ਵਿਸ਼ਾਲ ਮਾਂ ਭਾਗਵਤੀ ਜਾਗਰਣ ਭਲਕੇ

ਗੜ੍ਹਸ਼ੰਕਰ- ਗੜ੍ਹਸ਼ੰਕਰ ਨਜ਼ਦੀਕ ਪੈਂਦੇ ਪਿੰਡ ਰਾਮਪੁਰ ਬਿਲੜੋ ਵਿਖ਼ੇ ਬਸੰਤ ਪੰਚਮੀ ਮੌਕੇ 2 ਫ਼ਰਵਰੀ ਦਿਨ ਐਤਵਾਰ ਨੂੰ ਵਿਸ਼ਾਲ ਮਾਂ ਭਾਗਵਤੀ ਜਾਗਰਣ ਕਾਲੀ ਮਾਤਾ ਮੰਦਿਰ ਪਿੰਡ ਰਾਮਪੁਰ ਬਿਲੜੋ ਵਿਖ਼ੇ ਕਮੇਟੀ ਮੈਂਬਰਾਂ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਬੜੀ ਸ਼ਰਧਾਪੂਰਵਕ ਕਰਵਾਇਆ ਜਾ ਰਿਹਾ ਹੈ| ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਕਮੇਟੀ ਦੇ ਪ੍ਰਧਾਨ ਰਵੀ ਰਾਜ ਖੰਨਾ ਨੇ ਕਿਹਾ ਕਿ 1' ਫ਼ਰਵਰੀ ਦਿਨ ਸ਼ਨੀਵਾਰ ਨੂੰ ਅਖੰਡ ਜੋਤ ਮਾਤਾ ਜਵਾਲਾ ਜੀ ਤੋਂ ਲਿਆਂਦੀ ਜਾਵੇਗੀ ਤੇ ਸ਼ਾਮ 3 ਵੱਜੇ ਪੂਰੇ ਪਿੰਡ ਦੀ ਪਰਿਕਰਮਾਂ ਕੀਤੀ ਜਾਵੇਗੀ|

ਗੜ੍ਹਸ਼ੰਕਰ- ਗੜ੍ਹਸ਼ੰਕਰ ਨਜ਼ਦੀਕ ਪੈਂਦੇ ਪਿੰਡ ਰਾਮਪੁਰ ਬਿਲੜੋ ਵਿਖ਼ੇ ਬਸੰਤ ਪੰਚਮੀ ਮੌਕੇ 2 ਫ਼ਰਵਰੀ ਦਿਨ ਐਤਵਾਰ ਨੂੰ ਵਿਸ਼ਾਲ ਮਾਂ ਭਾਗਵਤੀ ਜਾਗਰਣ ਕਾਲੀ ਮਾਤਾ ਮੰਦਿਰ ਪਿੰਡ ਰਾਮਪੁਰ ਬਿਲੜੋ ਵਿਖ਼ੇ ਕਮੇਟੀ ਮੈਂਬਰਾਂ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਬੜੀ ਸ਼ਰਧਾਪੂਰਵਕ ਕਰਵਾਇਆ ਜਾ ਰਿਹਾ ਹੈ|
ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਕਮੇਟੀ ਦੇ ਪ੍ਰਧਾਨ ਰਵੀ ਰਾਜ ਖੰਨਾ ਨੇ ਕਿਹਾ ਕਿ 1'  ਫ਼ਰਵਰੀ ਦਿਨ ਸ਼ਨੀਵਾਰ ਨੂੰ ਅਖੰਡ ਜੋਤ ਮਾਤਾ ਜਵਾਲਾ ਜੀ ਤੋਂ ਲਿਆਂਦੀ ਜਾਵੇਗੀ ਤੇ ਸ਼ਾਮ 3 ਵੱਜੇ ਪੂਰੇ ਪਿੰਡ ਦੀ ਪਰਿਕਰਮਾਂ ਕੀਤੀ ਜਾਵੇਗੀ| ਇਸੇ ਤਰ੍ਹਾਂ 2 ਫ਼ਰਵਰੀ ਦਿਨ ਐਤਵਾਰ ਨੂੰ ਰਾਤ ਦੇ ਸਮੇਂ ਕਲਾਕਾਰ ਰਵੀ ਰਾਘਵ ਮਹਾਂਮਾਈ ਦਾ ਗੁਣਗਾਨ ਅਤੇ ਸੁੰਦਰ ਸੰਦਰ ਝਾਕਿਆਂ ਪੇਸ਼ ਕਰਨਗੇ ਚਾਹ ਪਕੌੜੇ ਅਤੇ ਭੰਡਾਰੇ ਦਾ ਲੰਗਰ ਅਟੁੱਤ ਵਾਰਤਾਇਆ ਜਾਵੇਗਾ| ਤਾਰਾ ਰਾਣੀ ਦੀ ਕਥਾ ਮਹੋਰਨ ਦੁਆਰਾ ਕੀਤੀ ਜਾਵੇਗੀ| ਇਸ ਵਿਸ਼ਾਲ ਜਾਗਰਣ ਵਿਚ ਮੁੱਖ ਮਹਿਮਾਨ ਵਜੋਂ ਸ. ਜੈ ਕ੍ਰਿਸ਼ਨ ਸਿੰਘ ਰੋੜੀ ਡਿਪਟੀ ਸਪੀਕਰ ਵਿਧਾਨ ਸਭਾ ਪੰਜਾਬ ਸਿਰਕਤ ਕਰਨਗੇ| 
ਇਸ ਮੌਕੇ ਪ੍ਰਧਾਨ ਰਵੀ ਰਾਜ ਖੰਨਾ, ਵੇਦ ਪ੍ਰਕਾਸ਼ ਪੰਡਿਤ, ਵਿਕਾਸ ਖੰਨਾ, ਡਾਕਟਰ ਸੰਭੂ, ਬਿੰਦੂ ਚੌਧਰੀ, ਨਰਿੰਦਰ ਮਿਸਤਰੀ, ਗੋਪਾਲ ਸਾਦਲ, ਰਜੀਵ ਖੰਨਾ, ਛਿੰਦਾ ਪੈਂਟਰ, ਕੁਲਵਿੰਦਰ ਮਿਸਤਰੀ, ਸ਼ਿਵ ਰਾਣਾ, ਮੁਕੇਸ਼ ਚੌਧਰੀ, ਡਿਪਲ ਰਾਣਾ, ਕਾਲੀ ਮਾਤਾ ਮੰਦਿਰ ਤੋਂ ਪੰਡਿਤ ਦਵਿੰਦਰ ਦੱਤਾ,ਭਾਰਤ ਪੰਡਿਤ ਅਤੇ ਕਈ ਹੋਰ ਹਾਜ਼ਰ ਸਨ|