
ਰਾਜੂ ਵੈਲਫੇਅਰ ਸੋਸਾਇਟੀ ਯੂਕੇ ਐਂਡ ਪੰਜਾਬ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ
ਨਵਾਂਸ਼ਹਿਰ- ਅੱਜ ਪ੍ਰਿੰਸੀਪਲ ਓਮਕਾਰ ਸਿੰਘ ਸੀਹਮਾਰ ਆਈ ਟੀ ਆਈ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਨੇ ਆਪਣੇ ਦਫਤਰ ਵਿੱਚ , ਸਮਾਜ ਵਿੱਚ ਆਪਣੀ ਅਲੱਗ ਹੀ ਪਹਿਚਾਣ ਬਣਾ ਚੁੱਕੀ ਰਾਜੂ ਵੈਲਫੇਅਰ ਸੋਸਾਇਟੀ ਯੂਕੇ ਐਂਡ ਪੰਜਾਬ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ।
ਨਵਾਂਸ਼ਹਿਰ- ਅੱਜ ਪ੍ਰਿੰਸੀਪਲ ਓਮਕਾਰ ਸਿੰਘ ਸੀਹਮਾਰ ਆਈ ਟੀ ਆਈ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਨੇ ਆਪਣੇ ਦਫਤਰ ਵਿੱਚ , ਸਮਾਜ ਵਿੱਚ ਆਪਣੀ ਅਲੱਗ ਹੀ ਪਹਿਚਾਣ ਬਣਾ ਚੁੱਕੀ ਰਾਜੂ ਵੈਲਫੇਅਰ ਸੋਸਾਇਟੀ ਯੂਕੇ ਐਂਡ ਪੰਜਾਬ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ। ਪ੍ਰਿੰਸੀਪਲ ਸਾਹਿਬ ਨੇ ਡਾਕਟਰ ਅਮਰਜੀਤ ਰਾਜੂ ਯੂਕੇ ਨੂੰ ਵਿਸ਼ੇਸ਼ ਤੌਰ ਤੇ ਉਹਨਾਂ ਦੀਆਂ ਉਪਲਬਧੀਆਂ ਨੂੰ ਸਰਾਇਆ ਅਤੇ ਉਨਾਂ ਦਾ ਧੰਨਵਾਦ ਕੀਤਾ । ਜੋ ਅਪਾਹਿਜ ਲੋਕ ਚੱਲਣ ਤੋਂ ਅਸਮਰੱਥ ਨੇ ਉਹਨਾਂ ਦੀ ਬਾਂਹ ਰਾਜੂ ਵੈਲਫੇਅਰ ਸੋਸਾਇਟੀ ਯੂਕੇ ਐਂਡ ਪੰਜਾਬ ਨੇ ਫੜੀ ਹੋਈ ਹੈ। ਇੱਥੇ ਜ਼ਿਕਰਯੋਗ ਹੈ ਕਿ ਹੁਣ ਤੱਕ ਹਜ਼ਾਰਾਂ ਦੀ ਗਿਣਤੀ ਚ ਇਸ ਸੁਸਾਇਟੀ ਨੇ ਵੀਲ ਚੇਅਰ ਅਤੇ ਟਰਾਈ ਸਾਈਕਲ ਦੇ ਕੇ ਅਪਾਹਿਜ ਲੋਕਾਂ ਦਾ ਹੱਥ ਫੜਿਆ ਹੈ।
ਇਸ ਮੌਕੇ ਤੇ ਖਾਸ ਤੌਰ ਤੇ ਹੈਪੀ ਸਾਧੋਵਾਲ, ਡਾਕਟਰ ਲੱਕੀ ਬਿਲੜੋ, ਅਸੀਂ ਐਡਵੋਕੇਟ ਜਸਪ੍ਰੀਤ ਬਾਜਵਾ ਅਤੇ ਬਹੁਤ ਹੀ ਮਸ਼ਹੂਰ ਕਵੀ ਬੇਗਮਪੁਰੀ ਸਾਫ ਜੀ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
