ਡੀ.ਏ.ਵੀ. ਪਬਲਿਕ ਸਕੂਲ ਨੇ ਜੋਸ਼-ਓ-ਖਰੋਸ਼ ਨਾਲ ਮਨਾਇਆ ਗਣਤੰਤਰ ਦਿਵਸ
ਪਟਿਆਲਾ, 25 ਜਨਵਰੀ- ਡੀਏਵੀ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ 76ਵਾਂ ਗਣਤੰਤਰ ਦਿਵਸ ਦੇਸ਼ ਭਗਤੀ ਦੇ ਜਜ਼ਬੇ ਤੇ ਜੋਸ਼ ਨਾਲ ਮਨਾਇਆ। ਪ੍ਰੋਗਰਾਮ ਦੀ ਸ਼ੁਰੂਆਤ ਪ੍ਰਿੰਸੀਪਲ ਵਿਵੇਕ ਤਿਵਾਰੀ ਅਤੇ ਅਨੂ ਤਿਵਾਰੀ ਦੁਆਰਾ ਤਿਰੰਗਾ ਲਹਿਰਾਉਣ ਨਾਲ ਹੋਈ, ਜਿਸ ਤੋਂ ਬਾਅਦ ਰਾਸ਼ਟਰੀ ਗੀਤ ਗਾਇਆ ਗਿਆ।

ਪ੍ਰਿੰਸੀਪਲ ਵਿਵੇਕ ਤਿਵਾਰੀ ਨੇ ਆਪਣੇ ਸੰਬੋਧਨ ਵਿੱਚ ਭਾਰਤੀ ਸੰਵਿਧਾਨ ਦੇ ਨਿਰਮਾਣ ਤੇ ਇਸ ਦੀਆਂ ਵਿਲੱਖਣ ਵਿਸ਼ੇਸ਼ਤਾਵਾਂ ਬਾਰੇ ਸੰਖੇਪ ਵਿੱਚ ਜਾਣੂ ਕਰਵਾਇਆ। ਸੰਗੀਤ ਅਧਿਆਪਕਾਂ ਰਜਤ ਕਨੌਜੀਆ ਅਤੇ ਰਾਹੁਲ ਦੀ ਅਗਵਾਈ ਹੇਠ ਰੂਹਾਨੀ ਅਤੇ ਤਾਲਬੱਧ ਢੰਗ ਨਾਲ ਪੇਸ਼ ਕੀਤੇ ਗਏ ਸੰਗੀਤਕ ਮੈਡਲੇ ਨੇ ਸਾਰਿਆਂ ਨੂੰ ਦੇਸ਼ ਭਗਤੀ ਦੀਆਂ ਭਾਵਨਾਵਾਂ ਨਾਲ ਮੋਹਿਤ ਕਰ ਦਿੱਤਾ। ਵੱਖ-ਵੱਖ ਕਲਾਸਾਂ ਦੇ ਵਿਦਿਆਰਥੀਆਂ ਨੇ ਭਾਰਤ ਦੀ ਸੱਭਿਆਚਾਰਕ ਵਿਭਿੰਨਤਾ ਨੂੰ ਦਰਸਾਉਂਦੇ ਵੱਖ-ਵੱਖ ਨਾਚ ਰੂਪਾਂ ਦਾ ਮਿਸ਼ਰਣ ਪੇਸ਼ ਕੀਤਾ।
ਪ੍ਰਿੰਸੀਪਲ ਵਿਵੇਕ ਤਿਵਾਰੀ ਨੇ ਉਰਮਿੰਦਰ (ਐਕਟੀਵਿਟੀ ਇੰਚਾਰਜ- ਪ੍ਰਾਇਮਰੀ), ਮਿਨਾਕਸ਼ੀ ਸ਼ਰਮਾ (ਐਕਟੀਵਿਟੀ ਇੰਚਾਰਜ ਪ੍ਰੀ-ਪ੍ਰਾਇਮਰੀ), ਅਰਸ਼ਦੀਪ (ਹਾਊਸ ਮਾਰਸ਼ਲ) ਅਤੇ ਪ੍ਰੋਗਰਾਮ ਦੀਆਂ ਐਂਕਰ ਪ੍ਰਿਆ ਕਪੂਰ ਅਤੇ ਗੁਰਪ੍ਰੀਤ ਕੌਰ ਪੰਨੂ ਦੇ ਯਤਨਾਂ ਦੀ ਸ਼ਲਾਘਾ ਕੀਤੀ। ਪ੍ਰੋਗਰਾਮ ਦਾ ਅੰਤ "ਭਾਰਤ ਮਾਤਾ ਜ਼ਿੰਦਾਬਾਦ", "ਭਾਰਤ ਮਾਤਾ ਨੂੰ ਸਲਾਮ" ਵਰਗੇ ਨਾਅਰਿਆਂ ਦੀ ਗੂੰਜ ਨਾਲ ਹੋਇਆ।