
ਨਾਭਾ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਨਵੀਂ ਬਲਾਕ ਕਮੇਟੀ ਦਾ ਕੀਤਾ ਗਠਨ
ਨਾਭਾ- ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਜੋਨਲ ਮੀਤ ਪ੍ਰਧਾਨ ਧਰਮਵੀਰ ਹਰੀਗੜ੍ਹ ਨੇ ਦੱਸਿਆ ਕਿ ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਬਲਾਕ ਨਾਭਾ ਦੇ ਸਰਗਰਮ ਆਗੂਆਂ ਦੀ ਮੀਟਿੰਗ ਜ਼ੋਨਲ ਪ੍ਰਧਾਨ ਮੁਕੇਸ਼ ਮਲੋਦ ਦੀ ਅਗਵਾਈ ਹੇਠ ਸਾਂਹੀਸਮਾਧਾਂ 'ਚ ਕੀਤੀ ਗਈ ਅਤੇ 15 ਮੈਂਬਰੀ ਬਲਾਕ ਕਮੇਟੀ ਦੀ ਚੋਣ ਕੀਤੀ ਗਈ।
ਨਾਭਾ- ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਜੋਨਲ ਮੀਤ ਪ੍ਰਧਾਨ ਧਰਮਵੀਰ ਹਰੀਗੜ੍ਹ ਨੇ ਦੱਸਿਆ ਕਿ ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਬਲਾਕ ਨਾਭਾ ਦੇ ਸਰਗਰਮ ਆਗੂਆਂ ਦੀ ਮੀਟਿੰਗ ਜ਼ੋਨਲ ਪ੍ਰਧਾਨ ਮੁਕੇਸ਼ ਮਲੋਦ ਦੀ ਅਗਵਾਈ ਹੇਠ ਸਾਂਹੀਸਮਾਧਾਂ 'ਚ ਕੀਤੀ ਗਈ ਅਤੇ 15 ਮੈਂਬਰੀ ਬਲਾਕ ਕਮੇਟੀ ਦੀ ਚੋਣ ਕੀਤੀ ਗਈ।
ਜਿਸ ਵਿਚ ਵੱਖ ਵੱਖ ਪਿੰਡਾਂ ਦੇ ਮਜ਼ਦੂਰ ਆਗੂਆਂ ਵੱਲੋਂ ਸਰਬ ਸੰਮਤੀ ਨਾਲ ਬਲਾਕ ਮੈਬਰਾਂ ਅਤੇ ਅਹੁਦੇਦਾਰਾਂ ਦੀ ਚੋਣ ਕਰਕੇ ਪਰਮਜੀਤ ਸਿੰਘ ਮੰਡੌਰ ਨੂੰ ਪ੍ਰਧਾਨ,ਮਨੀ ਮੱਲੇਵਾਲ ਨੂੰ ਮੀਤ ਪ੍ਰਧਾਨ,ਨਿਰਮਲ ਸਿੰਘ ਨਰਮਾਣਾ ਨੂੰ ਸਕੱਤਰ,ਜਗਰੂਪ ਸਿੰਘ ਢੀਗੀ ਨੂੰ ਪ੍ਰੈਸ ਸਕੱਤਰ ਅਤੇ ਦਲਜੀਤ ਸਿੰਘ ਮੱਲੇਵਾਲ ਨੂੰ ਖ਼ਜ਼ਾਨਚੀ ਚੁਣਿਆ ਗਿਆ। ਜ਼ੋਨਲ ਸੈਕਟਰੀ ਗੁਰਵਿੰਦਰ ਬੌੜਾਂ ਅਤੇ ਬਲਾਕ ਪ੍ਰਧਾਨ ਪਰਮਜੀਤ ਸਿੰਘ ਮੰਡੌਰ ਨੇ ਕਿਹਾ ਕਿ ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਜਮੀਨ ਦੀ ਕਾਣੀ ਵੰਡ ਨੂੰ ਖਤਮ ਕਰਨ ਲਈ ਲੈਂਡ ਸੀਲਿੰਗ ਐਕਟ ਲਾਗੂ ਕਰਕੇ ਵਾਧੂ ਜ਼ਮੀਨ ਬੇਜ਼ਮੀਨਿਆਂ ਅਤੇ ਦਲਿਤਾਂ ਵਿੱਚ ਵੰਡਾਉਣ ਲਈ ਲਗਾਤਾਰ ਸੰਘਰਸ਼ ਕਰ ਰਹੀ ਹੈ।
ਜਿਸ ਸਬੰਧੀ ਜੋਨਲ ਕਮੇਟੀ ਵੱਲੋਂ 28 ਫਰਵਰੀ ਨੂੰ ਸੰਗਰੂਰ ਦੇ ਨੇੜੇ ਬੇਚਿਰਾਗ ਪਿੰਡ ਬੀੜ ਐਸਵਾਨ ਵਿਚ ਚਿਰਾਗ਼ ਲਗਾਕੇ ਜ਼ਮੀਨੀ ਘੋਲ ਨੂੰ ਅੱਗੇ ਵਧਾਉਣ ਦਾ ਐਲਾਨ ਕੀਤਾ ਹੈ।ਇਸ ਪ੍ਰੋਗਰਾਮ ਵਿਚ ਨਾਭਾ ਦੇ ਵੱਖ ਵੱਖ ਪਿੰਡਾਂ ਦੇ ਦਲਿਤਾਂ ਅਤੇ ਬੇਜ਼ਮੀਨਿਆਂ ਨੂੰ ਲਾਮਬੰਦ ਵੱਡੀ ਗਿਣਤੀ ਵਿਚ ਸ਼ਾਮਿਲ ਕਰਵਾਇਆ ਜਾਵੇਗਾ। ਬਲਾਕ ਮੀਤ ਪ੍ਰਧਾਨ ਮਨੀ ਮੱਲੇਵਾਲ ਨੇ ਕਿਹਾ ਕਿ ਜਿੱਥੇ ਇਲਾਕੇ ਵਿੱਚ ਬੀੜ ਐਸਵਾਨ ਵਿਚ ਚਿਰਾਗ਼ ਲਗਾਉਣ ਦੀ ਤਿਆਰੀ ਕੀਤੀ ਜਾਵੇਗੀ ਉੱਥੇ ਪਿੰਡਾਂ ਦੇ ਅਧੂਰੇ ਪਏ ਮਸਲਿਆਂ ਨੂੰ ਹੱਲ ਕਰਵਾਉਣ ਲਈ ਬਲਾਕ ਅਤੇ ਜਿਲ੍ਹਾ ਅਧਿਕਾਰੀਆਂ ਖ਼ਿਲਾਫ਼ ਸੰਘਰਸ਼ ਤੇਜ਼ ਕੀਤਾ ਜਾਵੇਗਾ।
ਇਸ ਮੌਕੇ ਉਪਰੋਕਤ ਤੋਂ ਇਲਾਵਾ ਬਲਾਕ ਆਗੂ ਚਮਕੌਰ ਸਿੰਘ, ਸੁਰੇਸ਼ ਸਿੰਘ ਸੁਰਾਜਪੁਰ, ਹਰਬੰਸ ਕੌਰ ਬਨੇਰਾ ਖੁਰਦ, ਸੁਖਵਿੰਦਰ ਕੌਰ ਮੰਡੋੜ, ਪਾਲਾ ਸਿੰਘ ਮੋਜੋ ਮਾਜਰੀ, ਪਰਮਜੀਤ ਕੌਰ ਬਨੇਰਾ ਖੁਰਦ, ਨੋਨੀ ਮੱਲੇਵਾਲ, ਜਸਪਾਲ ਸਿੰਘ ਢੀਂਗਰੀ ਅਤੇ ਹੋਰ ਇਕਾਈਆਂ ਦੇ ਆਗੂ ਸ਼ਾਮਲ ਸਨ।
