ਬੰਦ ਦਾ ਅਸਰ ਬਾਜ਼ਾਰਾਂ ਵਿੱਚ ਦੇਖਣ ਨੂੰ ਮਿਲਿਆ, ਪੂਰਨ ਤੌਰ ਤੇ ਬੰਦ ਰਿਹਾ ਸਫਲ

ਜਤਿੰਦਰ ਲੱਕੀ ਰਾਜਪੁਰਾ, 30.12.24 : ਪੂਰੇ ਪੰਜਾਬ ਭਰ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਬੰਦ ਦੀ ਕਾਲ ਦਿੱਤੀ ਗਈ ਹੈ| ਇਸੀ ਦੇ ਤਹਿਤ ਹੀ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਇਸ ਬੰਦ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਤੇ ਤਸਵੀਰਾਂ ਵੀ ਸਾਫ ਦਿਖ ਰਿਹਾ ਕਿ ਕਿਸ ਤਰ੍ਹਾਂ ਕਿਸਾਨ ਆਗੂ ਆਪਣੀ ਮੰਗਾਂ ਨੂੰ ਲੈ ਕੇ ਸੜਕਾਂ ਤੇ ਮੌਜੂਦ ਹਨ ਤੇ ਬਾਜ਼ਾਰਾਂ ਵਿੱਚ ਦੁਕਾਨਾਂ ਬੰਦ ਕੀਤੀਆਂ ਹੋਈਆਂ ਹਨ।

 ਕਿਸਾਨ ਆਗੂਆਂ ਵੱਲੋਂ ਇਹ ਵੀ ਆਖਿਆ ਜਾ ਰਿਹਾ ਕਿ ਸਾਡੇ ਵੱਲੋਂ ਬੰਦ ਦੀ ਕੌਲ ਦਾ ਪੂਰਾ ਸਮਰਥਨ   ਵਪਾਰੀਆਂ ਤੇ ਦੁਕਾਨਦਾਰਾਂ ਵੱਲੋਂ ਤੇ ਨਾਲ ਨਾਲ ਹੋਰ ਵੀ ਸ਼ਹਿਰ ਵਾਸੀਆਂ ਵੱਲੋਂ ਮਿਲਦਾ ਹੋਇਆ ਨਜ਼ਰ ਆ ਰਿਹਾ ਤੇ ਇਹ ਵਾਲਾ ਬੰਦ ਦਾ ਸਮਰਥਨ ਪੂਰਨ ਰੂਪ ਨਾਲ ਸਾਡੇ ਹੱਕ ਵਿੱਚ ਰਹੇਗਾ। ਕਿਉਂਕਿ ਨਸਲਾਂ ਤੇ ਫਸਲਾਂ ਦੀ ਲੜਾਈ ਹੈ ਇਸ ਵਾਸਤੇ ਸਾਰਿਆਂ ਨੂੰ ਇਸਦੇ ਇਸ ਅਪੀਲ ਹੈ ਤੇ ਇਸ ਦਾ ਅਸਰ ਅੱਜ ਦੇ ਬੰਦ ਤੋਂ ਸਾਫ ਦਿਖਦਾ ਹੋਇਆ ਨਜ਼ਰ ਆ ਰਿਹਾ ਹੈ।