ਸ੍ਰੀ ਰਾਮ ਮੰਦਿਰ ਦੀ ਪਹਿਲੀ ਵਰੇਗੰਡ ਮੌਕੇ ਗੜ੍ਹਸ਼ੰਕਰ ਵਿੱਚ ਲਗਾਏ ਗਏ ਵਿਸ਼ਾਲ ਲੰਗਰ

ਗੜ੍ਹਸ਼ੰਕਰ, 22 ਜਨਵਰੀ- ਅਯੋਧਿਆ ਵਿੱਚ ਭਗਵਾਨ ਸ੍ਰੀ ਰਾਮ ਚੰਦਰ ਜੀ ਦੇ ਪਿਛਲੇ ਵਰੇ ਕੀਤੇ ਉਦਘਾਟਨ ਕੀਤੇ ਗਏ ਮੰਦਰ ਦੀ ਅੱਜ ਪਹਿਲੀ ਵਰੇਗੰਡ ਮੌਕੇ ਗੜ੍ਹਸ਼ੰਕਰ ਦੇ ਵੱਖ ਵੱਖ ਹਿੱਸਿਆਂ ਵਿੱਚ ਵਿਸ਼ਾਲ ਸਮਾਗਮ ਕਰਵਾਏ ਗਏ।

ਗੜ੍ਹਸ਼ੰਕਰ, 22 ਜਨਵਰੀ- ਅਯੋਧਿਆ ਵਿੱਚ ਭਗਵਾਨ ਸ੍ਰੀ ਰਾਮ ਚੰਦਰ ਜੀ ਦੇ ਪਿਛਲੇ ਵਰੇ ਕੀਤੇ ਉਦਘਾਟਨ ਕੀਤੇ ਗਏ ਮੰਦਰ ਦੀ ਅੱਜ ਪਹਿਲੀ ਵਰੇਗੰਡ ਮੌਕੇ ਗੜ੍ਹਸ਼ੰਕਰ ਦੇ ਵੱਖ ਵੱਖ ਹਿੱਸਿਆਂ ਵਿੱਚ ਵਿਸ਼ਾਲ ਸਮਾਗਮ ਕਰਵਾਏ ਗਏ।
ਇਸੇ ਲੜੀ ਤਹਿਤ ਪਿੰਡ ਕੋਕੋਵਾਲ ਮਜਾਰੀ, ਗੜਸ਼ੰਕਰ ਦੇ ਮੰਦਰ ਮਾਤਾ ਚਿੰਤਪੁਰਨੀ ਅਤੇ ਨੰਗਲ ਰੋਡ ਤੇ ਵਰਮਾ ਪੈਲਸ ਦੇ ਅੱਗੇ ਵਿਸ਼ੇਸ਼ ਤੌਰ ਤੇ ਲੰਗਰ ਲਗਾਏ ਗਏ।ਇਸ ਮੌਕੇ ਵੱਖ ਵੱਖ ਮੰਦਰ ਕਮੇਟੀਆਂ ਨਾਲ ਜੁੜੇ ਹੋਏ ਮੈਂਬਰਾਂ ਨੇ ਆਪਣੀ ਹਾਜ਼ਰੀ ਭਰਦੇ ਹੋਏ ਸ਼ਰਧਾਲੂਆਂ ਦੀ ਸੇਵਾ ਕੀਤੀ।
ਸ੍ਰੀ ਨਮੋ ਨਾਰਾਇਣ ਟਰਸਟ ਤੋਂ ਪ੍ਰਧਾਨ ਕਮਲ ਕਿਸ਼ੋਰ ਨੂਰੀ ਨੇ ਇਸ ਮੌਕੇ ਉਚੇਚੇ ਤੌਰ ਤੇ ਪਹੁੰਚ ਕੇ ਸ਼ਰਧਾਲੂਆਂ ਨਾਲ ਕੁਝ ਪਲ ਸਾਂਝੇ ਕੀਤੇ ਅਤੇ ਕੀਤੇ ਗਏ ਉਪਰਾਲਿਆਂ ਦੀ ਸ਼ਲਾਘਾ ਕਰਦੇ ਉਹਨਾਂ ਨੇ ਕਿਹਾ ਕਿ ਧਰਮ ਦੀ ਸੇਵਾ ਵਿੱਚ ਸਾਰੀਆਂ ਪ੍ਰਬੰਧਕ ਕਮੇਟੀਆਂ ਦੇ ਉਪਰਾਲੇ ਪ੍ਰਭੂ ਭਗਤਾਂ ਨੂੰ ਆਨੰਦਮਈ ਕਰ ਰਹੇ ਹਨ।