
ਪਿੰਡ ਮੋਇਲਾ ਵਾਹਿਦਪੁਰ 'ਚ 12 ਨੂੰ ਧੀਆਂ ਦੀ ਲੋਹੜੀ ਦੇ ਆਯੋਜਨ ਸੰਬੰਧੀ ਪੰਚਾਇਤ ਤੇ ਹੋਰ ਮੋਹਤਬਰਾਂ ਨਾਲ ਕੀਤੀ ਮੀਟਿੰਗ
गढ़शंकर- आदर्श सोशल वेलफेयर सोसायटी पंजाब की बैठक संस्थापक अध्यक्ष सतीश कुमार सोनी के नेतृत्व में गांव मोइला वाहिदपुर में हुई। यह बैठक 12 तारीख को होने वाली बेटी की लोहड़ी की तैयारी को लेकर ग्राम पंचायत और ग्राम मोहतवार सज्जना के साथ आयोजित की गई थी. जिसमें गांव के सरपंच मो जसविंदर सिंह, तेज पाल, करमबीर सिंह पंच, जोगिंदर सिंह पंच, जगदीश सिंह पंच, मक्खन सिंह पंच, डॉ. हरिकृष्ण बंगा महासचिव पंजाब, प्रो. जगदीश राय बुलारा पंजाब, किरण बाला बंगा महासचिव जिला नवांशहर, जसप्रीत बाजवा उपाध्यक्ष जिला नवांशहर, संतोख सिंह संयुक्त सचिव ब्लॉक गढ़शंकर आदि गणमान्य लोगों ने भाग लिया। इस अवसर पर अध्यक्ष सतीश कुमार सोनी ने कहा कि समाज 2017 से बेटी बचाओ-बेटी पढ़ाओ अभियान चला रहा है. जिस दौरान पर्यावरण को बचाने के लिए स्कूलों में धीया की लोहड़ी, जागरूकता शिविर आदि पहल की जाती हैं। उन्होंने कहा कि सोसायटी हर साल अलग-अलग गांवों में बेटी की लोहड़ी का आयोजन करती है। इस बार गांव मोइला वाहिदपुर में लगातार आठवीं बार धीयां दी लोहड़ी का आयोजन किया जा रहा है। जिसमें 21 बेटियों की लोहड़ी निकलेगी। इस दौरान उन्हें लोहड़ी से संबंधित सामग्री भेंट की जाएगी और इसके अलावा विभिन्न क्षेत्रों में गांव का नाम ऊंचा करने वाली बेटियों को भी सम्मानित किया जाएगा। प्रवक्ता पंजाब प्रो.जगदीश रॉय ने कहा कि बेटियों की लोहड़ी का समाज में बहुत महत्व है, हमारे गुरुओं ने भी इसे अपनी पवित्र गुरबाणी में सम्माननीय दर्जा दिया है। पंजाब महासचिव डॉ. हरिकृष्ण बंगा ने कहा कि धीयां दी लोहड़ी का मुख्य उद्देश्य बेटे-बेटियों के लिंग भेदभाव को खत्म करना और उन्हें समाज में वह मान-सम्मान देना है जिसके वे हकदार हैं। मैडम किरण बाला बंगा ने कहा कि आदर्श सोशल वेलफेयर सोसायटी पंजाब द्वारा बेटी को लोहा मनवाना बहुत ही सराहनीय कदम है। सभी माता-पिता को अपनी बेटी का ख्याल रखना चाहिए, क्योंकि अब बेटी हर क्षेत्र में अपना जलवा दिखा चुकी है। गांव के सरपंच सरदार जसविंदर सिंह ने कहा कि यह हमारे गांव के लिए बहुत खुशी की बात है कि आदर्श सोशल वेलफेयर सोसायटी ने धीयां दी लोहड़ी के आयोजन के लिए हमारे गांव को चुना है. समाज के इस नेक कार्य में हमारे ग्रामीण पूर्ण सहयोग देंगे। इस अवसर पर प्रो.जगदीश राय प्रवक्ता पंजाब, डॉ. हरिकृष्ण बंगा, किरण बाला बंगा महासचिव जिला नवांशहर, जसप्रीत बाजवा उपाध्यक्ष जिला नवांशहर, संतोख सिंह संयुक्त सचिव गढ़शंकर ब्लॉक, सीमा रानी सदस्य, सुरजीत सिंह सदस्य, जसप्रीत कौर जिला अध्यक्ष होशियारपुर , श्री जसविंदर सिंह सरपंच, करमबीर सिंह पंच, मक्खन सिंह पंच, जोगिंदर सिंह पंच, जगदीश सिंह पंच, सोढ़ी सिंह, गुरसुरिंदर सिंह, तेजपाल सिंह, प्यारा सिंह, जोरा सिंह, मंजीत सिंह, परमजीत सिंह, नवजोत सिंह, सुखबीर सिंह, बलविंदर कुमार तीर्थ सिंह और अन्य गणमान्य लोग उपस्थित थे।
ਗੜ੍ਹਸ਼ੰਕਰ- ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਦੀ ਮੀਟਿੰਗ ਪਿੰਡ ਮੋਇਲਾ ਵਾਹਿਦਪੁਰ ਵਿੱਚ ਸੰਸਥਾਪਕ ਪ੍ਰਧਾਨ ਸਤੀਸ਼ ਕੁਮਾਰ ਸੋਨੀ ਦੀ ਅਗਵਾਈ ਵਿੱਚ ਹੋਈ। ਇਹ ਮੀਟਿੰਗ ਪਿੰਡ ਦੀ ਪੰਚਾਇਤ ਅਤੇ ਪਿੰਡ ਦੇ ਮੋਹਤਵਰ ਸੱਜਣਾ ਨਾਲ 12 ਤਰੀਕ ਨੂੰ ਕੀਤੇ ਜਾਣ ਵਾਲੇ ਧੀਆਂ ਦੀ ਲੋਹੜੀ ਦੇ ਆਯੋਜਨ ਦੀ ਤਿਆਰੀ ਦੇ ਸੰਬੰਧ ਵਿੱਚ ਕੀਤੀ ਗਈ। ਜਿਸ ਵਿਚ ਪਿੰਡ ਦੇ ਸਰਪੰਚ ਸ. ਜਸਵਿੰਦਰ ਸਿੰਘ, ਤੇਜ ਪਾਲ, ਕਰਮਬੀਰ ਸਿੰਘ ਪੰਚ, ਜੋਗਿੰਦਰ ਸਿੰਘ ਪੰਚ, ਜਗਦੀਸ਼ ਸਿੰਘ ਪੰਚ, ਮੱਖਣ ਸਿੰਘ ਪੰਚ, ਡਾਕਟਰ ਹਰੀਕ੍ਰਿਸ਼ਨ ਬੰਗਾ ਜਨਰਲ ਸਕੱਤਰ ਪੰਜਾਬ, ਪ੍ਰੋ. ਜਗਦੀਸ਼ ਰਾਏ ਬੁਲਾਰਾ ਪੰਜਾਬ, ਕਿਰਨ ਬਾਲਾ ਬੰਗਾ ਜਨਰਲ ਸਕੱਤਰ ਜ਼ਿਲ੍ਹਾ ਨਵਾਸ਼ਹਿਰ, ਜਸਪ੍ਰੀਤ ਬਾਜਵਾ ਵਾਈਸ ਪ੍ਰਧਾਨ ਜਿਲ੍ਹਾ ਨਵਾਂਸ਼ਹਿਰ, ਸੰਤੋਖ ਸਿੰਘ ਜੁਆਇੰਟ ਸਕੱਤਰ ਬਲਾਕ ਗੜ੍ਹਸ਼ੰਕਰ ਆਦਿ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ।
ਇਸ ਮੌਕੇ ਪ੍ਰਧਾਨ ਸਤੀਸ਼ ਕੁਮਾਰ ਸੋਨੀ ਨੇ ਕਿਹਾ ਕਿ ਸੁਸਾਇਟੀ ਵਲੋ 2017 ਤੋ ਧੀ ਬਚਾਓ ਬੇਟੀ ਬਚਾਓ ਮੁਹਿੰਮ ਚਲਾਈ ਹੋਈ ਹੈ। ਜਿਸ ਦੌਰਾਨ ਧੀਆ ਦੀ ਲੋਹੜੀ, ਵਾਤਾਵਰਨ ਨੂੰ ਬਚਾਉਣ ਲਈ ਸਕੂਲਾਂ ਚ ਜਾਗ੍ਰਿਤੀ ਕੈਂਪ ਆਦਿ ਵਰਗੇ ਉਪਰਾਲੇ ਕੀਤੇ ਜਾਂਦੇ ਹਨ। ਉਹਨਾ ਕਿਹਾ ਕਿ ਸੁਸਾਇਟੀ ਵੱਲੋਂ ਹਰ ਸਾਲ ਅਲੱਗ ਅਲੱਗ ਪਿੰਡਾਂ ਵਿੱਚ ਧੀਆ ਦੀ ਲੋਹੜੀ ਦਾ ਆਯੋਜਨ ਕੀਤਾ ਜਾਂਦਾ ਹੈ। ਇਸ ਵਾਰ ਧੀਆਂ ਦੀ ਲੋਹੜੀ ਦਾ ਲਗਾਤਾਰ ਅੱਠਵਾਂ ਆਯੋਜਨ ਪਿੰਡ ਮੋਇਲਾ ਵਾਹਿਦਪੁਰ ਵਿੱਚ ਕੀਤਾ ਜਾ ਰਿਹਾ ਹੈ। ਜਿਸ ਵਿਚ 21 ਧੀਆਂ ਦੀ ਲੋਹੜੀ ਪਾਈ ਜਾਵੇਗੀ।
ਜਿਸ ਦੌਰਾਨ ਉਹਨਾ ਨੂੰ ਲੋਹੜੀ ਨਾਲ ਸਬੰਧਿਤ ਸਮਗਰੀ ਭੇਂਟ ਕੀਤੀ ਜਾਵੇਗੀ ਅਤੇ ਇਸ ਤੋਂ ਇਲਾਵਾ ਅਲੱਗ ਅਲੱਗ ਖੇਤਰਾਂ ਵਿਚ ਪਿੰਡਾਂ ਦਾ ਨਾਮ ਉੱਚਾ ਕਰਨ ਵਾਲੀਆਂ ਬੇਟੀਆਂ ਦਾ ਸਨਮਾਨ ਵੀ ਕੀਤਾ ਜਵੇਗਾ। ਬੁਲਾਰਾ ਪੰਜਾਬ ਪ੍ਰੋ. ਜਗਦੀਸ਼ ਰਾਏ ਨੇ ਕਿਹਾ ਕਿ ਧੀਆਂ ਦੀ ਲੋਹੜੀ ਦਾ ਸਮਾਜ ਵਿਚ ਬਹੁਤ ਮਹੱਤਵ ਹੈ ਸਾਡੇ ਗੁਰੂਆਂ ਨੇ ਵੀ ਆਪਣੀ ਪਵਿੱਤਰ ਗੁਰਬਾਣੀ ਵਿੱਚ ਸਨਮਾਨਜਨਕ ਦਰਜਾ ਦਿੱਤਾ ਹੈ । ਜਨਰਲ ਸਕੱਤਰ ਪੰਜਾਬ ਡਾਕਟਰ ਹਰੀਕ੍ਰਿਸ਼ਨ ਬੰਗਾ ਨੇ ਧੀਆਂ ਦੀ ਲੋਹੜੀ ਮੁੱਖ ਮੰਤਵ ਬੇਟੇ ਅਤੇ ਬੇਟੀ ਦੇ ਲਿੰਗ ਭੇਦ ਨੂੰ ਖਤਮ ਕਰਨਾ ਅਤੇ ਉਹਨਾ ਨੂੰ ਸਮਾਜ ਵਿੱਚ ਬਣਦਾ ਮਾਣ ਸਨਮਾਨ ਦੇਣਾ ਹੈ l
ਮੈਡਮ ਕਿਰਨ ਬਾਲਾ ਬੰਗਾ ਨੇ ਕਿਹਾ ਕਿ ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਵਲੋ ਧੀਆ ਦੀ ਲੋਹੜੀ ਪਾਉਣਾ, ਬਹੁਤ ਹੀ ਸ਼ਲਾਘਾਯੋਗ ਕਦਮ ਹੈ । ਸਾਰੇ ਮਾਪਿਆਂ ਨੂੰ ਆਪਣੀ ਬੇਟੀ ਦੀ ਲੋਹੜੀ ਪਾਉਣੀ ਚਾਹੀਦੀ ਹੈ, ਕਿਉਂਕਿ ਹੁਣ ਬੇਟੀ ਹਰ ਖੇਤਰ ਵਿੱਚ ਅਪਣੀ ਹੋਂਦ ਨੂੰ ਦਰਸਾ ਚੁੱਕੀਆਂ ਹਨ। ਪਿੰਡ ਦੇ ਸਰਪੰਚ ਸਰਦਾਰ ਜਸਵਿੰਦਰ ਸਿੰਘ ਨੇ ਕਿਹਾ ਕਿ ਸਾਡੇ ਪਿੰਡ ਲਈ ਬਹੁਤ ਹੀ ਖੁਸ਼ੀ ਵਾਲੀ ਗੱਲ ਹੈ ਕਿ ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਵੱਲੋਂ ਸਾਡੇ ਪਿੰਡ ਨੂੰ ਧੀਆਂ ਦੀ ਲੋਹੜੀ ਦੇ ਆਯੋਜਨ ਲਈ ਚੁਣਿਆ ਹੈ। ਸਾਡੇ ਪਿੰਡ ਵਾਸੀਆਂ ਵੱਲੋਂ ਸੁਸਾਇਟੀ ਦੇ ਇਸ ਨੇਕ ਕਾਰਜ ਵਿਚ ਪੂਰਾ ਸਹਿਯੋਗ ਦਿੱਤਾ ਜਾਵੇਗਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰੋ ਜਗਦੀਸ਼ ਰਾਏ ਬੁਲਾਰਾ ਪੰਜਾਬ, ਡਾਕਟਰ ਹਰੀਕ੍ਰਿਸ਼ਨ ਬੰਗਾ, ਕਿਰਨ ਬਾਲਾ ਬੰਗਾ ਜਨਰਲ ਸਕੱਤਰ ਜ਼ਿਲ੍ਹਾ ਨਵਾਸ਼ਹਿਰ, ਜਸਪ੍ਰੀਤ ਬਾਜਵਾ ਵਾਇਸ ਪ੍ਰਧਾਨ ਜਿਲ੍ਹਾ ਨਵਾਂਸ਼ਹਿਰ, ਸੰਤੋਖ਼ ਸਿੰਘ ਜੁਆਇੰਟ ਸਕੱਤਰ ਗੜ੍ਹਸ਼ੰਕਰ ਬਲਾਕ, ਸੀਮਾ ਰਾਣੀ ਮੈਬਰ, ਸੁਰਜੀਤ ਸਿੰਘ ਮੈਂਬਰ, ਜਸਪ੍ਰੀਤ ਕੌਰ ਜਿਲ੍ਹਾ ਪ੍ਰਧਾਨ ਹੁਸ਼ਿਆਰਪੁਰ, ਸ .ਜਸਵਿੰਦਰ ਸਿੰਘ ਸਰਪੰਚ, ਕਰਮਬੀਰ ਸਿੰਘ ਪੰਚ, ਮੱਖਣ ਸਿੰਘ ਪੰਚ, ਜੋਗਿੰਦਰ ਸਿੰਘ ਪੰਚ, ਜਗਦੀਸ਼ ਸਿੰਘ ਪੰਚ, ਸੋਢੀ ਸਿੰਘ, ਗੁਰਸੁਰਿੰਦਰ ਸਿੰਘ, ਤੇਜਪਾਲ ਸਿੰਘ, ਪਿਆਰਾ ਸਿੰਘ, ਜੋਰਾ ਸਿੰਘ, ਮਨਜੀਤ ਸਿੰਘ, ਪਰਮਜੀਤ ਸਿੰਘ, ਨਵਜੋਤ ਸਿੰਘ, ਸੁਖਬੀਰ ਸਿੰਘ, ਬਲਵਿੰਦਰ ਕੁਮਾਰ ਤੀਰਥ ਸਿੰਘ ਅਤੇ ਹੋਰ ਪਤਵੰਤੇ ਸੱਜਣ ਹਾਜ਼ਿਰ ਸਨ।
