ਟਰੈਫਿਕ ਪੁਲਿਸ ਰਾਜਪੁਰਾ ਨੇ ਮਨਾਇਆ ਸੜਕ ਸੁਰੱਖਿਆ ਮਹੀਨਾ
ਰਾਜਪੁਰਾ,10-01-25: ਟਰੈਫਿਕ ਪੁਲਿਸ ਵੱਲੋਂ ਟਰੈਫਿਕ ਨਿਯਮਾਂ ਨੂੰ ਲੈ ਕੇ ਵੱਖ-ਵੱਖ ਤਰੀਕੇ ਨਾਲ ਜਾਗਰੂਕ ਕੀਤਾ ਜਾਂਦਾ ਹੈ ਇਸੀ ਦੇ ਤਹਿਤ ਹੀ 1 ਜਨਵਰੀ 2025 ਤੋਂ ਲੈ ਕੇ 31 ਜਨਵਰੀ 2025 ਤੱਕ ਸੜਕ ਸੁਰਕਸ਼ਾ ਮਹੀਨਾ ਮਨਾਇਆ ਜਾ ਰਿਹਾ ਹੈ।
ਰਾਜਪੁਰਾ,10-01-25: ਟਰੈਫਿਕ ਪੁਲਿਸ ਵੱਲੋਂ ਟਰੈਫਿਕ ਨਿਯਮਾਂ ਨੂੰ ਲੈ ਕੇ ਵੱਖ-ਵੱਖ ਤਰੀਕੇ ਨਾਲ ਜਾਗਰੂਕ ਕੀਤਾ ਜਾਂਦਾ ਹੈ ਇਸੀ ਦੇ ਤਹਿਤ ਹੀ 1 ਜਨਵਰੀ 2025 ਤੋਂ ਲੈ ਕੇ 31 ਜਨਵਰੀ 2025 ਤੱਕ ਸੜਕ ਸੁਰਕਸ਼ਾ ਮਹੀਨਾ ਮਨਾਇਆ ਜਾ ਰਿਹਾ ਹੈ।
ਟਰੈਫਿਕ ਨਿਯਮਾ ਵਾਸਤੇ ਜਾਗਰੂਕ ਕਰਨ ਨੂੰ ਪ੍ਰਮੁਖਤਾ ਦਿੰਦੇ ਹੋਏ ਉੱਚ ਅਧਿਕਾਰੀਆਂ ਦੀ ਦੇਖ ਰੇਖ ਹੇਠ ਟਰੈਫਿਕ ਇੰਚਾਰਜ ਰਾਜਪੁਰਾ ਗੁਰਬਚਨ ਸਿੰਘ ਵੱਲੋਂ ਅਲਾਇੰਸ ਸਕੂਲ ਦੇ ਸਹਿਯੋਗ ਨਾਲ ਸੜਕ ਸੁਰੱਖਿਆ ਮਹੀਨਾ ਮਨਾਇਆ ਗਿਆ ਤੇ ਅਜ੍ ਅਲਾਇੰਸ ਸਕੂਲ ਦੇ ਸਹਿਯੋਗ ਦੇ ਨਾਲ ਸੜਕ ਤੇ ਜਾ ਰਹੀਆਂ ਦੋ ਪਹੀਆ ਵਾਹਨ ਚਾਲਕ ਲੜਕੀਆਂ ਤੇ ਬੀਬੀਆਂ ਨੂੰ 300 ਦੇ ਕਰੀਬ ਹੈਲਮਟ ਵੰਡ ਕੇ ਉਹਨਾਂ ਨੂੰ ਟਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕੀਤਾ ਗਿਆ।
ਅਤੇ ਦੋ ਪਹੀਆ ਵਾਹਨ ਚਲਾਉਣ ਸਮੇਂ ਹੈਲਮਟ ਪਾਣ ਵਾਸਤੇ ਵੀ ਕਿਹਾ ਗਿਆ ਤਾਂ ਕਿ ਕਿਸੀ ਵੀ ਅਣਸੁਖਾਵੀ ਘਟਨਾ ਤੋਂ ਬਾਅਦ ਆਪਣੇ ਸਿਰ ਦਾ ਬਚਾਅਵ ਹੈਲਮਟ ਕਰ ਸਕੇ ਇਸ ਮੌਕੇ ਤੇ ਟਰੈਫਿਕ ਇੰਚਾਰਜ ਗੁਰਬਚਨ ਸਿੰਘ ਤੇ ਉਹਨਾਂ ਦੀ ਟੀਮ ਦੇ ਨਾਲ ਨਾਲ ਅਲਾਇੰਸ ਸਕੂਲ ਦੇ ਸਟਾਫ ਮੈਂਬਰ ਵੀ ਮੌਜੂਦ ਰਹੇ