ਦੀ ਹੁਸ਼ਿਆਰਪੁਰ ਮਿਊਂਸੀਪਲ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ (ਰਜਿ:) ਦੀ ਮੀਟਿੰਗ ਸ਼ਕਤੀ ਮੰਦਿਰ 'ਚ ਹੋਈ
ਹੁਸ਼ਿਆਰਪੁਰ- ਦੀ ਹੁਸ਼ਿਆਰਪੁਰ ਮਿਊਂਸੀਪਲ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ (ਰਜਿ.) ਦੀ ਸਲਾਨਾ ਮੀਟਿੰਗ ਪ੍ਰਧਾਨ ਅਮਰਜੀਤ ਸਿੰਘ ਸੇਠੀ ਦੀ ਪ੍ਰਧਾਨਗੀ ਹੇਠ ਸ਼ਕਤੀ ਮੰਦਰ ਨਵੀਂ ਅਬਾਦੀ ਹੁਸ਼ਿਆਰਪੁਰ ਵਿਖੇ ਹੋਈ। ਮੀਟਿੰਗ ਸ਼ੁਰੂ ਕਰਨ ਤੋਂ ਪਹਿਲਾਂ ਅਮਰਜੀਤ ਸਿੰਘ ਸੇਠੀ ਨੇ ਸਾਰੇ ਪੈਨਸ਼ਨਰ ਸਾਥੀਆਂ ਦਾ ਹੱਡ ਚੀਰਵੀਂ ਠੰਡ ਦੇ ਬਾਵਜੂਦ ਮੀਟਿੰਗ ਵਿੱਚ ਹਾਜ਼ਰ ਹੋਣ ਲਈ ਧੰਨਵਾਦ ਕੀਤਾ ਅਤੇ ਨਵੇਂ ਸਾਲ 2025 ਦੇ ਸ਼ੁਭ ਆਗਮਨ ਤੇ ਸ਼ੁਭ ਕਾਮਨਾਵਾਂ ਦਿੰਦਿਆਂ ਕਿਹਾ ਕਿ ਇਹ ਨਵਾਂ ਸਾਲ 2025 ਸਾਰੀ ਲੁਕਾਈ ਲਈ ਖੁਸ਼ੀਆਂ ਭਰਿਆ ਹੋਵੇ। ਐਸੋਸੀਏਸ਼ਨ ਦੇ ਪੈਨਸ਼ਨਰਾਂ ਗੁਰਦੇਵ ਸਿੰਘ, ਮਦਨ ਲਾਲ ਅਤੇ ਰੂਪ ਰਾਨੀ ਜਿਹੜੇ ਕਿ 80 ਸਾਲ ਤੋਂ ਵੱਧ ਉਮਰ ਦੇ ਹਾਣੀ ਹੋ ਚੁੱਕੇ ਹਨ ਨੂੰ ਮੋਮੈਂਟੋ ਅਤੇ ਸ਼ਾਲਾਂ ਦੇ ਕੇ ਸਨਮਾਨਿਤ ਕੀਤਾ ਗਿਆ। ਸਾਰੇ ਪੈਨਸ਼ਨਰਾਂ ਪ੍ਰਤੀ ਸ਼ੁੱਭ ਕਾਮਨਾਵਾਂ, ਸਹਿਤ ਤੰਦਰੁਸਤੀ ਅਤੇ ਖੁਸ਼ਹਾਲੀ ਲਈ ਪ੍ਰਮਾਤਮਾ ਅੱਗੇ ਅਰਦਾਸ ਕੀਤੀ।

ਪ੍ਰਧਾਨ ਜੀ ਨੇ ਪੰਜਾਬ ਸਰਕਾਰ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਹ ਸਰਕਾਰ ਚੁਟਕਲਿਆਂ ਅਤੇ ਇਸ਼ਤਿਹਾਰਾਂ ਨਾਲ ਆਪਣੀ ਹਕੂਮਤ ਦਾ ਬਾਕੀ ਰਹਿੰਦਾ ਸਮਾਂ ਪੂਰਾ ਕਰ ਰਹੀ ਹੈ ਜਦਕਿ ਪੈਨਸ਼ਨਰਾਂ ਅਤੇ ਮੁਲਾਜ਼ਮਾਂ ਵੱਲੋਂ ਪੇ-ਕਮਿਸ਼ਨ ਦੇ ਬਕਾਏ ਅਤੇ ਮਹਿੰਗਾਈ ਭੱਤਿਆਂ ਦੀਆਂ ਕਿਸ਼ਤਾਂ ਦੇ ਬਕਾਇਆ ਦੀ ਅਦਾਇਗੀ ਲਈ ਕੀਤੇ ਗਏ ਹਾੜਿਆਂ ਦਾ ਉਸ ਤੇ ਕੋਈ ਅਸਰ ਨਹੀਂ ਪੈ ਰਿਹਾ ਅਤੇ ਲੱਗਦਾ ਹੈ ਕਿ ਸਰਕਾਰ ਆਪਣਾ ਹੱਠੀ ਰਵੱਈਆਂ ਤਿਆਗਣ ਲਈ ਉਕਾ ਹੀ ਤਿਆਰ ਨਹੀਂ ਹੈ।
ਮੀਟਿੰਗ ਦੀ ਕਾਰਵਾਈ ਨੂੰ ਜਾਰੀ ਰੱਖਦਿਆਂ ਸ਼੍ਰੀ ਰਮੇਸ਼ ਕੁਮਾਰ ਵਿੱਤ ਸਕੱਤਰ ਨੇ ਪਿਛਲੇ ਸਾਲ 2024 ਦੌਰਾਨ ਐਸੋਸੀਏਸ਼ਨ ਦੇ ਆਮਦਨ ਅਤੇ ਖਰਚੇ ਦਾ ਲੇਖਾ ਜੋਖਾ ਪੜ੍ਹ ਕੇ ਪੈਨਸ਼ਨਰਾਂ ਨੂੰ ਗਿਆਤ ਕੀਤਾ ਅਤੇ ਪ੍ਰਵਾਨਗੀ ਪ੍ਰਾਪਤ ਕੀਤੀ।
ਜਨਰਲ ਸਕੱਤਰ ਮੰਗਤ ਰਾਜ ਨੇ ਮੀਟਿੰਗ ਵਿੱਚ ਪੈਨਸ਼ਨਰਾਂ ਦੀਆਂ ਕੁਝ ਮੰਗਾਂ ਰੱਖੀਆਂ ਜਿਨ੍ਹਾਂ ਵਿੱਚ ਮੁੱਖ ਤੌਰ ਤੇ ਮਿਊਂਸੀਪਲ ਪੈਨਸ਼ਨਰਾਂ ਨੂੰ ਪਾਣੀ ਅਤੇ ਸੀਵਰ ਦੇ ਬਿੱਲਾਂ ਦੀ ਅਦਾਇਗੀ ਤੋਂ ਛੂਟ ਲਈ ਸ਼ਾਮਲ ਹਨ ਜਿਵੇਂ ਕਿ ਪੰਜਾਬ ਦੇ ਬਿਜਲੀ ਮਹਿਕਮੇ ਵੱਲੋਂ ਆਪਣੇ ਕਰਮਚਾਰੀਆਂ ਅਤੇ ਪੈਨਸ਼ਨਰਾਂ ਨੂੰ ਮੁਫਤ ਬਿਜਲੀ ਦੀ ਸਪਲਾਈ ਦਿੱਤੀ ਜਾ ਰਹੀ ਹੈ। ਸਤਿਕਾਰਯੋਗ ਮੇਅਰ ਅਤੇ ਕਮਿਸ਼ਨਰ ਮੈਡਮ ਨੂੰ ਬੇਨਤੀ ਕੀਤੀ ਜਾਵੇ ਕਿ ਮਿਊਂਸੀਪਲ ਪੈਨਸ਼ਨਰਾਂ ਨੂੰ ਪ੍ਰੋਪਰਟੀ ਟੈਕਸ ਤੋਂ ਵੀ ਛੂਟ ਦਿੱਤੀ ਜਾਣ ਦੀ ਬੇਨਤੀ ਕੀਤੀ ਜਾਵੇ। ਮੰਗਤ ਰਾਜ ਵੱਲੋਂ ਰੱਖੀ ਗਈ ਤਜ਼ਵੀਜ ਨੂੰ ਸਰਬਸੰਮਤੀ ਨਾਲ ਪਾਸ ਕੀਤਾ ਗਿਆ।
ਮੀਤ ਪ੍ਰਧਾਨ ਪ੍ਰੇਮ ਢੀਂਗਰਾ ਨੇ ਕਿਹਾ ਕਿ ਸਾਰੇ ਪੈਨਸ਼ਨਰਾਂ ਨੂੰ ਆਪਣੀਆਂ ਮੰਗਾਂ ਪ੍ਰਤੀ ਜਾਗਰੂਕ ਹੋ ਕੇ ਪੰਜਾਬ ਸਰਕਾਰ ਨੂੰ ਮੰਗਾਂ ਦੀ ਪ੍ਰਾਪਤੀ ਲਈ ਸੁਚਾਰੂ ਪਹੁੰਚ ਅਪਨਾਉਣੀ ਚਾਹੀਦੀ ਹੈ। ਮੰਗਾਂ ਦੀ ਪ੍ਰਾਪਤੀ ਲਈ ਸੰਘਰਸ਼ ਕਰਨ ਲਈ ਤਿਆਰ-ਬਰ-ਤਿਆਰ ਰਹਿਣਾ ਚਾਹੀਦਾ ਹੈ। ਇਸ ਮੰਤਵ ਲਈ ਪ੍ਰਧਾਨ ਜੀ ਨੂੰ ਪੈਨਸ਼ਨਰਾਂ ਦੇ ਸਹਿਯੋਗ ਨਾਲ ਪਲੈਨਿੰਗ ਕਰਨੀ ਚਾਹੀਦੀ ਹੈ ਅਤੇ ਕੋਈ ਅਗਾਊਂ ਪ੍ਰੋਗਰਾਮ ਉਲੀਕ ਕੇ ਤੁਰੰਤ ਐਕਸ਼ਨ ਵਿੱਚ ਆਉਣ ਲਈ ਪ੍ਰੇਰਿਤ ਹੋਣਾ ਚਾਹੀਦਾ ਹੈ।
ਮੀਟਿੰਗ ਵਿੱਚ ਅਮਰਜੀਤ ਸਿੰਘ ਸੇਠੀ ਪ੍ਰਧਾਨ, ਪ੍ਰੇਮ ਢੀਂਗਰਾ, ਰਮੇਸ਼ ਕੁਮਾਰ, ਮੰਗਤ ਰਾਜ, ਨਰਿੰਦਰ ਸਿੰਘ (ਗੜ੍ਹਦੀਵਾਲਾ), ਜੋਗਿੰਦਰ ਮਹਿਤਾ, ਚਮਨ ਸਿੰਘ, ਮੁਕਲ ਕੇਸਰ, ਕੀਰਤੀ ਪ੍ਰਭਾ, ਦਿਲਬਾਗ ਸਿੰਘ, ਰਿੱਖੀ ਰਾਮ (ਸ਼ਾਮ ਚੁਰਾਸੀ) ਅਤੇ ਹੋਰ ਸਾਰੇ ਪੈਨਸ਼ਨਰ ਹਾਜ਼ਰ ਸਨ।