ਪੰਜਾਬ ਭਵਨ ਵੱਲੋਂ ਡਾ. ਸੁਰਿੰਦਰ ਕੁਮਾਰ ਜਿੰਦਲ ਜ਼ਿਲ੍ਹਾ ਮੋਹਾਲੀ ਦੇ ਪ੍ਰਧਾਨ ਨਿਯੁਕਤ

ਖਰੜ: ਦਸੰਬਰ 30: ਪੰਜਾਬ ਭਵਨ, ਸਰੀ (ਕੈਨੇਡਾ) ਵੱਲੋਂ ਕਾਰੋਬਾਰੀ ਸੁੱਖੀ ਬਾਠ ਦੀ ਅਗਵਾਈ ਵਿੱਚ ਸੰਸਾਰ ਦੇ ਵੱਖ-ਵੱਖ ਕੋਨਿਆਂ ਤੋਂ ਉੱਭਰ ਰਹੇ ਬਾਲ ਲੇਖਕਾਂ ਦੀ ਪਛਾਣ ਕਰਕੇ ਉਹਨਾਂ ਨੂੰ ਲਿਖਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਇਹਨਾਂ ਲਿਖਤਾਂ ਨੂੰ ‘ਨਵੀਆਂ ਕਲਮਾਂ ਨਵੀਂ ਉਡਾਣ’ ਟਾਈਟਲ ਅਧੀਨ ਜ਼ਿਲ੍ਹਾ ਵਾਈਜ਼ ਕਿਤਾਬਾਂ ਦਾ ਰੂਪ ਦੇ ਕੇ ਛਪਵਾਇਆ ਵੀ ਜਾ ਰਿਹਾ ਹੈ।

ਕਿਤਾਬਾਂ ਛਾਪਣ ਲਈ ਹਰ ਜ਼ਿਲ੍ਹੇ ਵਿੱਚ 5 ਮੈਂਬਰੀ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਹੈ। ਪ੍ਰਾਜੈਕਟ ਇੰਚਾਰਜ ਉਂਕਾਰ ਸਿੰਘ ਤੇਜੇ ਦੀ ਅਗਵਾਈ ਵਿਚ ਹੁਣ ਇਨ੍ਹਾਂ ਟੀਮਾਂ ਦਾ ਪੁਨਰਗਠਨ ਕੀਤਾ ਗਿਆ ਹੈ ਜਿਸ ਅਨੁਸਾਰ ਹਰ ਹਰ ਇਕ ਜ਼ਿਲ੍ਹੇ ਇੱਕ ਮੈਂਬਰ ਨੂੰ ‘ਜ਼ਿਲ੍ਹਾ ਪ੍ਰਧਾਨ’ ਨਿਯੁਕਤ ਕੀਤਾ ਗਿਆ ਹੈ। ਮੋਹਾਲੀ ਜ਼ਿਲੇ ਤੋਂ ਡਾਕਟਰ ਸੁਰਿੰਦਰ ਕੁਮਾਰ ਜਿੰਦਲ ਨੂੰ ਇਸ ਪ੍ਰਾਜੈਕਟ ਲਈ ‘ਜ਼ਿਲ੍ਹਾ ਪ੍ਰਧਾਨ’ ਨਿਯੁਕਤ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਉਂਕਾਰ ਸਿੰਘ ਤੇਜੇ ਨੇ ਦੱਸਿਆ ਕਿ ਡਾਕਟਰ ਜਿੰਦਲ ਦੀਆਂ ਅਣਥੱਕ ਸੇਵਾਵਾਂ ਨੂੰ ਦੇਖਦੇ ਹੋਏ ਉਹਨਾਂ ਨੂੰ ਮੋਹਾਲੀ ਜ਼ਿਲ੍ਹੇ ਦਾ ਪ੍ਰਧਾਨ ਬਣਾਇਆ ਗਿਆ ਹੈ। ਉਨ੍ਹਾਂ ਨੇ ਉਮੀਦ ਜ਼ਾਹਰ ਕੀਤੀ ਕਿ ਡਾਕਟਰ ਜਿੰਦਲ ਆਪਣੀ ਟੀਮ ਦਾ ਮਾਰਗ-ਦਰਸ਼ਨ ਕਰਕੇ ਇਸ ਪ੍ਰਾਜੈਕਟ ਨੂੰ ਹੋਰ ਵੀ ਉਚਾਈਆਂ ਅਤੇ ਲੈ ਕੇ ਜਾਣਗੇ। 
ਇਸ ਮੌਕੇ ਡਾਕਟਰ ਜਿੰਦਲ ਨੇ ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬ ਭਵਨ ਵੱਲੋਂ ਉਹਨਾਂ ਵਿੱਚ ਜਤਾਏ ਗਏ ਵਿਸ਼ਵਾਸ ‘ਤੇ ਖਰਾ ਉਤਰਨ ਦੀ ਉਹ ਪੂਰੀ ਕੋਸ਼ਿਸ਼ ਕਰਨਗੇ ਅਤੇ ਆਪਣੀ ਟੀਮ ਦੇ ਸਹਿਯੋਗ ਨਾਲ ਮੋਹਾਲੀ ਜ਼ਿਲ੍ਹੇ ਦੇ ਬਾਲ ਲੇਖਕਾਂ ਦੀ ਦੂਜੀ ਕਿਤਾਬ ਵੀ ਛੇਤੀ ਹੀ ਛਪਾ ਕੇ ਲੋਕ ਅਰਪਿਤ ਕਰ ਦੇਣਗੇ।