ਪ੍ਰਣ-2025: ਯੂਪੀਐਸਈ ਦੀ ਤਿਆਰੀ ਲਈ ਪੇਕ ਦੀ ਵਿਸ਼ੇਸ਼ ਪਹਲ, ਮਾਹਿਰਾਂ ਦੇ ਨਾਲ ਹੋਈ ਖ਼ਾਸ ਚਰਚਾ
ਚੰਡੀਗੜ੍ਹ, 13 ਫਰਵਰੀ 2025: ਪੰਜਾਬ ਇੰਜੀਨੀਅਰਿੰਗ ਕਾਲਜ (ਡੀਮਡ ਟੂ ਬੀ ਯੂਨੀਵਰਸਿਟੀ), ਚੰਡੀਗੜ੍ਹ ਦੇ ਕੈਰੀਅਰ ਡਿਵੈਲਪਮੈਂਟ ਐਂਡ ਗਾਈਡੈਂਸ ਸੈਂਟਰ (ਸੀਡੀਜੀਸੀ) ਵਲੋਂ "ਪ੍ਰਣ-2025" ਦਾ ਸਫਲ ਆਯੋਜਨ 12 ਫਰਵਰੀ 2025 ਨੂੰ ਕੀਤਾ ਗਿਆ। ਇਹ ਵਿਸ਼ੇਸ਼ ਪਹਲ ਯੂਪੀਐਸਈ ਅਤੇ ਭਾਰਤੀ ਪ੍ਰਸ਼ਾਸਨਿਕ ਸੇਵਾਵਾਂ (ਆਈਏਐਸ) ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਲਈ ਸਮਰਪਿਤ ਸੀ। ਇਸ ਪ੍ਰੋਗਰਾਮ ਵਿੱਚ ਪ੍ਰਸਿੱਧ ਮਾਹਿਰਾਂ ਨੇ ਆਪਣੇ ਤਜਰਬੇ, ਤਿਆਰੀ ਦੀ ਰਣਨੀਤੀ ਅਤੇ ਪ੍ਰੇਰਣਾਦਾਇਕ ਵਿਚਾਰ ਸਾਂਝੇ ਕੀਤੇ, ਜਿਸ ਨਾਲ ਵਿਦਿਆਰਥੀਆਂ ਨੂੰ ਆਪਣੀ ਯਾਤਰਾ ਦੀ ਸਹੀ ਦਿਸ਼ਾ ਮਿਲੀ।

ਪ੍ਰੋਗਰਾਮ ਦੀ ਸ਼ੁਰੂਆਤ ਸ਼ਮਾ ਰੋਸ਼ਨ ਕਰਨ ਨਾਲ ਹੋਈ, ਜੋ ਗਿਆਨ ਅਤੇ ਤਰੱਕੀ ਦਾ ਪ੍ਰਤੀਕ ਹੈ। ਮੁੱਖ ਮਹਿਮਾਨ ਸ਼੍ਰੀ ਅਜੇ ਚਗਤੀ,ਆਈਏਐਸ(ਸਚਿਵ, ਚੰਡੀਗੜ੍ਹ ਪ੍ਰਸ਼ਾਸਨ; ਸੀਈਓ, ਚੰਡੀਗੜ੍ਹ ਹਾਊਸਿੰਗ ਬੋਰਡ; ਅਤੇ ਚੈਅਰਮੈਨ, ਸਿਟਕੋ) ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਉਨ੍ਹਾਂ ਦੇ ਨਾਲ ਪੇਕ ਦੇ ਡਾਇਰੈਕਟਰ, ਪ੍ਰੋ. (ਡਾ.) ਰਾਜੇਸ਼ ਕੁਮਾਰ ਭਾਟੀਆ, ਪ੍ਰੋ. ਜੇ.ਡੀ. ਸ਼ਰਮਾ (ਮੁਖੀ, ਸੀਡੀਜੀਸੀ), ਡਾ. ਸੰਜੇ ਬਾਤਿਸ਼, ਡਾ. ਸ਼ਿਲਪੀ ਚੌਧਰੀ, ਡਾ. ਅੰਕਿਤ ਕੁਮਾਰ, ਅਤੇ ਹੋਰ ਫੈਕਲਟੀ ਮੈਂਬਰ ਮੌਜੂਦ ਰਹੇ।
ਪ੍ਰੋ. ਜੇ.ਡੀ. ਸ਼ਰਮਾ ਨੇ ਸਭ ਮਹਿਮਾਨਾਂ ਅਤੇ ਵਿਦਿਆਰਥੀਆਂ ਦਾ ਉਤਸ਼ਾਹ ਭਰਿਆ ਸੁਆਗਤ ਕੀਤਾ। ਉਨ੍ਹਾਂ ਨੇ ਸੀਡੀਜੀਸੀ ਦੀ ਮਹੱਤਤਾ ਨੂੰ ਉਜਾਗਰ ਕਰਦਿਆਂ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਯੂਪੀਐਸਈ ਤਿਆਰੀ ਵਿੱਚ ਇਹ ਸੁਨਹਿਰੀ ਮੌਕਾ ਲੈਣ ਦੀ ਸਲਾਹ ਦਿੱਤੀ।
ਪ੍ਰੋ. (ਡਾ.) ਰਾਜੇਸ਼ ਕੁਮਾਰ ਭਾਟੀਆ ਨੇ ਪੇਕ ਦੀ ਇਤਿਹਾਸਕ ਵਿਰਾਸਤ ਤੇ ਇਸ ਦੇ ਪ੍ਰਸਿੱਧ ਐਲਮੀਨੀ ਅਤੇ ਦੇਸ਼ ਦੀ ਇੰਜੀਨੀਅਰਿੰਗ ਤੇ ਰੱਖਿਆ ਖੇਤਰ ਵਿੱਚ ਭੁਮਿਕਾ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਵੱਖ-ਵੱਖ ਸੰਸਥਾਵਾਂ ਤੋਂ ਆਏ ਐਨਸੀਸੀ ਕੈਡਟਸ ਦੀ ਉਤਸ਼ਾਹਪੂਰਣ ਸ਼ਮੂਲੀਅਤ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਨੇ ਪ੍ਰੋ. ਜੇ.ਡੀ. ਸ਼ਰਮਾ ਅਤੇ ਸੀਡੀਜੀਸੀ ਦੀ ਪੂਰੀ ਟੀਮ ਨੂੰ ਇਸ ਵਿਸ਼ੇਸ਼ ਉਪਰਾਲੇ ਦੀ ਸਫਲਤਾ ਲਈ ਮੁਬਾਰਕਬਾਦ ਦਿੱਤੀ।
ਪ੍ਰਣ-2025 ਦੀ ਸਭ ਤੋਂ ਵੱਡੀ ਖ਼ਾਸੀਅਤ ਰਹੀ - ਮਾਹਿਰਾਂ ਨਾਲ ਇੰਟਰੈਕਟਿਵ ਸੈਸ਼ਨ, ਜਿਸ ਵਿੱਚ, ਸ਼੍ਰੀ ਅਜੇ ਚਗਤੀ, ਆਈਏਐਸ– ਉਨ੍ਹਾਂ ਨੇ ਪ੍ਰਸ਼ਾਸਨ, ਪਾਲਸੀ-ਨਿਰਮਾਣ ਅਤੇ ਯੂਪੀਐਸਈ ਦੀ ਤਿਆਰੀ ਦੇ ਅਹਿਮ ਪਹਿੱਲਿਆਂ ‘ਤੇ ਆਪਣੀਆਂ ਗਹਿਰੀਆਂ ਸੋਚਾਂ ਸਾਂਝੀਆਂ ਕੀਤੀਆਂ।
ਸ਼੍ਰੀ ਸੌਰਭ ਕੁਮਾਰ ਅਰੋੜਾ, ਪੀ ਸੀ ਐਸ (ਡਾਇਰੈਕਟਰ, ਕਲਚਰਲ ਅਫ਼ੈਅਰਜ਼, ਯੂਟੀ; ਡਾਇਰੈਕਟਰ, ਸਪੋਰਟਸ; ਜਾਇੰਟ ਚੀਫ਼ ਇਲੈਕਟੋਰਲ ਅਫ਼ਸਰ) – ਉਨ੍ਹਾਂ ਨੇ ਯੂਪੀਐਸਈ ਦੀ ਤਿਆਰੀ ਦੀ ਸਿਹਤਮੰਦ ਯੋਜਨਾ ਅਤੇ ਸਹੀ ਮਾਨਸਿਕਤਾ ਬਾਰੇ ਵਿਸ਼ਲੇਸ਼ਣ ਕੀਤਾ।
ਸ਼੍ਰੀ ਵਿਵੇਕ ਰਾਣਾ (ਸੰਸਥਾਪਕ, 'ਯੂਥ ਫਾਰ ਬਾਇਓਡਾਈਵਰਸਿਟੀ'; ਸੈਂਕੜਿਆਂ ਯੂਪੀਐਸਈ ਅਭਿਆਰਥੀਆਂ ਦੇ ਮੈਂਟੋਰ) – ਉਨ੍ਹਾਂ ਨੇ ਆਪਣੇ ਅਨੁਭਵ ਅਤੇ ਸਫਲਤਾ ਦੀ ਯਾਤਰਾ ਬਾਰੇ ਦੱਸਿਆ। ਉਨ੍ਹਾਂ ਨੇ ਆਪਣੀ ਅਨੋਖੀ ਉਪਲਬਧੀ ਬਾਰੇ ਵੀ ਸ਼ੇਅਰ ਕੀਤਾ ਕਿ ਕਿਵੇਂ ਉਨ੍ਹਾਂ ਨੇ 4 ਸਾਲਾਂ ਵਿੱਚ 14 ਵਾਰੀ ਯੂਪੀਐਸਈ ਪ੍ਰੀਲਿਮਜ਼ (4 ਯੂਪੀਐਸਈ + 10 ਸਟੇਟ ਪੀ ਸੀ ਐਸ) ਕਲੀਅਰ ਕੀਤੀਆਂ।
ਪੂਰਾ ਇਵੈਂਟ ਜੋਸ਼ ਤੇ ਉਤਸ਼ਾਹ ਨਾਲ ਸਮਾਪਤ ਹੋਇਆ, ਜਿਸ ਨੇ ਵਿਦਿਆਰਥੀਆਂ ਨੂੰ ਯੂਪੀਐਸਈ ਦੀ ਤਿਆਰੀ ਲਈ ਨਵੀਂ ਸੋਚ, ਆਤਮ-ਵਿਸ਼ਵਾਸ ਅਤੇ ਉੱਤਸ਼ਾਹ ਦਿੱਤਾ। ਪੇਕ ਆਪਣੀ ਉਤਕ੍ਰਿਸ਼ਟਤਾ ਦੀ ਪਰੰਪਰਾ ਨੂੰ ਜਾਰੀ ਰੱਖਦਾ ਹੋਇਆ, ਨੌਜਵਾਨਾਂ ਨੂੰ ਨੇਤ੍ਰਤਵ ਦੀ ਪ੍ਰੇਰਣਾ ਦਿੰਦਾ ਰਹੇਗਾ ਅਤੇ ਉਨ੍ਹਾਂ ਵਿੱਚ ਰਾਸ਼ਟਰੀ ਸੇਵਾ ਦੀ ਭਾਵਨਾ ਪੈਦਾ ਕਰੇਗਾ।