ਪ੍ਰੋ. ਸਵਰਾਜ ਰਾਜ ਨੇ ਫ਼ੋਟੋਗ੍ਰਾਫ਼ੀ ਕਲਾ ਦੇ ਵੱਖ ਵੱਖ ਰੂਪਾਂ ਨੂੰ ਸਮਝਾਇਆ
ਪਟਿਆਲਾ, 28 ਜਨਵਰੀ- ਪੰਜਾਬੀ ਯੂਨੀਵਰਸਿਟੀ ਦੇ ਅੰਗਰੇਜ਼ੀ ਵਿਭਾਗ ਦੀ 'ਇੰਗਲਿਸ਼ ਲਿਟਰੇਰੀ ਸੁਸਾਇਟੀ' ਨੇ 'ਭਾਸ਼ਣ ਲੜੀ 2025' ਤਹਿਤ ਇਸ ਸਾਲ ਦਾ ਪਹਿਲਾ ਭਾਸ਼ਣ ਕਰਵਾਇਆ। 'ਕੀ ਫੋਟੋਗ੍ਰਾਫੀ ਕਲਾ ਹੈ ?' ਵਿਸ਼ੇ 'ਤੇ ਇਹ ਭਾਸ਼ਣ ਪ੍ਰਸਿੱਧ ਅਕਾਦਮੀਸ਼ਨ ਅਨੁਵਾਦਕ ਅਤੇ ਫੋਟੋਗ੍ਰਾਫਰ ਪ੍ਰੋ. ਸਵਰਾਜ ਰਾਜ ਨੇ ਦਿੱਤਾ।

ਉਨ੍ਹਾਂ ਆਪਣੇ ਭਾਸ਼ਣ ਵਿੱਚ ਸਪੇਸ ਅਤੇ ਸਮੇਂ ਦੇ ਹਵਾਲੇ ਨਾਲ਼ ਕਲਾ ਦੀਆਂ ਵੱਖ-ਵੱਖ ਵਿਆਖਿਆਵਾਂ ਸਾਂਝੀਆਂ ਕੀਤੀਆ ਅਤੇ ਇਨ੍ਹਾਂ ਵਿਆਖਿਆਵਾਂ ਦੇ ਅਧਾਰ ਉੱਤੇ ਫੋਟੋਗ੍ਰਾਫ਼ੀ ਦੀ ਕਲਾ ਬਾਰੇ ਵੱਖ-ਵੱਖ ਪੱਖ ਸਾਹਮਣੇ ਲਿਆਂਦੇ। ਉਨ੍ਹਾਂ ਫੋਟੋਗ੍ਰਾਫੀ ਦੇ ਵਿਕਾਸ ਦੇ ਇਤਿਹਾਸ ਅਤੇ ਕਲਾ ਦੇ ਖੇਤਰ ਵਿੱਚ ਇਸ ਦੇ ਸਵਾਗਤ ਆਦਿ ਬਾਰੇ ਵਿਸਥਾਰ ਵਿੱਚ ਗੱਲਾਂ ਕੀਤੀਆਂ।
ਉਨ੍ਹਾਂ ਆਪਣੇ ਭਾਸ਼ਣ ਵਿੱਚ ਉਸਾਰੇ ਵੱਖ-ਵੱਖ ਤਰਕਾਂ ਦੇ ਅਧਾਰ ਉੱਤੇ ਦਲੀਲ ਦਿੱਤੀ ਕਿ ਫੋਟੋਗ੍ਰਾਫੀ ਵੀ ਫੋਟੋ 'ਬਣਾਉਣ' ਦੀ ਇੱਕ ਕਲਾ ਹੈ। ਫੋਟੋਗ੍ਰਾਫੀ ਦੇ ਵੱਖ-ਵੱਖ ਰੂਪਾਂ ਨੂੰ ਸਮਝਾਉਣ ਲਈ ਉਨ੍ਹਾਂ ਵੱਖ-ਵੱਖ ਵੰਨਗੀ ਦੀਆਂ ਫੋਟੋਆਂ ਵੀ ਪ੍ਰਦਰਸ਼ਿਤ ਕੀਤੀਆਂ।
ਵਿਭਾਗ ਮੁਖੀ ਡਾ. ਜਯੋਤੀ ਪੁਰੀ ਨੇ ਪ੍ਰੋਫੈਸਰ ਸਵਰਾਜ ਰਾਜ ਦਾ ਸਵਾਗਤ ਕਰਦਿਆਂ ਉਨ੍ਹਾਂ ਦੀ ਸ਼ਖ਼ਸੀਅਤ ਬਾਰੇ ਦਰਸ਼ਕਾਂ ਨਾਲ਼ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਇਸ ਲੈਕਚਰ ਲੜੀ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਲੜੀ ਦੀ ਕਲਪਨਾ ਸਾਹਿਤ, ਸੱਭਿਆਚਾਰ, ਕਲਾ ਅਤੇ ਸਮਾਜ ਨੂੰ ਆਪਸ ਵਿੱਚ ਜੋੜਨ ਵਾਲੇ ਇੱਕ ਪਲੇਟਫਾਰਮ ਵਜੋਂ ਕੀਤੀ ਗਈ ਹੈ।
ਅੰਤ ਵਿੱਚ ਡਾ. ਮੋਨਿਕਾ ਸਭਰਵਾਲ ਨੇ ਧੰਨਵਾਦੀ ਭਾਸ਼ਣ ਦਿੱਤਾ।