ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰ ਕੌਰ ਜੀ ਦੀ ਸ਼ਹੀਦੀ ਨੂੰ ਸਮਰਪਿਤ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ

ਨਵਾਂਸ਼ਹਿਰ- ਸ਼ਿਵ ਦੁਲਾਰ ਸਿੰਘ ਢਿੱਲੋਂ (ਰਿਟਾ. ਆਈ.ਏ.ਐਸ.) ਸਕੱਤਰ, ਇੰਡੀਅਨ ਰੈੱਡ ਕਰਾਸ ਸੋਸਾਇਟੀ, ਪੰਜਾਬ ਰਾਜ ਸ਼ਾਖਾ ਚੰਡੀਗੜ੍ਹ, ਰੈੱਡ ਕਰਾਸ ਨਸ਼ਾ ਛੁਡਾਊ ਅਤੇ ਮੁੜ ਵਸੇਬਾ ਕੇਂਦਰ ਨਵਾਂਸ਼ਹਿਰ ਦੀ ਯੋਗ ਅਗਵਾਈ ਹੇਠ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਪੁਰਬ ਮਨਾਇਆ ਗਿਆ।

ਨਵਾਂਸ਼ਹਿਰ- ਸ਼ਿਵ ਦੁਲਾਰ ਸਿੰਘ ਢਿੱਲੋਂ (ਰਿਟਾ. ਆਈ.ਏ.ਐਸ.) ਸਕੱਤਰ, ਇੰਡੀਅਨ ਰੈੱਡ ਕਰਾਸ ਸੋਸਾਇਟੀ, ਪੰਜਾਬ ਰਾਜ ਸ਼ਾਖਾ ਚੰਡੀਗੜ੍ਹ, ਰੈੱਡ ਕਰਾਸ ਨਸ਼ਾ ਛੁਡਾਊ ਅਤੇ ਮੁੜ ਵਸੇਬਾ ਕੇਂਦਰ ਨਵਾਂਸ਼ਹਿਰ ਦੀ ਯੋਗ ਅਗਵਾਈ ਹੇਠ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਪੁਰਬ ਮਨਾਇਆ ਗਿਆ।
  ਇਸ ਮੌਕੇ ਭਾਈ ਮਨਜੀਤ ਸਿੰਘ, ਕਥਾਵਾਚਕ ਗੁਰਦੁਆਰਾ ਸਿੰਘ ਸਭਾ, ਨਵਾਂਸ਼ਹਿਰ ਨੇ ਸ਼ਹੀਦੀ ਪੁਰਬ ਨੂੰ ਮੁੱਖ ਰੱਖਦਿਆਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਸਮੁੱਚੇ ਪਰਿਵਾਰ ਦੇ ਜੀਵਨ ਬਾਰੇ ਚਾਨਣਾ ਪਾਇਆ।
 ਉਨ੍ਹਾਂ ਇਸ ਸ਼ਹਾਦਤ ਬਾਰੇ ਕਥਾ ਵਿਚਾਰ ਨਾਲ ਸੰਗਤਾਂ ਨੂੰ ਜਾਣੂ ਕਰਵਾਇਆ। ਪ੍ਰੋਜੈਕਟ ਡਾਇਰੈਕਟਰ ਚਮਨ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਇਨ੍ਹਾਂ ਸ਼ਹੀਦਾਂ ਨੂੰ ਯਾਦ ਕਰਕੇ ਆਪਣੇ ਜੀਵਨ ਵਿੱਚ ਸੇਧ ਲੈਣੀ ਚਾਹੀਦੀ ਹੈ। 
ਇਸ ਮੌਕੇ ਇੰਡੀਅਨ ਕੌਂਸਲ ਆਫ ਸੋਸ਼ਲ ਵੈਲਫੇਅਰ ਨਵਾਂਸ਼ਹਿਰ ਦੇ ਸਹਿਯੋਗ ਨਾਲ ਸੈਂਟਰ ਵਿਖੇ ਮੁਫਤ ਮੈਡੀਕਲ ਚੈਕਅੱਪ ਅਤੇ ਦਵਾਈਆਂ ਦਾ ਕੈਂਪ ਲਗਾਇਆ ਗਿਆ। ਡਾ: ਨਿਵੇਦਿਤਾ ਭਾਰਤ ਮਨੋਚਿਕਿਤਸਕ ਭਾਰਤ ਹਸਪਤਾਲ ਨਵਾਂਸ਼ਹਿਰ ਅਤੇ ਡਾ: ਹਰਦੇਵ ਸਿੰਘ (ਮੋ.) ਰੈੱਡ ਕਰਾਸ ਨਸ਼ਾ ਛੁਡਾਊ ਅਤੇ ਮੁੜ ਵਸੇਬਾ ਕੇਂਦਰ ਨਵਾਂਸ਼ਹਿਰ ਨੇ ਮਰੀਜ਼ਾਂ ਨੂੰ ਬੁਖਾਰ, ਸ਼ੂਗਰ ਆਰ.ਬੀ.ਐਸ., ਖੰਘ, ਜ਼ੁਕਾਮ, ਬਲੱਡ ਪ੍ਰੈਸ਼ਰ ਆਦਿ ਦੀ ਜਾਂਚ ਕੀਤੀ ਅਤੇ ਮੁਫ਼ਤ ਦਵਾਈਆਂ ਦਿੱਤੀਆਂ।
ਇਸ ਮੌਕੇ ਪ੍ਰਵੀਨ ਕੁਮਾਰ ਪ੍ਰੋਜੈਕਟ ਮੈਨੇਜਰ, ਗੁਰਪ੍ਰੀਤ ਸਿੰਘ, ਸਤਵੰਤ ਸਿੰਘ, ਕੁਮਾਰ ਬੰਗੜ ਸਟਾਫ਼ ਮੈਂਬਰ ਆਈ.ਸੀ.ਐਸ.ਡਬਲਯੂ. ਨਵਾਂਸ਼ਹਿਰ, ਭਾਈ ਅਮਰਜੀਤ ਸਿੰਘ ਖ਼ਾਲਸਾ ਗੁਰੂ ਰਾਮਦਾਸ ਸੁਸਾਇਟੀ ਨਵਾਂਸ਼ਹਿਰ, ਭਾਈ ਜਸਵਿੰਦਰ ਸਿੰਘ, ਭਾਈ ਅਵਤਾਰ ਸਿੰਘ, ਭਾਈ ਜਸਪ੍ਰੀਤ ਸਿੰਘ ਬੇਦੀ ਮੈਂਬਰ ਸਿੰਘ ਸਭਾ ਨਵਾਂਸ਼ਹਿਰ, ਰਤਨ ਕੁਮਾਰ ਜੈਨ, ਵਾਸਦੇਵ ਪ੍ਰਦੇਸੀ, ਦਿਨੇਸ਼ ਕੁਮਾਰ ਸਾਬਕਾ ਜ਼ਿਲ੍ਹਾ ਸਿੱਖਿਆ ਅਫ਼ਸਰ, ਸ. ਹਰਵਿੰਦਰ ਸਿੰਘ ਹਫੀਜ਼ਾਬਾਦੀ ਨਵਾਂਸ਼ਹਿਰ, ਹਰਸ਼ ਸਾਹਨੀ, ਰਾਜਨ ਲਾਡੀ, ਇੰਦਰਜੀਤ ਸਿੰਘ, ਕੈਦੀ ਸ. ਸੈਂਟਰ ਅਤੇ ਸਟਾਫ਼ ਮੈਂਬਰ ਹਾਜ਼ਰ ਸਨ।