ਆਲ ਇੰਡੀਆ ਫੈਡਰੇਸ਼ਨ ਕੱਪ ਕੈਰਮ ਟੂਰਨਾਮੈਂਟ ਵਿੱਚ ਭਾਗ ਲੈਣਗੇ ਪੰਜਾਬ ਦੇ ਖਿਡਾਰੀ
ਐਸ ਏ ਐਸ ਨਗਰ, 8 ਜਨਵਰੀ- ਆਲ ਇੰਡੀਆ ਕੈਰਮ ਫੈਡਰੇਸ਼ਨ ਵੱਲੋਂ ਆਂਧਰਾ ਪ੍ਰਦੇਸ਼ ਦੇ ਲੈਲੋਰ ਵਿਖੇ ਕਰਵਾਏ ਜਾਣ ਵਾਲੇ ਚਾਰ ਦਿਨਾਂ, 29ਵੇਂ ਆਲ ਇੰਡੀਆ ਫੈਡਰੇਸ਼ਨ ਕੱਪ ਕੈਰਮ ਟੂਰਨਾਮੈਂਟ 2024-25 ਵਿੱਚ ਪੰਜਾਬ ਦੇ ਖਿਡਾਰੀ ਵੀ ਭਾਗ ਲੈਣਗੇ।
ਐਸ ਏ ਐਸ ਨਗਰ, 8 ਜਨਵਰੀ- ਆਲ ਇੰਡੀਆ ਕੈਰਮ ਫੈਡਰੇਸ਼ਨ ਵੱਲੋਂ ਆਂਧਰਾ ਪ੍ਰਦੇਸ਼ ਦੇ ਲੈਲੋਰ ਵਿਖੇ ਕਰਵਾਏ ਜਾਣ ਵਾਲੇ ਚਾਰ ਦਿਨਾਂ, 29ਵੇਂ ਆਲ ਇੰਡੀਆ ਫੈਡਰੇਸ਼ਨ ਕੱਪ ਕੈਰਮ ਟੂਰਨਾਮੈਂਟ 2024-25 ਵਿੱਚ ਪੰਜਾਬ ਦੇ ਖਿਡਾਰੀ ਵੀ ਭਾਗ ਲੈਣਗੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਸਟੇਟ ਕੈਰਮ ਐਸੋਸੀਏਸ਼ਨ ਦੇ ਜਨਰਲ ਸਕੱਤਰ ਸ੍ਰੀ ਗੁਰਿੰਦਰ ਸਿੰਘ ਨੇ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ ਪੰਜਾਬ ਸਟੇਟ ਵੱਲੋਂ ਪੁਰਸ਼ ਵਰਗ ਵਿੱਚ ਮੁਹੰਮਦ ਸ਼ਮੀਰ, ਦੀਦਾਰ ਸਿੰਘ, ਵਿਕਾਸ ਕੁਮਾਰ ਅਤੇ ਸਾਗਰ ਭਾਗ ਲੈਣਗੇ, ਜਦੋਂਕਿ ਔਰਤ ਵਰਗ ਵਿੱਚ ਸਨੇਹਾ, ਸਲੋਨੀ ਕੁਮਾਰੀ ਅਤੇ ਪਿੰਕੀ ਰਾਣੀ ਭਾਗ ਲੈਣਗੀਆਂ।