ਗਿਆਨ ਸਾਗਰ ਹਸਪਤਾਲ ਵੱਲੋਂ ਮਨਾਇਆ ਗਿਆ ਵਿਸ਼ਵ ਤੰਬਾਕੂ ਦਿਵਸ
ਬਨੂੰੜ 29 ਮਈ - ਗਿਆਨ ਸਾਗਰ ਮੈਡੀਕਲ ਕਾਲਜ ਅਤੇ ਹਸਪਤਾਲ ਵੱਲੋਂ ਆਈ ਆਈ ਟੀ ਪ੍ਰਾਈਵੇਟ ਲਿਮਿਟਡ ਕੰਪਨੀ ਵਿੱਚ ਤੰਬਾਕੂ ਰੋਕਥਾਮ ਕੈਂਪ ਲਗਾਇਆ ਗਿਆ ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਡਾਕਟਰ ਗੁਰਮਿੰਦਰ ਸਿੰਘ ਐਮ ਡੀ ਐਸ ਪ੍ਰੋਸਥੋਡੋਨਟਿਕਸ ਵਾਈਸ ਪ੍ਰਿੰਸੀਪਲ ਅਤੇ ਵਿਭਾਗ ਦੇ ਮੁਖੀ ਡਾਕਟਰ ਸਿਮਰਜੀਵ ਸਿੰਘ ਐਮ.ਡੀ.ਐਸ ਵਿਭਾਗ ਦੇ ਮੁੱਖੀ ਓਰਲ ਮੈਡੀਸਨ ਅਤੇ ਰੇਡਿਓਲੋਜੀ ਨੇ ਦੱਸਿਆ ਕਿ 31 ਮਈ ਨੂੰ ਵਿਸ਼ਵ ਤੰਬਾਕੂ ਦਿਵਸ ਮਨਾਇਆ ਜਾਂਦਾ ਹੈ|

ਇਸ ਦਿਵਸ ਮੌਕੇ ਅੱਜ ਇਸ ਫੈਕਟਰੀ ਦੇ ਵਰਕਰਾਂ ਨੂੰ ਤੰਬਾਕੂ ਬੀੜੀ ਸਿਗਰੇਟ ਆਦਿ ਤੋ ਹੋਣ ਵਾਲੀਆਂ ਬਿਮਾਰੀਆਂ ਅਤੇ ਮਾੜੇ ਪ੍ਰਭਾਵਾਂ ਬਾਰੇ ਜਾਣੂ ਕਰਵਾਇਆ ਗਿਆ ਉਹਨਾਂ ਦਾ ਕਹਿਣਾ ਹੈ ਕਿ ਇਹਨਾਂ ਮਰੀਜ਼ਾਂ ਦੇ ਦੰਦ ਚੈੱਕ ਕਰਨ ਤੋਂ ਬਾਅਦ ਦੰਦਾਂ ਵਿੱਚ ਤੰਬਾਕੂ ਤੋਂ ਹੋਣ ਵਾਲੀਆਂ ਬਿਮਾਰੀਆਂ ਦਾ ਵੀ ਨਿਰੀਖਣ ਕੀਤਾ ਗਿਆ ਅਤੇ ਉਹਨਾਂ ਦੇ ਇਲਾਜ ਲਈ ਉਹਨਾਂ ਨੂੰ ਹਸਪਤਾਲ ਆ ਕੇ ਬਹੁਤ ਹੀ ਘੱਟ ਰੇਟ ਵਿੱਚ ਇਲਾਜ ਕਰਵਾਉਣ ਦੀ ਵੀ ਗੱਲ ਆਖੀ ਕਿਉਂਕਿ ਇਹ ਦੰਦਾਂ ਦੀ ਬਿਮਾਰੀ ਤੰਬਾਕੂ ਕਾਰਨ ਵੱਧਦੀ ਵੱਧਦੀ ਕੈਂਸਰ ਤੱਕ ਵੀ ਪਹੁੰਚ ਸਕਦੀ ਹੈ। ਅਤੇ ਇਹ ਬਿਮਾਰੀ ਪੂਰੇ ਪਰ ਬਾਹਰ ਵਿੱਚ ਫੈਲਣ ਦਾ ਵੀ ਖਤਰਾ ਬਣਿਆ ਰਹਿੰਦਾ ਹੈ ਜੇਕਰ ਇਸ ਭਿਆਨਕ ਬਿਮਾਰੀ ਦੀ ਸਮੇਂ ਸਿਰ ਜਾਂਚ ਕਰ ਲਈ ਜਾਵੇ ਤਾਂ ਹੋਣ ਵਾਲਾ ਖਤਰਾ ਅਤੇ ਖਰਚਾ ਦੋਨੋਂ ਤੋਂ ਬਚਾ ਹੋ ਸਕਦਾ ਹੈ
ਹਸਪਤਾਲ ਦੀ ਮੈਨੇਜਮੈਂਟ ਵੱਲੋਂ ਸਮੇਂ ਸਮੇਂ ਸਿਰ ਨਸ਼ੇ ਵਰਗੀ ਭੈੜੀ ਕੁਰੀਤੀ ਤੋਂ ਇਲਾਵਾ ਹਰ ਇੱਕ ਬਿਮਾਰੀ ਬਾਰੇ ਲੋਕਾਂ ਨੂੰ ਵੀ ਸਮੇਂ ਸਮੇਂ ਸਿਰ ਜਾਗਰੂਕ ਕੀਤਾ ਜਾਂਦਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਇਸੇ ਤਰ੍ਹਾਂ ਹੀ ਕੀਤਾ ਜਾਵੇਗਾ। ਇਸ ਸੈਮੀਨਾਰ ਦੇ ਅੰਤ ਵਿੱਚ ਵਿਦਿਆਰਥੀਆਂ ਵੱਲੋਂ ਇੱਕ ਨੁਕੜ ਨਾਟਕ ਰਾਹੀ ਕੰਪਨੀ ਵਿੱਚ ਕੰਮ ਕਰਨ ਵਾਲੇ ਸੈਂਕੜੇ ਵਰਕਰਾਂ ਨੂੰ ਤੰਬਾਕੂ ਰਾਹੀ ਹੋਣ ਵਾਲੀਆਂ ਬਿਮਾਰੀਆਂ ਬਾਰੇ ਚਾਨਣਾ ਪਾਇਆ ਡਾਕਟਰ ਸਿਮਰਜੀਵ ਸਿੰਘ ਨੇ ਇਹਨਾਂ ਸੈਂਕੜੇ ਵਰਕਰਾਂ ਨੂੰ ਤੰਬਾਕੂ ਤੋਂ ਹੋਣ ਵਾਲੀਆਂ ਬਿਮਾਰੀਆਂ ਦੀ ਸ਼ੁਰੂਆਤ ਬਾਰੇ ਵਿਸਥਾਰ ਵਿੱਚ ਦੱਸਿਆ ਕਿ ਬਿਮਾਰੀ ਦੀ ਜੜ ਕਿੱਥੋਂ ਸ਼ੁਰੂ ਹੁੰਦੀ ਹੈ ਜੇਕਰ ਇਹਦਾ ਇਲਾਜ ਸਮੇਂ ਸਿਰ ਨਾ ਕੀਤਾ ਜਾਵੇ ਤਾਂ ਇਹ ਜੜ ਬਹੁਤ ਭਿਆਨਕ ਰੂਪ ਧਾਰਨ ਕਰ ਲੈਂਦੀ ਹੈ ਇਸ ਮੌਕੇ ਡਾ: ਗੁਰਮਿੰਦਰ ਸਿੰਘ ਐਮਡੀਐਸ ਪ੍ਰੋਸਥੋਡੋਨਟਿਕਸ (ਵਾਈਸ ਪ੍ਰਿੰਸੀਪਲ ਅਤੇ ਵਿਭਾਗ ਦੇ ਮੁਖੀ) ਡਾ. ਸਿਮਰਜੀਵ ਸਿੰਘ ਐਮ.ਡੀ.ਐਸ. (ਵਿਭਾਗ ਦੇ ਮੁਖੀ) ਓਰਲ ਮੈਡੀਸਨ ਅਤੇ ਰੇਡੀਓਲੋਜੀ
ਡਾ ਅੰਜਲੀ ਐਮ.ਡੀ.ਐਸ ਐਂਡੋਡੌਨਟਿਕਸ, ਡਾ: ਗਗਨਦੀਪ ਐਮਡੀਐਸ ਓਰਲ ਪੈਥੋਲੋਜੀ, ਡਾ. ਦਿਲਜੋਤ ਐਮਡੀਐਸ (ਮੁਖੀ) ਕਮਿਊਨਿਟੀ ਡੈਂਟਿਸਟਰੀ, ਡਾ.ਰਿਧੀ ਐਮ.ਡੀ.ਐਸ ਪੀਰੀਓਡੋਂਟੋਲੋਜੀ, ਡਾ: ਤਰੁਣਾ ਐਮਡੀਐਸ ਓਰਲ ਮੈਡੀਸਨ ਡਾ.ਪ੍ਰਨੀਤ ਕੌਰ ਡੈਂਟਲ ਟਿਊਟਰ ਤੂੰ ਇਲਾਵਾ ਸਮੂਹ ਸਟਾਫ ਮੈਂਬਰ ਹਾਜ਼ਰ ਸਨ