ਟ੍ਰੇਨਿੰਗ ਸੈਂਟਰ ਵਿੱਚ ਕੋਰਸ ਪੂਰਾ ਕਰਨ ਵਾਲੀਆਂ ਸਿਖਿਆਰਥਣਾਂ ਨੂੰ ਸਿਲਾਈ ਮਸ਼ੀਨਾਂ ਵੰਡੀਆਂ
ਐਸ ਏ ਐਸ ਨਗਰ, 1 ਜਨਵਰੀ- ਸ੍ਰੀ ਹਨੂੰਮਾਨ ਮੰਦਰ ਠਾਕਰ ਦੁਆਰਾ ਸੋਹਾਣਾ ਵਿਖੇ ਭਾਈ ਘਨਈਆ ਜੀ ਕੇਅਰ ਦੇ ਪ੍ਰਧਾਨ ਐਡਵੋਕੇਟ ਸ਼ਸ਼ੀਲ ਕੁਮਾਰ ਅਤਰੀ ਅਤੇ ਸੋਸਾਇਟੀ ਦੇ ਪ੍ਰੈਸ ਸਕੱਤਰ ਸ਼੍ਰੀ ਸਤੀਸ਼ ਚੰਦਰ ਸੈਨੀ ਵਲੋਂ 6 ਮਹੀਨੇ ਦਾ ਸਰਵਿਸ ਅਤੇ ਵੈਲਫੇਅਰ ਸੋਸਾਇਟੀ ਵਲੋਂ ਚਲਾਏ ਜਾ ਰਹੇ ਟ੍ਰੇਨਿੰਗ ਸੈਂਟਰ ਵਿੱਚ ਟ੍ਰੇਨਿੰਗ ਲੈਣ ਵਾਲੀ ਲੜਕੀਆਂ ਨੂੰ ਮੰਦਰ ਕਮੇਟੀ ਵੱਲੋਂ ਕੋਰਸ ਪੂਰਾ ਕਰਨ ਤੇ 11 ਸਿਲਾਈ ਮਸ਼ੀਨਾਂ ਦਿੱਤੀਆਂ ਗਈਆਂ।

ਸੁਸਾਇਟੀ ਦੇ ਚੇਅਰਮੈਨ ਸ੍ਰੀ ਕੇ ਕੇ ਸੈਨੀ ਨੇ ਦੱਸਿਆ ਕਿ ਇਹ ਕੋਰਸ ਪੰਜਾਬ ਸਰਕਾਰ ਦੇ ਆਈ ਟੀ ਆਈ ਸਿਲੇਬਸ ਦੇ ਮੁਤਾਬਕ ਕਰਵਾਇਆ ਗਿਆ ਹੈ ਅਤੇ ਬੱਚਿਆਂ ਦਾ ਟੈਸਟ ਲੈਣ ਬਾਅਦ ਇਹਨਾਂ ਨੂੰ ਆਈ ਐਸ ਓ ਸਰਟੀਫਿਕੇਟ ਵੀ ਦਿੱਤੇ ਗਏ ਹਨ।
ਇਸ ਮੌਕੇ ਸੁਸਾਇਟੀ ਦੇ ਵਲੰਟੀਅਰ ਰਜਿੰਦਰ ਕੁਮਾਰ, ਅਜੀਤ ਸਿੰਘ ਅਤੇ ਮੰਦਰ ਕਮੇਟੀ ਦੇ ਸੀਨੀਅਰ ਮੈਂਬਰ ਸੁਸ਼ੀਲ ਕੁਮਾਰ, ਜੰਗ ਬਹਾਦਰ, ਸੌਰਵ ਸ਼ਰਮਾ ਅਤੇ ਟੀਚਰ ਸਿਮਰਨ, ਮੇਘਾ, ਮੀਨਾ ਵੀ ਹਾਜ਼ਰ ਸਨ।