
ਮਾਹਿਲਪੁਰ ਆਈ ਲੀਗ ਫੁੱਟਬਾਲ ਮੁਕਾਬਲਾ ਚਰਚਲ ਬ੍ਰਦਰਜ਼ ਗੋਆ ਨੇ ਜਿੱਤਿਆ
ਮਾਹਿਲਪੁਰ- ਮਾਹਿਲਪੁਰ ਦੇ ਕੋਚ ਅਲੀ ਹਸਨ ਸਟੇਡੀਅਮ ਵਿੱਚ ਖੇਡੀ ਜਾ ਰਹੀ ਆਈ ਲੀਗ ਦਾ ਇੱਕ ਮੁਕਾਬਲਾ ਐਫਸੀ ਦਿੱਲੀ ਅਤੇ ਚਰਚਲ ਬ੍ਰਦਰਜ਼ ਗੋਆ ਵਿਚਕਾਰ ਖੇਡਿਆ ਗਿਆ। ਇਸ ਮੁਕਾਬਲੇ ਵਿੱਚ ਦੋਨਾਂ ਟੀਮਾਂ ਨੇ ਸ਼ਾਨਦਾਰ ਮੁਕਾਬਲੇ ਦਾ ਪ੍ਰਦਰਸ਼ਨ ਕੀਤਾ। ਪਹਿਲੇ ਹਾਫ ਵਿੱਚ ਚਰਚਲ ਬਰਦਰਸ ਗੋਆ ਨੇ ਦੋ ਦੀ ਲੀਡ ਹਾਸਲ ਕਰ ਲਈ। ਦੂਜੇ ਅੱਧ ਵਿੱਚ ਦਿੱਲੀ ਐਫਸੀ ਨੇ ਆਪਣੀ ਖੇਡ ਤਕਨੀਕ ਨੂੰ ਬਦਲਦਿਆਂ ਇੱਕ ਗੋਲ ਕਰਨ ਵਿੱਚ ਸਫ਼ਲਤਾ ਪ੍ਰਾਪਤ ਕਰ ਲਈ।
ਮਾਹਿਲਪੁਰ- ਮਾਹਿਲਪੁਰ ਦੇ ਕੋਚ ਅਲੀ ਹਸਨ ਸਟੇਡੀਅਮ ਵਿੱਚ ਖੇਡੀ ਜਾ ਰਹੀ ਆਈ ਲੀਗ ਦਾ ਇੱਕ ਮੁਕਾਬਲਾ ਐਫਸੀ ਦਿੱਲੀ ਅਤੇ ਚਰਚਲ ਬ੍ਰਦਰਜ਼ ਗੋਆ ਵਿਚਕਾਰ ਖੇਡਿਆ ਗਿਆ। ਇਸ ਮੁਕਾਬਲੇ ਵਿੱਚ ਦੋਨਾਂ ਟੀਮਾਂ ਨੇ ਸ਼ਾਨਦਾਰ ਮੁਕਾਬਲੇ ਦਾ ਪ੍ਰਦਰਸ਼ਨ ਕੀਤਾ। ਪਹਿਲੇ ਹਾਫ ਵਿੱਚ ਚਰਚਲ ਬਰਦਰਸ ਗੋਆ ਨੇ ਦੋ ਦੀ ਲੀਡ ਹਾਸਲ ਕਰ ਲਈ। ਦੂਜੇ ਅੱਧ ਵਿੱਚ ਦਿੱਲੀ ਐਫਸੀ ਨੇ ਆਪਣੀ ਖੇਡ ਤਕਨੀਕ ਨੂੰ ਬਦਲਦਿਆਂ ਇੱਕ ਗੋਲ ਕਰਨ ਵਿੱਚ ਸਫ਼ਲਤਾ ਪ੍ਰਾਪਤ ਕਰ ਲਈ।
ਇਸ ਤਰ੍ਹਾਂ ਇਹ ਮੁਕਾਬਲਾ ਦੋ ਇੱਕ ਦੇ ਫਰਕ ਨਾਲ ਸਮਾਪਤ ਹੋਇਆ।ਫੁੱਟਬਾਲ ਕਲੱਬ ਦਿੱਲੀ ਵੱਲੋਂ ਇਸ ਸਟੇਡੀਅਮ ਨੂੰ ਆਪਣੀ ਹੋਮ ਗਰਾਊਂਡ ਬਣਾਇਆ ਗਿਆ ਹੈ। ਕਲੱਬ ਦੇ ਮਾਲਕ ਰਣਜੀਤ ਬਜਾਜ ਵੱਲੋਂ ਇਸ ਖੇਡ ਸਟੇਡੀਅਮ ਨੂੰ ਆਧੁਨਿਕ ਦਿੱਖ ਦੇ ਕੇ ਇੱਥੇ ਇੱਕ ਅਕੈਡਮੀ ਸ਼ੁਰੂ ਕਰਨ ਦਾ ਵੀ ਐਲਾਨ ਕੀਤਾ ਹੋਇਆ ਹੈ। ਹਜ਼ਾਰਾਂ ਦਰਸ਼ਕਾਂ ਦੀ ਹਾਜ਼ਰੀ ਵਿੱਚ ਇੱਥੇ ਖੇਡੀ ਜਾ ਰਹੀ ਲੀਗ ਫੁੱਟਬਾਲ ਦੀ ਤਰੱਕੀ ਵਿੱਚ ਵਿਸ਼ੇਸ਼ ਯੋਗਦਾਨ ਪਾ ਰਹੀ ਹੈ। ਨਵੇਂ ਖਿਡਾਰੀ ਨਵੀਆਂ ਜੁਗਤਾਂ ਸਿੱਖ ਰਹੇ ਹਨ ਅਤੇ ਅੱਗੇ ਵਧਣ ਦੀ ਪ੍ਰੇਰਨਾ ਲੈ ਰਹੇ ਹਨ।
ਇਸ ਮੁਕਾਬਲੇ ਦੇ ਮੁੱਖ ਮਹਿਮਾਨ ਰਣਬੀਰ ਸਚਦੇਵਾ ਸਨ ਜਿਨ੍ਹਾਂ ਵੱਲੋਂ ਇਸ ਖੇਡ ਮੈਦਾਨ ਦੀ ਉਸਾਰੀ ਵਿੱਚ ਵਿਸ਼ੇਸ਼ ਯੋਗਦਾਨ ਪਾਇਆ ਜਾ ਰਿਹਾ ਹੈ। ਪ੍ਰਧਾਨਗੀ ਮੰਡਲ ਵਿੱਚ ਪ੍ਰਿੰਸੀਪਲ ਹਰਭਜਨ ਸਿੰਘ ਸਪੋਰਟਿੰਗ ਕਲੱਬ ਦੇ ਪ੍ਰਧਾਨ ਕੁਲਵੰਤ ਸਿੰਘ ਸੰਘਾ, ਜੋਇਆ ਸਦੀਕੀ ਡੀਡੀਐਫ ,ਆਦਿਤਿਆ ਮੈਦਾਨ ਸਲਾਹਕਾਰ, ਅਮਿਤ ਸੱਭਰਵਾਲ ਐਕਸੀਅਨ, ਹਰਪ੍ਰੀਤ ਕੌਰ ਰੋਜ਼ੀ ਡਾਇਰੈਕਟਰ, ਐਸਪੀ ਸ਼ਵਿੰਦਰਜੀਤ ਸਿੰਘ ਬੈਂਸ, ਪ੍ਰਦੀਪ ਡੋਗਰਾ, ਰੋਸ਼ਨਜੀਤ ਸਿੰਘ ਪਨਾਮ, ਡਾ. ਪਰਮਪ੍ਰੀਤ ਰਾਓ ਕੈਂਡੋਵਾਲ, ਲੈਫਟੀਨੈਂਟ ਅਰਸ਼ਦੀਪ ਸਿੰਘ, ਚੈਂਚਲ ਸਿੰਘ ਬੈਂਸ, ਪ੍ਰਿੰਸੀਪਲ ਗੁਰਾਂ ਦਾਸ, ਮਾਸਟਰ ਬਨਿੰਦਰ ਸਿੰਘ ਅਤੇ ਖੇਡ ਲੇਖਕ ਬਲਜਿੰਦਰ ਮਾਨ ਆਦਿ ਸ਼ਾਮਿਲ ਹੋਏ।
ਆਈ ਲੀਗ ਦੇ ਮੁਕਾਬਲਿਆਂ ਨੂੰ ਸ਼ਾਨਦਾਰ ਢੰਗ ਨਾਲ ਸੰਚਾਲਿਤ ਕਰਨ ਵਿੱਚ ਕੋਚ ਆਸਿਮ ਹਸਨ, ਹਰਮਨਜੋਤ ਸਿੰਘ ਖਾਬੜਾ, ਸੁਮਿਤ ਅਤੇ ਡੇਵਿਡ ਸਮੇਤ ਕਲੱਬ ਦੇ ਪ੍ਰਬੰਧਕਾਂ ਨੇ ਵਿਸ਼ੇਸ਼ ਭੂਮਿਕਾ ਅਦਾ ਕੀਤੀ। ਇਸ ਮੌਕੇ ਉੱਘੇ ਫੁੱਟਬਾਲਰ ਮਨਜਿੰਦਰ ਸਿੰਘ, ਹਰਦੀਪ ਸਿੰਘ ਸੈਣੀ, ਅਮਰੀਕ ਸਿੰਘ ਮਾਨ, ਪ੍ਰਦੀਪ ਡੋਗਰਾ, ਹਰਜਿੰਦਰ ਸਿੰਘ, ਯਸ਼ਪਾਲ ਜੱਸੀ, ਮਦਨ ਲਾਲ ਮੱਦੋ ਨੂੰ ਕਲੱਬ ਪ੍ਰਧਾਨ ਕੁਲਵੰਤ ਸਿੰਘ ਸੰਘਾ ਅਤੇ ਜ਼ਿਲ੍ਹਾ ਫੁੱਟਬਾਲ ਐਸੋਸੀਏਸ਼ਨ ਦੇ ਸਕੱਤਰ ਹਰਨੰਦਨ ਸਿੰਘ ਖਾਬੜਾ ਵੱਲੋਂ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਮੰਚ ਸੰਚਾਰਨ ਕਰਦਿਆਂ ਬਲਜਿੰਦਰ ਮਾਨ ਨੇ ਮਾਹਿਲਪੁਰ ਦੇ ਸ਼ਾਨਾਮੱਤੇ ਫੁੱਟਬਾਲ ਇਤਿਹਾਸ ਦਾ ਜ਼ਿਕਰ ਕਰਦਿਆਂ ਆਖਿਆ ਕਿ ਇਹਨਾਂ ਮੈਦਾਨਾ ਨੇ ਦੋ ਅਰਜਨ ਅਵਾਰਡੀ ਜਰਨੈਲ ਸਿੰਘ ਅਤੇ ਗੁਰਦੇਵ ਸਿੰਘ ਗਿੱਲ ਵਰਗੇ ਅਨੇਕਾਂ ਫੁੱਟਬਾਲਰ ਪੈਦਾ ਕੀਤੇ ਹਨ। ਪੁਰਾਣੇ ਸਮੇਂ ਵਾਲੀ ਆਨ ਬਾਨ ਅਤੇ ਸ਼ਾਨ ਨੂੰ ਬਰਕਰਾਰ ਕਰਨ ਲਈ ਆਈ ਲੀਗ ਦਾ ਆਯੋਜਨ ਇਹਨਾਂ ਮੈਦਾਨਾਂ ਵਿੱਚ ਹੋ ਰਿਹਾ ਹੈ। ਜਿਸ ਵਾਸਤੇ ਰਣਜੀਤ ਬਜਾਜ ਦਾ ਪੂਰਾ ਇਲਾਕਾ ਰਿਣੀ ਹੈ। ਹੁਣ ਉਹ ਦਿਨ ਦੂਰ ਨਹੀਂ ਲੱਗਦਾ ਜਦੋਂ ਦੁਬਾਰਾ ਇਥੋਂ ਫੁੱਟਬਾਲ ਦੇ ਜਰਨੈਲ ਪੈਦਾ ਹੋਣਗੇ। 10 ਹਜ਼ਾਰ ਦੇ ਕਰੀਬ ਫੁੱਟਬਾਲ ਪ੍ਰੇਮੀਆਂ ਵਿੱਚ ਖੇਡ ਕਲੱਬਾਂ ਦੇ ਨੁਮਾਇੰਦੇ, ਕੋਚ, ਸਕੂਲ ਮੁਖੀ, ਬੱਚੇ ,ਗੱਭਰੂ ਅਤੇ ਬਜ਼ੁਰਗ ਹਾਜ਼ਰ ਹੋਏ। ਖੇਡ ਨੂੰ ਪਿਆਰਨ, ਸਤਿਕਾਰਨ ਤੇ ਨਿਖਾਰਨ ਵਾਲਿਆਂ ਵਿੱਚ ਪ੍ਰਿੰਸੀਪਲ ਸੁਖਇੰਦਰ ਸਿੰਘ ਮਿਨਹਾਸ, ਬੀ ਐਸ ਬਾਗਲਾ,ਅਰਵਿੰਦਰ ਸਿੰਘ ਹਵੇਲੀ, ਸਤਪਾਲ ਸੰਘਾ ਕਨੇਡੀਅਨ, ਤਨਵੀਰ ਮਾਨ, ਠਾਕੁਰ ਕਰਨ ਮਹਿਤਾ, ਝਰਮਣ ਸਿੰਘ ਤਰਲੋਚਨ ਸਿੰਘ ਸੰਧੂ,ਹਰਭਜਨ ਸਿੰਘ, ਹਰਜਿੰਦਰ ਸਿੰਘ, ਰਾਜੂ ਚੰਡੀਗੜ੍ਹ, ਹਰਵੀਰ ਮਾਨ, ਜਮਸ਼ੇਰ ਸਿੰਘ ਤੰਬੜ, ਤਕਦੀਰ ਸਿੰਘ, ਹਰਦਿਆਲ ਸਿੰਘ ਆਦਿ ਜ਼ਿਕਰਯੋਗ ਹਨ।
