ਮਨਰੇਗਾ ਵਰਕਜ ਯੂਨੀਅਨ ਬਲਾਕ ਗੜ੍ਹਸ਼ੰਕਰ ਵਲੋਂ ਵਰਕਰਾਂ ਦੀਆਂ ਹੱਕੀ ਮੰਗਾਂ ਸਬੰਧੀ ਬੀ ਡੀ ਪੀ ਓ ਗੜ੍ਹਸ਼ੰਕਰ ਨੂੰ ਮੰਗ ਪੱਤਰ ਦਿੱਤਾ
ਗੜ੍ਹਸ਼ੰਕਰ ਜਨਵਰੀ 28- ਅੱਜ ਮਨਰੇਗਾ ਵਰਕਜ਼ ਯੂਨੀਅਨ ਬਲਾਕ ਗੜ੍ਹਸ਼ੰਕਰ ਵੱਲੋਂ ਵਰਕਰਾਂ ਦੀਆਂ ਹੱਕੀ ਅਤੇ ਜਾਇਜ਼ ਮੰਗਾਂ ਸਬੰਧੀ ਮੰਗ ਪੱਤਰ ਭੁਪਿੰਦਰ ਸਿੰਘ ਜਰਨਲ ਸਕੱਤਰ ਦੀ ਪ੍ਰਧਾਨਗੀ ਹੇਠ ਬੀਡੀਪੀਓ ਸ਼੍ਰੀਮਤੀ ਮਨਜਿੰਦਰ ਕੌਰ ਨੂੰ ਦਿੱਤਾ ਗਿਆ ਅਤੇ ਮੰਗ ਕੀਤੀ ਗਈ ਕਿ ਮੰਗਾਂ ਸਬੰਧੀ ਜਥੇਬੰਦੀ ਨੂੰ ਗੱਲਬਾਤ ਕਰਨ ਲਈ ਸਮਾਂ ਦਿੱਤਾ ਜਾਵੇ ।ਬੀਡੀਪੀਓ ਵਲੋਂ ਮੰਗ ਪੱਤਰ ਲੈਕੇ ਭਰੋਸਾ ਦਿੱਤਾ ਗਿਆ ਕਿ ਉਹ ਜਲਦੀ ਹੀ ਮੀਟਿੰਗ ਦਾ ਸਮਾਂ ਦਿੱਤਾ ਜਾਵੇਗਾ ।

ਮੁੱਖ ਮੰਗਾਂ
1 :-ਪੰਚਾਇਤੀ ਚੋਣਾਂ ਵਿੱਚ ਰੰਜਿਸ਼ ਦੇ ਕਾਰਨ ਮਨਰੇਗਾ ਅਧੀਨ ਪਿੰਡਾਂ ਵਿੱਚ ਕੰਮ ਕਰ ਰਹੇ ਮੇਟਾਂ ਨੂੰ ਹਟਾਇਆ ਜਾ ਰਿਹਾ ਹੈ ਜਿਸ ਦਾ ਜਥੇਬੰਦੀ ਵੱਲੋਂ ਵਿਰੋਧ ਕੀਤਾ ਗਿਆ ਮੇਟਾਂ ਨੂੰ ਸਿਆਸੀ ਰੰਜਿਸ਼ ਦੇ ਸ਼ਿਕਾਰ ਹੋਣ ਤੋਂ ਬਚਾਉਣ ਲਈ ਕੰਮ ਤੋ ਨਾ ਹਟਾਇਆ ਜਾਵੇ
2:-ਵਰਕਰਾਂ ਨੂੰ ਪੂਰਾ ਸਾਲ ਕੰਮ ਕਰਵਾਉਣ ਦੇ ਯਤਨ ਕੀਤੇ ਜਾਣ ਅਤੇ ਪੰਚਾਇਤਾਂ ਅਧੀਨ ਆਉਂਦੇ ਕੰਮ ਮਨਰੇਗਾ ਸਕੀਮ ਤਹਿਤ ਕਰਵਾਏ ਜਾਣ
3 :-ਮਨਰੇਗਾ ਵਰਕਰਾਂ ਨੂੰ ਕੰਮ ਕਰਨ ਦੇ ਲਈ ਉਜਾਰ ਦਿੱਤੇ ਜਾਣ
4 :-ਫ਼ਸਟ ਏਡ ਕਿੱਟਾਂ ਦਾ ਪ੍ਰਬੰਧ ਕੀਤਾ ਜਾਵੇ ।ਗੰਭੀਰ ਸੱਟਾਂ ਆਦਿ ਲੱਗਣ ਉੱਤੇ ਯੋਗ ਮੁਆਵਜ਼ੇ ਦਾ ਪ੍ਰਬੰਧ ਕੀਤਾ ਜਾਵੇ |
5:-ਕਾਮਿਆਂ ਦਾ ਮੁਫ਼ਤ ਬੀਮਾ ਕਰਨ ਦਾ ਪ੍ਰਬੰਧ ਕੀਤਾ ਜਾਵੇ ।
6:-ਮਨਰੇਗਾ ਕਾਮਿਆਂ ਨੂੰ ਘੱਟੋ-ਘੱਟ 100 ਦਾ ਕੰਮ ਦਿੱਤਾ ਜਾਵੇ ।
7:-ਕੰਮ ਨਾ ਹੋਣ ਦੀ ਸਥਿਤੀ ਵਿੱਚ ਉਨ੍ਹਾਂ ਨੂੰ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇ ।
8:-ਮੇਟਾਂ ਉੱਪਰ 100 ਦਿਨ ਕੰਮ ਕਰਨ ਦੀ ਸ਼ਰਤ ਖਤਮ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਸਾਰਾ ਸਾਲ ਕੰਮ ਦਿੱਤਾ ਜਾਵੇ ।
9:-ਕੰਮ ਤੋਂ ਹਟਾਏ ਗਏ ਮੇਟਾਂ ਨੂੰ ਬਹਾਲ ਕੀਤਾ ਜਾਵੇ ।ਆਦਿ ਮੰਗਾਂ ਪੂਰੀਆਂ ਕੀਤੀਆਂ ਜਾਣ ।
ਮੰਗ ਪੱਤਰ ਦੇਣ ਸਮੇਂ ਰਾਮਜੀਦਾਸ ਚੌਹਾਨ,ਕੁੱਲਭੂਸ਼ਨ ਕੁਮਾਰ ਮਹਿੰਦਵਾਣੀ,ਸ਼ਿੰਗਾਰਾ ਰਾਮ ਭੱਜ਼ਲ,ਚਮਨ ਲਾਲ,ਮੱਖਣ ਸਿੰਘ,ਰਾਜ ਕੁਮਾਰ,ਬਲਵੀਰ ਸਿੰਘ,ਗਿਆਨ ਚੰਦ,ਨਿਰਮਲ ਕੁਮਾਰ,ਦੇਸ ਰਾਜ ਡਘਾਮ ਅਤੇ ਰਮਲਜੀਤ ਕੌਰ ਆਦਿ ਹਾਜ਼ਰ ਸਨ ।