ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਉਸਮਾਨਪੁਰ ਵਿਖੇ ਜਾਗਰੂਕਤਾ ਕੈਂਪ

ਨਵਾਂਸ਼ਹਿਰ/ਰਾਹੋਂ- ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ਼ ਭ ਸ ਨਗਰ ਵੱਲੋਂ ਪਿੰਡ ਉਸਮਾਨਪੁਰ ਵਿਖੇ ਲਗਾਏ ਗਏ ਜਾਗਰੂਕਤਾ ਕੈਂਪ ਦੌਰਾਨ ਪੀ ਐੱਲ ਵੀ ਬਲਦੇਵ ਭਾਰਤੀ (ਸਟੇਟ ਅਵਾਰਡੀ) ਨੇ ਵੱਖ ਵੱਖ ਕਾਨੂੰਨਾਂ ਅਤੇ ਭਲਾਈ ਸਕੀਮਾਂ ਸਬੰਧੀ ਜਾਣਕਾਰੀ ਦਿੱਤੀ। ਉਨ੍ਹਾਂ ਪਿੰਡ ਵਾਸੀਆਂ ਨੂੰ 'ਮਹਾਤਮਾ ਗਾਂਧੀ ਕੌਮੀ ਪੇਂਡੂ ਰੋਜ਼ਗਾਰ ਗਾਰੰਟੀ ਕਾਨੂੰਨ-2005' ਅਤੇ 'ਉਸਾਰੀ ਮਜ਼ਦੂਰ ਭਲਾਈ ਕਾਨੂੰਨ-1996' ਸਬੰਧੀ ਜਾਗਰੂਕ ਕਰਦਿਆਂ 2 ਦਰਜਨ ਦੇ ਕਰੀਬ ਉਸਾਰੀ ਮਜ਼ਦੂਰਾਂ ਦੀ ਰਜਿਸਟ੍ਰੇਸ਼ਨ ਕਰਕੇ ਅਤੇ ਭਲਾਈ ਸਕੀਮਾਂ ਦਾ ਲਾਭ ਪ੍ਰਦਾਨ ਕਰਵਾਉਣ ਲਈ ਮੁੱਢਲੀ ਪ੍ਰਕਿਰਿਆ ਵੀ ਮੁਕੰਮਲ ਕਰਵਾਈ।

 ਪੀ. ਐਲ. ਵੀ. ਬਲਦੇਵ ਭਾਰਤੀ ਨੇ ਬੱਚਿਆਂ ਦੀ ਸੁਰੱਖਿਆ ਹਿੱਤ 'ਪੋਕਸੋ ਐਕਟ-2012' ਅਤੇ 'ਜੂਵੇਨਾਈਲ ਜਸਟਿਸ ਐਕਟ-2015' ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ 'ਚਾਇਲਡ ਹੈਲਪਲਾਈਨ ਨੰਬਰ-1098' ਦੀ ਵਰਤੋਂ ਕੀਤੀ ਜਾ ਸਕਦੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਪਿੰਡ ਉਸਮਾਨਪੁਰ ਦੇ 5 ਲੋੜਵੰਦ ਬੱਚਿਆਂ ਨੂੰ ਮਿਸ਼ਨ ਵਾਤਸੱਲੀਆ ਤਹਿਤ 'ਸਪੌਂਸਰਸ਼ਿੱਪ ਐਂਡ ਫੋਸਟਰ ਕੇਅਰ ਸਕੀਮ' ਅਧੀਨ ਵਿੱਤੀ ਸਹਾਇਤਾ ਪ੍ਰਦਾਨ ਕਰਵਾਉਣ ਲਈ ਵੀ ਮੁੱਢਲੀ ਪ੍ਰਕਿਰਿਆ ਮੁਕੰਮਲ ਕੀਤੀ ਗਈ ਹੈ। 
ਇਸ ਜਾਗਰੂਕਤਾ ਕੈਂਪ ਦੌਰਾਨ ਨੈਸ਼ਨਲ ਲੇਬਰ ਆਰਗਨਾਈਜੇਸ਼ਨ (ਐੱਨ ਐੱਲ ਓ) ਦੇ ਵਲੰਟੀਅਰ ਸੁਰਿੰਦਰ ਹੀਰ, ਕੁਲਦੀਪ ਸਿੰਘ ਦੀਪਾ, ਨਿਰਮਲ ਸਿੰਘ, ਨੀਲਮ ਰਾਣੀ, ਨਿਰਮਲ ਕੌਰ ਅਤੇ ਪ੍ਰੀਤਮ ਸਿੰਘ ਅਤੇ ਖੂਨਦਾਨੀ ਹਰਸ਼ਦੀਪ ਆਦਿ ਵਿਸ਼ੇਸ਼ ਤੌਰ ਤੇ ਮੌਜੂਦ ਸਨ।