ਸਰਕਾਰੀ ਪ੍ਰਾਇਮਰੀ ਸਕੂਲ ਮਹਿੰਦੀਪੁਰ ਨੂੰ ਐਲਸੀਡੀ ਅਤੇ ਸਾਊਂਡ ਸਿਸਟਮ ਕੀਤਾ ਦਾਨ

ਨਵਾਂਸ਼ਹਿਰ- ਸਰਕਾਰੀ ਪ੍ਰਾਇਮਰੀ ਸਕੂਲ ਮਹਿੰਦੀਪੁਰ ਵਿਖੇ ਮਾਤਾ ਗੁਰਬਖਸ਼ ਕੌਰ ਦੀ ਪ੍ਰੇਰਨਾ ਸਦਕਾ ਸਰਦਾਰ ਸਰਬਜੀਤ ਸਿੰਘ ਤੇ ਮਾਲਾ ਸਿੰਘ ਨਿਵਾਸੀ ਇੰਗਲੈਂਡ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਮਹਿੰਦੀਪੁਰ ਵਿਖੇ ਵਿਜਿਟ ਕੀਤੀ ਗਈ। ਉਨਾਂ ਦੇ ਨਾਲ ਸ਼੍ਰੀਮਤੀ ਸੁਖਜੀਤ ਕੌਰ ਤੇ ਸਰਦਾਰ ਹਰਵੀਰ ਸਿੰਘ ਵੀ ਸਨ।ਉਹਨਾਂ ਨੇ ਸਕੂਲ ਦੇ ਮੁੱਖ ਅਧਿਆਪਕਾ ਸ਼੍ਰੀਮਤੀ ਰਿਤੂ ਸ਼ਰਮਾ ਜੀ ਦੇ ਨਾਲ ਗੱਲ ਕੀਤੀ ਅਤੇ ਸਕੂਲ ਦੇ ਵਿਕਾਸ ਅਤੇ ਬਿਹਤਰੀ ਲਈ ਆਪਣੀਆਂ ਸੇਵਾਵਾਂ ਦੇਣ ਦੀ ਪੇਸ਼ਕਸ਼ ਕੀਤੀ।

ਉਨਾਂ ਵੱਲੋਂ ਸਕੂਲ ਦੇ ਵਿਕਾਸ ਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਸਕੂਲ ਦੇ ਅਧਿਆਪਕ ਬੜੇ ਹੀ ਮਿਹਨਤੀ ਅਤੇ ਸਕੂਲ ਦੇ ਵਿਕਾਸ ਲਈ ਕੰਮ ਕਰ ਰਹੇ ਹਨ। ਉਹਨਾਂ ਨੇ ਇਸ ਮੌਕੇ ਸਕੂਲ ਨੂੰ ਇੱਕ ਐਲਸੀਡੀ ਅਤੇ ਸਾਊਂਡ ਸਿਸਟਮ ਦਿੱਤਾ ਤੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਉਹ ਸਕੂਲ ਦੀ ਬਿਹਤਰੀ ਲਈ ਇਸੇ ਤਰ੍ਹਾਂ  ਸਹਿਯੋਗ  ਦਿੰਦੇ ਰਹਿਣਗੇ। 
ਇਸ ਮੌਕੇ ਬੋਲਦਿਆਂ ਸ਼੍ਰੀਮਤੀ ਰਿਤੂ ਸ਼ਰਮਾ ਮੁੱਖ ਅਧਿਆਪਕਾ ਸਰਕਾਰੀ ਪ੍ਰਾਇਮਰੀ ਸਕੂਲ ਮਹਿੰਦੀਪੁਰ ਨੇ ਉਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਅਤੇ ਵਿਸ਼ਵਾਸ ਦਵਾਇਆ ਕਿ ਸਕੂਲ ਸਟਾਫ ਬੱਚਿਆਂ ਦੀ ਬੇਹਤਰੀ ਲਈ ਇਸੇ ਤਰ੍ਹਾਂ ਕੰਮ ਕਰਦੇ ਰਹਿਣਗੇ ਅਤੇ ਪਿੰਡ ਦੇ ਸਹਿਯੋਗ ਦੇ ਨਾਲ ਸਕੂਲ ਨੂੰ ਹੋਰ ਬਿਹਤਰ ਬਣਾਉਣਗੇ। 
ਇਸ ਮੌਕੇ ਸਕੂਲ ਅਧਿਆਪਿਕਾ ਸ੍ਰੀਮਤੀ ਰਜਵਿੰਦਰ ਕੌਰ ਸ੍ਰੀਮਤੀ ਅਨੀਤਾ, ਸ਼੍ਰੀਮਤੀ ਅਨੁਰਾਧਾ, ਇੰਦਰਜੀਤ ਕੌਰ, ਨੀਲਮ ਰਾਣੀ ਤੇ ਅਨੀਤਾ ਰਾਣੀ ਹਾਜ਼ਰ ਸਨ।