ਤਹਿਸੀਲ ਕਮੇਟੀ ਸੀ ਪੀ ਆਈ ਐੱਮ ਗੜ੍ਹਸ਼ੰਕਰ ਵਲੋਂ ਲੋਕਾਂ ਦੇ ਭੱਖਦਿਆ ਮਸਲਿਆਂ ਨੂੰ ਲੈਕੇ ਥਾਣਾ ਮਾਹਿਲਪੁਰ ਅੱਗੇ ਧਰਨਾ ਲਾ ਕੇ ਪੰਜਾਬ ਦੇ ਡੀ ਜੀ ਪੀ ਨੂੰ ਮੰਗ ਪੱਤਰ ਭੇਜਿਆ
ਗੜ੍ਹਸ਼ੰਕਰ- ਅੱਜ ਇੱਥੇ ਤਹਸੀਲ ਕਮੇਟੀ ਸੀ ਪੀ ਆਈ ਐਮ ਗੜ੍ਹਸ਼ੰਕਰ ਵਲੋ ਲੋਕਾ ਦੇ ਭਖਦੇ ਮਸਲਿਆ ਨੂੰ ਲੈ ਕੇ ਥਾਣਾ ਮਾਹਿਲਪੁਰ ਅੱਗੇ ਧਰਨਾ ਲਾ ਕੇ ਪੰਜਾਬ ਦੇ ਡੀ ਜੀ ਪੀ ਨੂੰ ਮੰਗ ਪੱਤਰ ਭੇਜਿਆ ਗਿਆ| ਇਸ ਮੋਕੇ ਪਾਰਟੀ ਦੇ ਜਿਲਾ ਸਕੱਤਰ ਅਤੇ ਸੂਬਾ ਸਕੱਤਰੇਤ ਮੈਬਰ ਗੁਰਨੇਕ ਸਿੰਘ ਭੱਜਲ ਅਤੇ ਸੂਬਾ ਕਮੇਟੀ ਮੈਬਰ ਅਤੇ ਤਹਸੀਲ ਸਕੱਤਰ ਮਹਿੰਦਰ ਕੁਮਾਰ ਬੱਡੋਆਣ,ਕਾਮਰੇਡ ਅੱਛਰ ਸਿੰਘ, ਨੀਲਮ ਬੱਡੋਆਣ ਨੇ ਕਿਹਾ ਕਿ ਅੱਜ ਪੰਜਾਬ ਅੰਦਰ ਅਮਨ ਕਾਨੂੰਨ ਦੀ ਸਥਿਤੀ ਬਦ ਤੋ ਬਦਤਰ ਹੋ ਚੁੱਕੀ ਹੈ|

ਰੋਜ਼ਾਨਾ ਕਤਲ ਲੁੱਟਾ ਖੋਹਾ ਹੋ ਰਹੀਆ ਹਨ| ਨਸ਼ਾ ਲਗਾਤਾਰ ਵਿੱਕ ਰਿਹਾ ਹੈ| ਗੈਰ ਕਾਨੂੰਨੀ ਮਾਇਨਿੰਗ ਭਿ੍ਸ਼ਟਾਚਾਰ ਲਗਾਤਾਰ ਵਧ ਰਿਹਾ ਹੈ| ਜੰਗਲ ਪਹਾੜ ਲਗਾਤਾਰ ਵੱਢੇ ਜਾ ਰਹੇ ਹਨ| ਉਵਰਲੋਡ ਟਿੱਪਰ ਲਗਾਤਾਰ ਰੋਡ ਤੋੜ ਰਹੇ ਹਨ ਅਤੇ ਇਹਨਾ ਨਾਲ ਹੋ ਰਹੇ ਐਕਸੀਡੈਟਾ ਨਾਲ ਗੜਸ਼ੰਕਰ ਵਿੱਚ 18 ਮੋਤਾ ਹੋ ਚੁੱਕੀਆ ਹਨ| ਪਰ ਸਰਕਾਰ ਪਰਸ਼ਾਸ਼ਨ ਕੁੰਭ ਕਰਨ ਦੀ ਨੀਦ ਸੁੱਤਾ ਪਿਆ ਹੈ|
ਆਗੂਆ ਨੇ ਅੱਗੇ ਕਿਹਾ ਕੋਟ ਫਤੂਹੀ ਵਿਖੇ ਸੁਨਾਅਰਿਆ ਦੀਆ ਦੁਕਾਨਾ ਭੰਨ ਕੇ ਚੋਰ ਲੱਖਾ ਰੁਪਏ ਦਾ ਸਮਾਨ ਲੈ ਗਏ| ਪਰ ਅਜੇ ਤੱਕ ਇੱਕ ਵੀ ਬੰਦਾ ਪਰਸ਼ਾਸ਼ਨ ਵਲੋ ਫੜਿਆ ਨਹੀ ਗਿਆ| ਆਗੂਆ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਕੋਟ ਫਤੂਹੀ ਵਾਲੇ ਚੋਰ ਫੜੇ ਨਾ ਗਏ ਤਾਂ ਆਉਣ ਵਾਲੇ ਸਮੇਂ ਚ' ਸੀ ਪੀ ਆਈ ਐਮ ਵਲੋ ਤਿੱਖਾ ਸੰਘਰਸ਼ ਕੀਤਾ ਜਾਵੇਗਾ|
ਇਸ ਮੋਕੇ ਗੁਰਬਖਸ਼ ਕੋਰ ਚਰਨਜੀਤ ਕੋਰ, ਪਾਲੋ ਸੁੰਨੀ, ਹਰਪਾਲ ਮਾਹਿਲਪੁਰ,ਗੁਰਮੇਲ ਕਲਸੀ, ਬਿੱਟੂ ਭੱਜਲਾ, ਹੁਸਨ ਲਾਲ, ਦਲਜੀਤ ਕੋਰ, ਵਰਸ਼ਾ ਰਾਣੀ, ਰਾਜਵਿੰਦਰ ਕੋਰ, ਮਨਜੀਤ ਕੋਰ, ਇੰਦਰ ਜੀਤ ਕੋਰ, ਕਮਲ ਹੰਸਨੀਤ ਕੋਰ, ਸੁਰਿੰਦਰ ਕੋਰ, ਹਰਜਿੰਦਰ ਕੋਰ, ਨੇ ਵੀ ਸਬੋਧਨ ਕੀਤਾ।