਰ ਹੁਣ ਤਾਂ ਮਿਡਲ ਸਕੂਲ ਵੀ ਸਿੰਗਲ ਟੀਚਰ ਬਨਣ ਲੱਗ ਪਏ ਹਨ।ਧੀਮਾਨ ਨੇ ਦਸਿਆ ਕਿ ਸਕੂਲ ਵਿਚ 6ਵੀਂ ਕਲਾਸ ਵਿਚ 12 ਬੱਚੇ, 7ਵੀਂ ਕਲਾਸ ਵਿਚ 11 ਅਤੇ 8ਵੀਂ ਕਲਾਸ ਵਿਚ 08 ਬੱਚੇ ਪੜ੍ਹਦੇ ਹਨ।ਉਨ੍ਹਾਂ ਕਿਹਾ ਕਿ ਗਰੀਬ ਲੋਕ ਅਪਣੇ ਬੱਚਿਆਂ ਨੂੰ ਪੜ੍ਹਾਉਣਾ ਚਾਹੁੰਦੇ ਹਨ ਪਰ ਸਕੂਲ ਵਿਚ ਟੀਚਰਾਂ ਦੀ ਘਾਟ ਕਾਰਨ ਉਹ ਬੱਚਿਆਂ ਨੁੰ ਸਕੂਲ ਵਿਚ ਭੇਜਣ ਦੀ ਥਾਂ ਕੰਮ ਉਤੇ ਭੇਜਣਾ ਪਸੰਦ ਕਰਦੇ ਹਨ।ਫਿਰ ਮੁਫ਼ਤ ਅਤੇ ਲਾਜਮੀ ਸਿੱਖਿਆ ਤਾਂ ਪੂਰੇ ਵਿਸ਼ਵ ਵਿਚ ਲੋਕਾਂ ਦੀਆਂ ਅੱਖਾਂ ਵਿਚ ਘੱਟਾ ਪਾਉਣ ਵਾਲੀ ਗੱਲ ਹੈ।ਇਕ ਜਮਾਨਾ ਸੀ ਜਦੋਂ ਸਕੂਲਾਂ ਅੰਦਰ ਦਿਵਾਰਾਂ ਉਤੇ ਲਿੱਖਿਆ ਹੁੰਦਾ ਸੀ ਕਿ ਸਦਾ ਸੱਚ ਬੋਲੋ।ਇੰਝ ਕਰਨਾ ਬਹੁਤ ਘਾਤਕ ਹੋਵੇਗਾ।ਸਿੱਖਿਆ ਹੀ ਦੇਸ਼ ਨੂੰ ਵਿਗਿਆਨਕ ਲੀਹਾਂ ਉਤੇ ਖੜਾ ਕਰ ਸਕਦੀ ਹੈ।ਉਨ੍ਹਾਂ ਕਿਹਾ ਕਿ ਇਹ ਸਰਕਾਰੀ ਗਲੱਤੀ ਕੋਈ ਸਧਾਰਨ ਗਲੱਤੀ ਨਹੀਂ ਇਹ ਤਾਂ ਬੱਚਿਆਂ ਦੇ ਭੱਵਿਖ ਨਾਲ ਸਿੱਧਾ ਸੰਵਿਧਾਨਕ ਖਿਲਵਾੜ ਹੈ।ਸੰਵਿਧਾਨਕ ਅਧਿਕਾਰਾਂ ਨਾਲ ਖਿਵਾੜ ਕਰਨਾ ਅਪਣੇ ਆਪ ਵਿਚ ਵੱਡਾ ਪਾਪ ਤੇ ਅਪਰਾਧ ਹੈ।ਅਗਰ ਸੰਵਿਧਾਨਕ ਕੁਰਸੀਆਂ ਉਤੇ ਬੈਠ ਕੇ ਹੀ ਸੰਵਿਧਾਨ ਦੀ ਉਲੰਘਣਾ ਕਰਨੀ ਹੈ ਤੇ ਫਿਰ ਸੰਵਿਧਾਨ ਦੀਆਂ ਕਾਪੀਆਂ ਹੱਥਾਂ ਵਿਚ ਫੜ ਕੇ ਲੋਕਾਂ ਨੂੰ ਵਿਖਾਉਣ ਦਾ ਕੀ ਫਾਇਦਾ।ਸਵਾਲ ਇਹ ਵੀ ਪੈਦਾ ਹੁੰਦਾ ਹੈ ਇਕ ਟੀਚਰ ਸਾਰੇ ਵਿਸ਼ੇ ਕਿਸ ਤਰ੍ਹਾਂ ਪੜਾਏਗਾ, ਤੇ ਬੱਚਿਆਂ ਅੰਦਰ ਕੁਛਲਤਾ ਕਿਥੋਂ ਆਏਗੀ, ਕੋਣ ਜੁੰਮੇਵਾਰ ਹੈ ਇਸ ਲਈੈ
ਧੀਮਾਨ ਨੇ ਕਿਹਾ ਕਿ ਸਕੂਲਾਂ ਵਿਚ ਟੀਚਰਾਂ ਦਾ ਨਾ ਹੋਣਾ ਸੰਵਿਧਾਨ ਦੇ ਮੂਲ ਸੰਵਿਧਾਨਕ ਅਧਿਕਾਰਾਂ ਨਾਲ ਇਕ ਖਿਲਵਾੜ ਹੈ।ਹੁਣ ਤਾਂ ਕੋਈ ਵਿਦੇਸ਼ੀ ਦੇਸ਼ ਵਿਚ ਆ ਕਿ ਇਹ ਅਣਗਹਿਲੀਆਂ ਨਹੀਂ ਕਰ ਰਿਹਾ ਇਹ ਤਾਂ ਸਰਕਾਰ ਖੁਦ ਕਰ ਰਹੀ ਹੈ।ਇਸੇ ਸਰਕਾਰੀ ਝੂੱਠ ਨੇ ਦਿਲੀ ਵਿਚ ‘ਆਪ’ਸਰਕਾਰ ਨੂੰ ਕੁਰਸੀ ਤੋਂ ਲਾਂਭੇ ਕੀਤਾ ਹੈ।ਸਕੂਲ ਦੇ ਅੱਗੇ ਸਮਾਰਟ ਸਕੂਲ ਜਾਂ ਸਕੂਲ ਆਫ ਐਮੀਨੈਂਸ ਲਿਖਣ ਨਾਲ ਜਾਂ ਫਿਰ ਟੀਚਰਾਂ ਨੂੰ ਕਦੇ ਸਿੰਗਾਪੁਰ ਅਤੇ ਕਦੇ ਫਿਨਲੈਂਡ ਭੇਜਣ ਨਾਲ ਪੰਜਾਬ ਅੰਦਰ ਸਿੱਖਿਆ ਵਿਚ ਕਦੇ ਵੀ ਸੁਧਾਰ ਨਹੀਂ ਹੋਣ ਲੱਗਾ।ਸਾਨੂੰ ਅਪਣੀ ਸਿੱਖਿਆ ਪ੍ਰਨਾਲੀ ਉਤੇ ਪੂਰਾ ਮਾਣ ਹੈ।ਪਰ ਸਿੱਖਿਆ ਦੇ ਖੇਤਰ ਵਿਚ ਝੂੱਠ ਅਤੇ ਗੱਪਾਂ ਨੇ ਬੱਚਿਆਂ ਵਿਚ ਕੁਛਲਤਾ ਪੈਦਾ ਕਰਨ ਦੀ ਥਾਂ ਅਕੁਛਲਤਾ ਪੈਦਾ ਕਰਕੇ ਰੱਖ ਦਿਤੀ ਹੈ।ਸਕੂਲਾਂ ਵਿਚ ਹਰ ਵਿਸੇ਼ ਦੀ ਅਪਣੀ ਇਕ ਮਹੱਤਤਾ ਹੈ।ਅਗਰ ਅਜਿਹਾ ਨਹੀਂ ਹੁੰਦਾ ਤਾਂ ਨਾ ਲੋਕ ਵਿਗਿਆਨੀ ਬਨਣੇ ਸਨ ਤੇ ਨਾ ਹੀ ਅਰਥਸ਼ਾਸ਼ਤਰੀ।ਇਸ ਕੰਪਿਊਟਰ ਯੁੱਗ ਵਿਚ ਬੱਚਿਆਂ ਨੁੰ ਸਿਰਫ 2 ਦਿਨ ਹੀ ਕੰਪਿਉਟਰ ਟੀਚਰ ਮਿਲਦੇ ਹਨ।ਹੋਰ ਹੋਰ ਤੇ ਸਕੂਲਾਂ ਵਿਚ ਡਰਾਇੰਗ ਦੇ ਵਿਸ਼ੇ ਦੀ ਮਹੱਤਤਹ ਹੀ ਖਤਮ ਕਰਕੇ ਰੱਖ ਦਿਤੀ ਹੈ,ਏਹੀ ਵਿਸ਼ਾ ਇੰਜੀਨੀਅਰਿੰਗ,ਸਾਇੰਸ ਅਤੇ ਮੈਕ ਵਿਸਿ਼ਆਾਂ ਵਿਚ ਬੱਚਿਆਂ ਅੰਦਰ ਰੁੱਚੀ ਪੈਦਾ ਕਰਦਾ ਹੈ।ਇਸ ਵਿਸੇ਼ ਉਤੇ ਕੁਲਹਾੜਾ ਚਲਾ ਕੇ ਪੰਜਾਬ ਸਰਕਾਰ ਬੱਚਿਆਂ ਦੇ ਭੱਵਿਖ ਨੂੰ ਇਕ ਹੋਰ ਅੰਧਕਾਰ ਵੱਲ ਲਿਜਾ ਰਹੀ ਹੈ।ਧੀਮਾਨ ਨੇ ਲੋਕਾਂ ਅਤੇ ਸਿੱਖਿਆ ਦੇ ਖੇਤਰ ਵਿਚ ਕੰਮ ਕਰਦੇ ਬੁੱਧੀਜੀਵੀਆਂ ਨੂੰ ਅਪੀਲ ਕੀਤੀ ਕਿ ਉਹ ਸਿੱਖਿਆ ਨੂੰ ਬਚਾਉਣ ਲਈ ਅੱਗੇ ਆਉਣ।