30 ਦਸੰਬਰ ਦੇ ਬੰਦ ਲਈ ਵਪਾਰੀਆਂ ਦਾ ਸਹਿਯੋਗ ਮੰਗਿਆ
ਐਸ ਏ ਐਸ ਨਗਰ, 28 ਦਸੰਬਰ- ਕਿਸਾਨਾਂ ਵੱਲੋਂ 30 ਦਸੰਬਰ ਨੂੰ ਪੰਜਾਬ ਬੰਦ ਦੇ ਸੱਦੇ ਦੇ ਸਬੰਧ ਵਿੱਚ ਕਿਸਾਨ ਆਗੂਆਂ ਵੱਲੋਂ ਵਪਾਰ ਮੰਡਲ ਮੁਹਾਲੀ ਦੇ ਜਨਰਲ ਸਕੱਤਰ ਸz. ਸਰਬਜੀਤ ਸਿੰਘ ਪਾਰਸ ਨਾਲ ਮੁਲਾਕਾਤ ਕੀਤੀ ਗਈ ਅਤੇ 30 ਦਸੰਬਰ ਨੂੰ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤੱਕ ਪੰਜਾਬ ਬੰਦ ਦਾ ਸਮਰਥਨ ਕਰਨ ਦੀ ਅਪੀਲ ਕੀਤੀ ਗਈ।

ਇਸ ਮੌਕੇ ਕਿਸਾਨ ਮਜਦੂਰ ਮੋਰਚਾ ਦੇ ਬੁਲਾਰੇ ਅਤੇ ਸ਼ੰਭੂ ਮੋਰਚੇ ਦੇ ਕਨਵੀਨਰ ਤੇਜਵੀਰ ਸਿੰਘ, ਗੁਰਮੀਤ ਸਿੰਘ ਜਿਲ੍ਹਾ ਪ੍ਰਧਾਨ ਬੀ.ਕੇ.ਯੂ, ਕੁਲਦੀਪ ਸਿੰਘ, ਬਲਜੀਤ ਸਿੰਘ, ਸੁਖਚੈਨ ਸਿੰਘ ਆਦਿ ਨੇ ਸz. ਪਾਰਸ ਨੂੰ ਕਿਹਾ ਕਿ ਕਿਸਾਨਾਂ ਵਲੋਂ ਆਪਣੀਆਂ ਮੰਗਾਂ ਦੇ ਹੱਕ ਵਿੱਚ ਸ਼ੰਭੂ ਅਤੇ ਖਨੌਰੀ ਬਾਰਡਰ ਤੇ ਮੋਰਚਾ ਲਗਾਇਆ ਗਿਆ ਹੈ ਅਤੇ ਸz. ਜਗਜੀਤ ਸਿੰਘ ਡੱਲੇਵਾਲ ਬੀਤੇ 32 ਦਿਨਾਂ ਤੋਂ ਮਰਨ ਵਰਤ ਤੇ ਹਨ ਪਰੰਤੂ ਇਸਦੇ ਬਾਵਜੂਦ ਕੇਂਦਰ ਸਰਕਾਰ ਕੋਈ ਹੁੰਗਾਰਾ ਨਹੀਂ ਭਰ ਰਹੀ। ਉਹਨਾਂ ਕਿਹਾ ਕਿ ਇਸ ਸੰਬੰਧੀ ਕਿਸਾਨ ਮਜਦੂਰ ਯੂਨੀਅਨਾਂ ਵਲੋਂ 30 ਦਸੰਬਰ ਨੂੰ ਬੰਦ ਰੰਖਿਆ ਗਿਆ ਹੈ ਜਿਸ ਵਾਸਤੇ ਵਾਪਰੀ ਵਰਗ, ਉਦਯੋਗਪਤੀਆਂ, ਮਜਦੂਰਾ, ਸਰਕਾਰੀ ਕਰਮਚਾਰੀਆਂ, ਆੜ੍ਹਤੀਆਂ ਅਤੇ ਹੋਰਨਾਂ ਜੱਥੇਬੰਦੀਆਂ ਦਾ ਸਹਿਯੋਗ ਮੰਗਿਆ ਜਾ ਰਿਹਾ ਹੈ।
ਇਸ ਮੌਕੇ ਸਰਬਜੀਤ ਸਿੰਘ ਪਾਰਸ ਵੱਲੋਂ ਕਿਹਾ ਗਿਆ ਕਿ ਮੁਹਾਲੀ ਦੇ ਵਪਾਰੀ ਪਹਿਲਾਂ ਵੀ ਕਿਸਾਨ ਜੱਥੇਬੰਦੀਆਂ ਦੇ ਨਾਲ ਖੜ੍ਹਦੇ ਰਹੇ ਹਨ ਅਤੇ 30 ਦਸੰਬਰ ਦੇ ਪੰਜਾਬ ਬੰਦ ਨੂੰ ਪੂਰਾ ਸਮਰਥਨ ਦਿੱਤਾ ਜਾਵੇਗਾ।