ਰਾਤ ਸਮੇਂ ਲਿਫਟ ਲੈ ਕੇ ਲੁੱਟਣ ਵਾਲੀ ਔਰਤ ਦੋਸ਼ੀ ਪਤੀ ਸਮੇਤ ਗ੍ਰਿਫਤਾਰ

ਪਟਿਆਲਾ, 26 ਜੂਨ - ਤ੍ਰਿਪੜੀ ਥਾਣੇ ਦੀ ਪੁਲਿਸ ਨੇ ਅਜਿਹੇ ਜੋੜੇ (ਪਤੀ-ਪਤਨੀ) ਨੂੰ ਗ੍ਰਿਫਤਾਰ ਕੀਤਾ ਹੈ ਜੋ ਲਿਫਟ ਲੈਣ ਦੇ ਬਹਾਨੇ ਰਾਤ ਨੂੰ ਸੁੰਨਸਾਨ ਸੜਕਾਂ 'ਤੇ ਲੋਕਾਂ ਨੂੰ ਲੁੱਟਦੇ ਸਨ। ਤ੍ਰਿਪੜੀ ਥਾਣੇ ਦੀ ਟੀਮ ਨੇ ਗੁਰਪ੍ਰੀਤ ਸਿੰਘ ਵਾਸੀ ਖਾਲਸਾ ਨਗਰ ਭਰਤਪੁਰ ਰੋਡ ਦੀ ਸ਼ਿਕਾਇਤ ’ਤੇ ਦੋਵਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਵਾਂ ਦੋਸ਼ੀਆਂ ਦੀ ਪਛਾਣ ਪਰਮਜੀਤ ਕੌਰ ਅਤੇ ਉਸਦੇ ਪਤੀ ਜਤਿੰਦਰ ਸਿੰਘ ਵਾਸੀ ਵਿਕਾਸ ਨਗਰ ਪਟਿਆਲਾ ਵਜੋਂ ਹੋਈ ਹੈ।

ਇਸ ਜੁਰਮ ਵਿੱਚ ਇਨ੍ਹਾਂ ਦੀ ਇਕ ਹੋਰ ਸਹਿਯੋਗੀ ਔਰਤ ਫਰਾਰ ਹੈ। ਪੀੜਤ ਤੇ ਇਲੈਕਟ੍ਰਿਸ਼ੀਅਨ ਦਾ ਕੰਮ ਕਰਨ ਵਾਲੇ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਅਕਸਰ ਆਉਣ-ਜਾਣ ਸਮੇਂ ਲੇਟ ਹੋ ਜਾਂਦਾ ਸੀ ਅਤੇ 24 ਜੂਨ ਦੀ ਸ਼ਾਮ ਉਸ ਨੇ ਅਵਤਾਰ ਧਰਮ ਕੰਡਾ ਸ਼ਰਨ ਰੋਡ 'ਤੇ ਇਕ ਔਰਤ ਨੂੰ ਇਕੱਲੀ ਦੇਖਿਆ, ਜਿਸ ਨੇ ਉਸ ਨੂੰ ਹੱਥ ਦੇ ਕੇ ਰੋਕ ਲਿਆ। ਇਸ ਔਰਤ ਨੇ ਕਿਹਾ ਕਿ ਉਹ ਤੁਰਨ-ਫਿਰਨ ਤੋਂ ਅਸਮਰੱਥ ਹੈ, ਇਸ ਲਈ ਉਸ ਦੀ ਮਦਦ ਕਰਕੇ ਉਸ ਨੂੰ ਪਿੰਡ ਸ਼ਿਮਲਾ 'ਚ ਛੱਡ ਦਿਓ। ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਨੂੰ ਤਰਸ ਆਇਆ, ਇਸ ਲਈ ਉਹ ਔਰਤ ਨੂੰ ਮੋਟਰਸਾਈਕਲ ’ਤੇ ਬਿਠਾ ਕੇ ਘਰ ਛੱਡਣ ਚਲਾ ਗਿਆ। ਔਰਤ ਨੇ ਕਿਹਾ ਕਿ ਬਹੁਤ ਗਰਮੀ ਹੈ, ਅੰਦਰ ਆ ਕੇ ਪਾਣੀ ਪੀ ਲਓ। ਜਿਵੇਂ ਹੀ ਉਹ ਪਾਣੀ ਪੀਣ ਲਈ ਅੰਦਰ ਗਿਆ ਤਾਂ ਇਕ ਵਿਅਕਤੀ ਨੇ ਉਸ ਨੂੰ ਚਾਕੂ ਨਾਲ ਅੰਦਰ ਧੱਕ ਦਿੱਤਾ। 
ਇਸ ਵਿਅਕਤੀ ਦੇ ਨਾਲ ਇੱਕ ਹੋਰ ਔਰਤ ਵੀ ਸੀ। ਇਸ ਵਿਅਕਤੀ ਨੇ ਚਾਕੂ ਨਾਲ ਉਸ ਦੀ ਕਮੀਜ਼ ਲਾਹ ਕੇ ਵੀਡੀਓ ਬਣਾ ਲਈ ਅਤੇ ਵਾਇਰਲ ਕਰਨ ਦੀ ਧਮਕੀ ਦੇ ਕੇ ਉਸ ਦੇ ਪਰਸ ਵਿੱਚੋਂ 5 ਹਜ਼ਾਰ ਰੁਪਏ ਕੱਢ ਲਏ। ਕਿਸੇ ਨੂੰ ਦੱਸਣ 'ਤੇ ਵੀਡੀਓ ਵਾਇਰਲ ਕਰਨ ਦੀ ਧਮਕੀ ਦੇ ਕੇ ਉਸ ਨੂੰ ਘਰੋਂ ਬਾਹਰ ਕੱਢ ਦਿੱਤਾ ਗਿਆ। ਤ੍ਰਿਪੜੀ ਥਾਣੇ ਦੇ ਐਸਐਚਓ ਪ੍ਰਦੀਪ ਸਿੰਘ ਨੇ ਦੱਸਿਆ ਕਿ ਮੁਲਜ਼ਮ ਜੋੜੇ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜਦਕਿ ਉਨ੍ਹਾਂ ਦੀ ਫਰਾਰ ਔਰਤ ਸਾਥਣ ਨੂੰ ਵੀ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।