ਆਪ ਸਰਕਾਰ ਨੇ ਤਿੰਨ ਸਾਲਾਂ 'ਚ 1 ਲੱਖ ਕਰੋੜ ਦਾ ਕਰਜ਼ਾ ਲੈ ਕੇ ਪੰਜਾਬ ਨੂੰ ਆਰਥਿਕ ਤੌਰ ਤੇ ਕਰਜ਼ਾਈ ਤੇ ਕਮਜ਼ੋਰ ਕਰ ਦਿੱਤਾ - ਕਰੀਮਪੁਰੀ

ਹੁਸ਼ਿਆਰਪੁਰ- ਆਪ ਸਰਕਾਰ ਵੱਲੋਂ ਤਿੰਨ ਸਾਲਾਂ ਚ ਇਕ ਲੱਖ ਕਰੋੜ ਦਾ ਕਰਜ਼ਾ ਲੈਣ ਦਾ ਮਤਲਬ ਪੰਜਾਬ ਸਰਕਾਰ ਦੀਆਂ ਨੀਤੀਆਂ ਆਰਥਿਕ ਤੌਰ ਤੇ ਪਹਿਲੀਆਂ ਸਰਕਾਰਾਂ ਵਾਂਗ ਸੂਬੇ ਨੂੰ ਬਰਬਾਦ ਕਰਨ ਵਾਲੀਆਂ ਹਨ , ਇਸ ਸਰਕਾਰ ਦੇ ਕੰਮ ਕਰਨ ਦੇ ਤੌਰ ਤਰੀਕੇ ਵਿਚ ਕਿਸੇ ਤਰਾਂ ਦਾ ਕੋਈ ਬਦਲਾਅ ਦੇਖਣ ਨੂੰ ਨਹੀਂ ਮਿਲਿਆ।

ਹੁਸ਼ਿਆਰਪੁਰ- ਆਪ ਸਰਕਾਰ ਵੱਲੋਂ ਤਿੰਨ ਸਾਲਾਂ ਚ ਇਕ ਲੱਖ ਕਰੋੜ ਦਾ ਕਰਜ਼ਾ ਲੈਣ ਦਾ ਮਤਲਬ ਪੰਜਾਬ ਸਰਕਾਰ ਦੀਆਂ ਨੀਤੀਆਂ ਆਰਥਿਕ ਤੌਰ ਤੇ ਪਹਿਲੀਆਂ ਸਰਕਾਰਾਂ ਵਾਂਗ ਸੂਬੇ ਨੂੰ ਬਰਬਾਦ ਕਰਨ ਵਾਲੀਆਂ ਹਨ , ਇਸ ਸਰਕਾਰ ਦੇ ਕੰਮ ਕਰਨ ਦੇ ਤੌਰ ਤਰੀਕੇ ਵਿਚ ਕਿਸੇ ਤਰਾਂ ਦਾ ਕੋਈ ਬਦਲਾਅ ਦੇਖਣ ਨੂੰ ਨਹੀਂ ਮਿਲਿਆ। 
ਪਹਿਲੀਆਂ ਸਰਕਾਰਾਂ ਵਾਂਗ ਇਹ ਵੀ ਲੋਕਾਂ ਨੂੰ ਲਾਰੇ ਲਾਉਂਦੇ ਹਨ,ਦਿੰਦੇ ਕੁੱਝ ਨਹੀਂ ,ਲੁੱਟਦੇ ਤੇ ਕੁੱਟਦੇ ਹਨ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਸਾਬਕਾ ਮੈਂਬਰ ਰਾਜ ਸਭਾ ਨੇ ਕਿਹਾ ਕਿ ਪੰਜਾਬ ਦੀ ਆਪ  ਸਰਕਾਰ ਵੱਲੋਂ 8500 ਕਰੋੜ ਦੇ ਕਰਜ਼ੇ ਦੀ ਮਨਜ਼ੂਰੀ ਮਿਲਣ ਤੇ ਜੋ ਖੁਸ਼ੀ ਪ੍ਰਗਟਾਈ ਜਾ ਰਹੀ ਹੈ ਇਹ ਪੰਜਾਬ ਦਾ ਦੁਖਾਂਤ ਹੈ। 
2022 ਵਿੱਚ ਚੋਣਾਂ ਤੋਂ ਪਹਿਲਾਂ ਜਿਹੜੇ ਸਾਰਾ ਕਰਜ਼ਾ ਖਤਮ ਕਰਨ ਦੀ ਗੱਲ ਕਰਦੇ ਸੀ ਉਹ ਹੁਣ ਇੱਕ ਲੱਖ ਕਰੋੜ ਦਾ ਕਰਜ਼ਾ ਤਿੰਨ ਸਾਲਾਂ 'ਚ ਲੈ ਕੇ ਖੁਸ਼ ਹੋ ਰਹੇ ਹਨ। ਕਰੀਮਪੁਰੀ ਨੇ ਕਿਹਾ ਸੂਬਾ ਕਰਜਾਈ ਹੋ ਰਿਹਾ ਹੈ ਹੁਕਮਰਾਨ ਖੁਸ਼ ਹੋ ਰਿਹਾ ਹੈ, ਇਸ ਤੋਂ ਪਹਿਲੀਆਂ ਸਰਕਾਰਾਂ ਅਕਾਲੀ ਭਾਜਪਾ ਤੇ ਕਾਂਗਰਸ ਨੇ 2 ਲਖ 74 ਹਜ਼ਾਰ ਕਰੋੜ ਦਾ ਕਰਜ਼ਾ ਪੰਜਾਬ ਸਿਰ ਚਾੜਿਆ ਸੀ ਅਤੇ ਆਮ ਪਾਰਟੀ ਦੀ ਸਰਕਾਰ ਨੇ ਇਹਦੇ ਵਿੱਚ ਇਕ ਲੱਖ ਕਰੋੜ ਦਾ ਤਿੰਨ ਸਾਲਾਂ ਚ ਵਾਧਾ ਕੀਤਾ ਹੈ। ਉਨਾਂ ਕਿਹਾ ਆਪ ਸਰਕਾਰ ਨੇ ਇੱਕ ਸਾਲ ਅੰਦਰ ਤਿੰਨ ਲੱਖ ਕਰੋੜ ਦਾ ਕਰਜ਼ਾ ਲੈ ਕੇ ਪੰਜਾਬ ਨੂੰ ਆਰਥਿਕ ਤੌਰ ਤੇ ਬਰਬਾਦ ਅਤੇ ਕਰਜ਼ਾਈ ਕਰ ਦਿੱਤਾ ਹੈ। 
         ਕਰੀਮਪੁਰੀ ਨੇ ਕਿਹਾ ਕਿ ਆਪ ਸਰਕਾਰ ਨਸ਼ਿਆਂ ਨੂੰ ਖਤਮ ਕਰਨ ਵਿਚ ਬੁਰੀ ਤਰਾਂ ਫੇਲ ਸਾਬਿਤ ਹੋਈ ਹੈ। ਪਿੰਡ ਪਿੰਡ ਸ਼ਰਾਬ ਦੇ ਠੇਕੇ ਤੇ ਬ੍ਰਾਂਚਾਂ ਖੋਲ ਕੇ ਆਪ ਸਰਕਾਰ ਨੇ ਨਸ਼ਿਆਂ ਨੂੰ ਘਰ ਘਰ ਪਹੁੰਚਾ ਦਿੱਤਾ ਹੈ। ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਇਤਿਹਾਸਕ ਚਰਨਛੋਹ ਧਰਤੀ ਸ੍ਰੀ ਖੁਰਾਲਗੜ ਸਾਹਿਬ ਅੰਦਰ ਸ਼ਰਾਬ ਦਾ ਠੇਕਾ ਖੋਹਲਣਾ ਅਤੇ ਬ੍ਰਾਂਚਾਂ ਖੋਹਲਣੀਆਂ ਇਸ ਗੱਲ ਦੇ ਸ਼ਰਮਨਾਕ ਸਬੂਤ ਹਨ।
              ਕਰੀਮਪੁਰੀ ਨੇ ਕਿਹਾ ਕਿ ਅਧਿਆਪਕ ਰੋਸ ਧਰਨੇ ਲਗਾ ਰਹੇ ਹਨ ਪਰ ਸਰਕਾਰ ਸਿੱਖਿਆ ਕ੍ਰਾਂਤੀ ਦੇ ਇਸ਼ਤਿਹਾਰ ਵੰਡ ਰਹੀ ਹੈ। ਉਨਾਂ ਕਿਹਾ ਸਕੂਲਾਂ ਵਿੱਚ ਮੁਕੰਮਲ ਅਧਿਆਪਕਾਂ ਤੋਂ ਬਿਨਾਂ ਸਿੱਖਿਆ ਵਿੱਚ ਕ੍ਰਾਂਤੀ ਨਹੀਂ ਆ ਸਕਦੀ। ਸਕੂਲਾਂ ਅੰਦਰ ਹਜ਼ਾਰਾਂ ਮਾਸਟਰਾਂ ਅਤੇ ਹੈਡ ਮਾਸਟਰਾਂ ਦੀਆਂ ਪੋਸਟਾਂ ਖਾਲੀ ਪਈਆਂ ਹਨ, ਕੱਚੇ ਅਧਿਆਪਕ ਪੱਕੇ ਹੋਣ ਲਈ ਸੰਘਰਸ਼ ਕਰ ਰਹੇ ਹਨ।
ਕਰੀਮਪੁਰੀ ਨੇ ਕਿਹਾ ਪੰਜਾਬ ਦੀ ਜਨਤਾ ਪੰਜਾਬ ਨੂੰ ਬਰਬਾਦ ਕਰਨ ਵਾਲਿਆਂ ਬਾਰੇ ਸੋਚੇ ਇਹਨਾਂ ਨੂੰ ਪੰਜਾਬ ਦੀ ਰਾਜਨੀਤੀ ਵਿਚੋਂ ਰੱਦ ਕਰੇ ਅਤੇ ਬਹੁਜਨ ਸਮਾਜ ਪਾਰਟੀ ਦੀ "ਪੰਜਾਬ ਸੰਭਾਲੋ ਮੁਹਿੰਮ" ਦਾ ਹਿੱਸਾ ਬਣੇ ਤਾਂ ਕਿ ਪੰਜਾਬ ਨੂੰ ਇਸ ਸੰਕਟ ਚੋਂ ਕੱਢਿਆ ਜਾ ਸਕੇ ।