ਗ੍ਰਹਿ ਅਤੇ ਸਿਹਤ ਮੰਤਰੀ ਅਨਿਲ ਵਿਜ ਅੱਜ ਤਤਕਾਲ ਨਿਯੂਜ ਪੋਰਟਲ ਦੇ ਸੰਸਥਾਪਕ ਅਤੇ ਸੀਨੀਅਰ ਪੱਤਰਕਾਰ ਰਮੇਸ਼ ਸ਼ਰਮਾ ਦੇ ਨਿਧਨ 'ਤੇ ਸੋਗ ਪ੍ਰਗਟਾਉਣ ਉਨ੍ਹਾਂ ਦੇ ਨਿਵਾਸ ਪਹੁੰਚੇ

ਚੰਡੀਗੜ੍ਹ, 11 ਦਸੰਬਰ - ਹਰਿਆਣਾ ਦੇ ਗ੍ਰਹਿ ਅਤੇ ਸਿਹਤ ਮੰਤਰੀ ਸ੍ਰੀ ਅਨਿਲ ਵਿਜ ਨੇ ਅੱਜ ਤਤਕਾਲ ਨਿਯੂਜ ਪੋਰਟਲ ਦੇ ਸੰਸਥਾਪਕ ਅਤੇ ਸੀਨੀਅਰ ਪੱਤਰਕਾਰ ਰਮੇਸ਼ ਸ਼ਰਮਾ ਦੇ ਨਿਧਨ 'ਤੇ ਸੋਗ ਪ੍ਰਗਟਾਉਣ ਉਨ੍ਹਾਂ ਦੇ ਨਿਵਾਸ ਪਹੁੰਚੇ। ਰਮੇਸ਼ ਸ਼ਰਮਾ ਲਗਭਗ 75 ਸਾਲ ਦੇ ਸਨ।

ਚੰਡੀਗੜ੍ਹ, 11 ਦਸੰਬਰ - ਹਰਿਆਣਾ ਦੇ ਗ੍ਰਹਿ ਅਤੇ ਸਿਹਤ ਮੰਤਰੀ ਸ੍ਰੀ ਅਨਿਲ ਵਿਜ ਨੇ ਅੱਜ ਤਤਕਾਲ ਨਿਯੂਜ ਪੋਰਟਲ ਦੇ ਸੰਸਥਾਪਕ ਅਤੇ ਸੀਨੀਅਰ ਪੱਤਰਕਾਰ ਰਮੇਸ਼ ਸ਼ਰਮਾ ਦੇ ਨਿਧਨ 'ਤੇ ਸੋਗ ਪ੍ਰਗਟਾਉਣ ਉਨ੍ਹਾਂ ਦੇ ਨਿਵਾਸ ਪਹੁੰਚੇ। ਰਮੇਸ਼ ਸ਼ਰਮਾ ਲਗਭਗ 75 ਸਾਲ ਦੇ ਸਨ।
          ਗ੍ਰਹਿ ਅਤੇ ਸਿਹਤ ਮੰਤਰੀ ਸ੍ਰੀ ਅਨਿਲ ਵਿਜ ਨੇ ਕਿਹਾ ਕਿ ਪਰਿਵਾਰ ਵਿਚ ਆਪਣਿਆਂ ਦਾ ਜਾਣਾ ਬੇਹੱਦ ਦੁਖਦ ਹੁੰਦਾ ਹੈ ਪਰ ਸੰਸਾਰ ਵਿਚ ਜੀਵਨ ਅਤੇ ਮੌਤ ਦਾ ਚੱਕਰ ਚਲਦਾ ਰਹਿੰਦਾ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਰਮੇਸ਼ ਸ਼ਰਮਾ ਨਾਲ ਕਈ ਸਾਲਾਂ ਤੋਂ ਜਾਣ-ਪਛਾਣ ਸੀ ਅਤੇ ਰਮੇਸ਼ ਸ਼ਰਮਾ ਚੰਡੀਗੜ੍ਹ ਰੀਜਨ ਵਿਚ ਪੱਤਰਕਾਰਤਾ ਜਗਤ ਦੇ ਇਕ ਮੰਨੇ-ਪ੍ਰਮੰਨੇ ਨਾਂਅ ਸਨ।
          ਉਨ੍ਹਾਂ ਨੇ ਕਿਹਾ ਕਿ ਰਮੇਸ਼ ਸ਼ਰਮਾ ਨੇ ਪ੍ਰਿੰਟ ਮੀਡੀਆ ਦੇ ਨਾਲ-ਨਾਲ ਪੱਤਰਕਾਰਤਾ ਵਿਚ ਸੋਸ਼ਲ ਮੀਡੀਆ ਨੂੰ ਵੀ ਅੱਗੇ ਵਧਾਉਣ ਦਾ ਕੰਮ ਕੀਤਾ ਸੀ। ਅੱਜ ਉਨ੍ਹਾਂ ਦਾ ਤਤਕਾਲ ਨਿਯੂਜ ਪੋਰਟਲ ਕਈ ਖਬਰਾਂ ਨੂੰ ਤੁਰੰਤ ਲੋਕਾਂ ਤਕ ਪਹੁੰਚਾਉਣ ਵਿਚ ਇਕ ਤੇਜ ਸਰੋਤ ਬਣਿਆ ਹੋਇਆ ਹੈ।
          ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਅਸਮੇਂ ਸਾਥ ਛੱਡ ਦੇਣਾ ਸਮਾਜ ਤੇ ਪਰਿਵਾਰ ਦੇ ਲਈ ਬਹੁਤ ਵੱਡਾ ਨੁਕਸਾਨ ਹੈ। ਉਨ੍ਹਾਂ ਨੇ ਸੋਗ ਪਰਿਜਨਾਂ ਨੂੰ ਹਮਦਰਦੀ ਦਿੱਤੀ ਅਤੇ ਮਰਹੂਮ ਰੂਹ ਦੀ ਸ਼ਾਂਤੀ ਲਈ ਅਰਦਾਸ ਵੀ ਕੀਤੀ ਅਤੇ ਕਿਹਾ ਕਿ ਪ੍ਰਭੂ ਉਨ੍ਹਾਂ ਨੁੰ ਆਪਣੇ ਚਰਣਾਂ ਵਿਚ ਸਥਾਨ ਦੇਣ।
          ਗੌਰਤਲਬ ਹੈ ਕਿ ਮਰਹੂਮ ਰਮੇਸ਼ ਸ਼ਰਮਾ ਇੰਡੀਅਨ ਏਕਸਪ੍ਰੈਸ, ਟ੍ਰਿਬਿਊਨ, ਗੁਜਰਾਤ ਵੈਭਵ ਅਤੇ ਵਿਰਾਟ ਵੈਭਵ ਵਰਗੇ ਪ੍ਰਿੰਟ ਮੀਡੀਆ ਸੰਸਥਾਨਾਂ ਦੇ ਨਾਲ ਜੁੜੇ ਰਹੇ।