
ਸ਼ਹੀਦ- ਏ-ਆਜ਼ਮ ਸ.ਭਗਤ ਸਿੰਘ , ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ , ਨਵਾਂਸ਼ਹਿਰ) ਵਿਖੇ ਸਵਾਮੀ ਵਿਵੇਕਾਨੰਦ ਜੀ ਦੇ ਜਨਮ ਦਿਨ ਨੂੰ ਸਮਰਪਿਤ “ਰਾਸ਼ਟਰੀ ਯੁਵਾ ਦਿਵਸ” ਮਨਾਇਆ ਗਿਆ।
ਨਵਾਂਸ਼ਹਿਰ- ਅੱਜ ਸਰਕਾਰੀ ਆਈ ਟੀ ਆਈ ਨਵਾਂਸ਼ਹਿਰ ਵਿਖੇ ਨਸ਼ਾ ਮੁਕਤੀ ਕੇਂਦਰ ਨਵਾਂਸ਼ਹਿਰ ਵਲੋਂ ਸੈਮੀਨਾਰ ਆਯੋਜਿਤ ਕੀਤਾ ਗਿਆ। ਇਸ ਸੈਮੀਨਾਰ ਦੀ ਪ੍ਰਧਾਨਗੀ ਸ. ਓਮਕਾਂਰ ਸਿੰਘ ਸ਼ੀਹਮਾਰ (ਪ੍ਰਿੰਸੀਪਲ) ਨੇ ਕੀਤੀ। ਇਸ ਸੈਮੀਨਾਰ ਵਿੱਚ ਸੰਬੋਧਨ ਹੁੰਦਿਆ ਸ਼੍ਰੀ ਚਮਨ ਸਿੰਘ(ਪ੍ਰੋਜੈਕਟ ਡਾਇਰੈਕਟਰ) ਨੇ ਕਿਹਾ ਕਿ ਅੱਜ ਦਾ ਦਿਵਸ ਸਵਾਮੀ ਵਿਵੇਕਾਨੰਦ ਦੇ ਜਨਮ ਦਿਵਸ ਦੇ ਤੌਰ ਤੇ 1984ਤੋਂ ਮਨਾਇਆ ਜਾਦਾ ਹੈ। ਸਭ ਤੋਂ ਪਹਿਲਾਂ ਉਨਾਂ ਨੇ ਸਵਾਮੀ ਵਿਵੇਕਾਨੰਦ ਜੀ ਦੇ ਜੀਵਨ ਬਾਰੇ ਵਿਸਥਾਰ ਪੂਰਵਕ ਦੱਸਿਆ।
ਨਵਾਂਸ਼ਹਿਰ- ਅੱਜ ਸਰਕਾਰੀ ਆਈ ਟੀ ਆਈ ਨਵਾਂਸ਼ਹਿਰ ਵਿਖੇ ਨਸ਼ਾ ਮੁਕਤੀ ਕੇਂਦਰ ਨਵਾਂਸ਼ਹਿਰ ਵਲੋਂ ਸੈਮੀਨਾਰ ਆਯੋਜਿਤ ਕੀਤਾ ਗਿਆ। ਇਸ ਸੈਮੀਨਾਰ ਦੀ ਪ੍ਰਧਾਨਗੀ ਸ. ਓਮਕਾਂਰ ਸਿੰਘ ਸ਼ੀਹਮਾਰ (ਪ੍ਰਿੰਸੀਪਲ) ਨੇ ਕੀਤੀ। ਇਸ ਸੈਮੀਨਾਰ ਵਿੱਚ ਸੰਬੋਧਨ ਹੁੰਦਿਆ ਸ਼੍ਰੀ ਚਮਨ ਸਿੰਘ(ਪ੍ਰੋਜੈਕਟ ਡਾਇਰੈਕਟਰ) ਨੇ ਕਿਹਾ ਕਿ ਅੱਜ ਦਾ ਦਿਵਸ ਸਵਾਮੀ ਵਿਵੇਕਾਨੰਦ ਦੇ ਜਨਮ ਦਿਵਸ ਦੇ ਤੌਰ ਤੇ 1984ਤੋਂ ਮਨਾਇਆ ਜਾਦਾ ਹੈ। ਸਭ ਤੋਂ ਪਹਿਲਾਂ ਉਨਾਂ ਨੇ ਸਵਾਮੀ ਵਿਵੇਕਾਨੰਦ ਜੀ ਦੇ ਜੀਵਨ ਬਾਰੇ ਵਿਸਥਾਰ ਪੂਰਵਕ ਦੱਸਿਆ।
ਇਸ ਸਾਲ ਦਾ ਥੀਮ “ਉੱਠੋ, ਜਾਗੋ, ਅਤੇ ਉਸ ਸ਼ਕਤੀ ਨੂੰ ਮਹਿਸੂਸ ਕਰੋ ਜੋ ਤੁਸੀਂ ਰੱਖਦੇ ਹੋ”। ਉਨ੍ਹਾਂ ਕਿਹਾ ਕਿ ਨੌਜਵਾਨ ਕਿਸੇ ਵੀ ਦੇਸ਼ ਦੀ ਰੀੜ ਦੀ ਹੱਡੀ ਹੁੰਦੇ ਹਨ। ਉਨ੍ਹਾਂ ਕਿਹਾ ਕਿ ਸਾਰੀ ਸ਼ਕਤੀ ਨੌਜਵਾਨਾ ਦੇ ਅੰਦਰ ਹੈ। ਨੌਜਵਾਨ ਕਿਸੇ ਦੇਸ਼ ਦੀ ਆਰਥਿਕ, ਸਮਾਜਿਕ, ਰਾਜਨੀਤਿਕ ਵਿਵਸਥਾ ਨੂੰ ਵਿਕਸਤ ਕਰਨ ਲਈ ਵਡਮੁੱਲਾ ਯੋਗਦਾਨ ਪਾਉਂਦੇ ਹਨ। ਪਰ ਅੱਜ ਨੌਜਵਾਨਾਂ ਵਿਚ ਬਹੁਤ ਬੁਰਾਈਆਂ ਆ ਗਈਆਂ ਹਨ। ਸ਼ਰਾਬ,ਸਬਾਬ ਅਤੇ ਝੂਠੀ ਸ਼ਾਨਬਾਜੀ ਨਾਲ ਨੌਜਵਾਨਾਂ ਦਾ ਨੁਕਸਾਨ ਹੋ ਰਿਹਾ ਹੈ।ਇਸ ਦਿਨ ਦੇਸ਼ ਦੇ ਨੌਜਵਾਨਾਂ ਤੋਂ ਉਮੀਦ ਕੀਤੀ ਜਾਦੀ ਹੈ ਕਿ ਉਹ ਸਵਾਮੀ ਵਿਵੇਕਾਨੰਦ ਦੀਆਂ ਕਦਰਾਂ ਕੀਮਤਾਂ ਦੇ ਸਿਧਾਤਾਂ ਨੂੰ ਗ੍ਰਹਿਣ ਕਰਨ, ਲੇਕਿਨ ਅੱਜ ਦੇ ਨੌਜਵਾਨ ਕਈ ਬੁਰੀਆਂ ਆਦਤਾਂ ਕਰਕੇ ਆਪਣੇ ਪਰਿਵਾਰ ਅਤੇ ਸਮਾਜ ਤੋਂ ਦੂਰ ਹੋ ਰਹੇ ਹਨ।
ਜਿਸ ਨਾਲ ਸਾਡਾ ਸੱਭਿਆਚਾਰ , ਰੀਤੀ ਰਿਵਾਜ , ਭਾਸ਼ਾ , ਸੰਸਕਾਰ ਅਲੋਪ ਹੋ ਰਹੇ ਹਨ। ਸਾਨੂੰ ਚਾਹੀਦਾ ਹੈ ਕਿ ਅਸੀ ਸਵਾਮੀ ਜੀ ਦੇ ਦਿੱਤੇ ਮਾਰਗ ਦਰਸ਼ਨ ਨੂੰ ਆਪਣੇ ਜੀਵਨ ਵਿੱਚ ਅਪਣਾਈਏ ਅਤੇ ਚੰਗੇ ਸਮਾਜ ਦੀ ਸਿਰਜਣਾ ਕਰੀਏ। ਇਸ ਸੈਮੀਨਾਰ ਵਿੱਚ ਸ਼੍ਰੀਮਤੀ ਕਮਲਜੀਤ ਕੌਰ(ਕੌਂਸਲਰ) ਵਲੋਂ ਇਸ ਦਿਨ ਦੀ ਥੀਮ ਤੇ ਕਵਿਤਾ ਸੁਣਾਈ ਗਈ। ਅਤੇ ਆਪਣੇ ਵਿਚਾਰ ਸਾਂਝੇ ਕੀਤੇ ਗਏ । ਸ਼੍ਰੀਮਤੀ ਜਸਵਿੰਦਰ ਕੌਰ(ਕੋਂਸਲਰ) ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਨੌਜਵਾਨਾਂ ਨੂੰ ਆਪਣੇ ਚੰਗੇ ਭੱਵਿਖ ਦੇ ਨਿਰਮਾਣ ਲਈ ਹਮੇਸ਼ਾ ਤੱਤਪਰ ਰਹਿਣਾ ਚਾਹੀਦਾ ਹੈ।
ਨੌਜਵਾਨਾਂ ਨੂੰ ਮਾਨਸਿਕ, ਬੌਧਿਕ ਅਤੇ ਅਧਿਆਤਮਕ ਪੱਖ ਮਜਬੂਤ ਬਣਾਉਣ ਲਈ ਸਵਾਮੀ ਵਿਵੇਕਾਨੰਦ ਜੀ ਦੀਆਂ ਦਿੱਤੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿੱਚ ਲਾਗੂ ਕਰਨਾ ਚਾਹੀਦਾ ਹੈ। ਸਟੇਜ ਦਾ ਸੰਚਾਲਨ ਸ਼੍ਰੀ ਰਜਿੰਦਰ ਕੁਮਾਰ ਜੀ ਨੇ ਬਹੁਤ ਹੀ ਬਾਖੂਬੀ ਨਿਭਾਉਦਿਆਂ ਆਪਣੇ ਵਿਚਾਰ ਵੀ ਸਾਂਝੇ ਕੀਤੇ। ਇਸ ਮੌਕੇ ਤੇ ਸ੍ਰੀ ਉਮਕਾਂਰ ਸਿੰਘ ਸ਼ੀਹਮਾਰ(ਪ੍ਰਿੰਸੀਪਲ) ਜੀ ਨੇ ਪ੍ਰੋਜੈਕਟ ਡਾਇਰੈਕਟਰ ਨੂੰ ਸਨਮਾਨਿਤ ਕੀਤਾ ਅਤੇ ਰੈੱਡ ਕਰਾਸ ਟੀਮ ਦਾ ਧੰਨਵਾਦ ਵੀ ਕੀਤਾ ਕਿ ਉਨਾ ਵਲੋਂ ਦਿੱਤੇ ਸੁਝਾਵਾਂ ਨੂੰ ਨੌਜਵਾਨਾਂ ਨੂੰ ਲਾਗੂ ਕਰਨਾ ਚਾਹੀਦਾ ਹੈ। ਪ੍ਰੋਜੈਕਟ ਡਾਇਰੈਕਟਰ ਵਲੋਂ ਵਧੀਆ ਕਾਰਗੁਜ਼ਾਰੀ ਲਈ ਨੌਜਵਾਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ।
ਇਸ ਮੌਕੇ ਤੇ ਵਿਦਿਆਰਥੀ ਜਸਮੀਤ ਸਿੰਘ ਨੇ ਨਸ਼ੇ ਵਿਰੋਧੀ ਗੀਤ ਗਾ ਕੇ ਨੌਜਵਾਨਾ ਨੂੰ ਨਸ਼ੇ ਤੋਂ ਦੂਰ ਰਹਿਣ ਲਈ ਜਾਗਰੂਕ ਕੀਤਾ। ਇਸ ਮੌਕੇ ਤੇ ਆਈਟੀਆਈ ਸਟਾਫ ਮੈਂਬਰ ਅਜੇ ਕੁਮਾਰ, ਸੁਰਿੰਦਰਜੀਤ ਸਿੰਘਾ, ਜਤਿੰਦਰ ਕਾਟਲ, ਰਣਜੀਤ ਵਰਮਾ, ਵਾਸਦੇਵ ਮੱਲ ਪਰਵੇਸ਼ ਕੁਮਾਰ ਅਤੇ। ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜਿਰ ਸਨ।
