ਆਈ.ਟੀ.ਆਈ ਕਾਲਜ ਮੁਹੱਲਾ ਫਤਿਹਗੜ੍ਹ ਵਿਖੇ ਨਸ਼ਿਆਂ ਅਤੇ ਇਸ ਦੇ ਇਲਾਜ ਸਬੰਧੀ ਜਾਗਰੂਕਤਾ ਸੈਮੀਨਾਰ ਕਰਵਾਇਆ

ਹੁਸ਼ਿਆਰਪੁਰ- ਕੋਮਲ ਮਿੱਤਲ ਆਈ.ਏ.ਐਸ., ਮਾਨਯੋਗ ਡਿਪਟੀ ਕਮਿਸ਼ਨਰ, ਹੁਸ਼ਿਆਰਪੁਰ ਅਤੇ ਡਾ: ਹਰਬੰਸ ਕੌਰ ਡਿਪਟੀ ਮੈਡੀਕਲ ਕਮਿਸ਼ਨਰ, ਹੁਸ਼ਿਆਰਪੁਰ ਦੇ ਹੁਕਮਾਂ ਅਨੁਸਾਰ ਪ੍ਰਸ਼ਾਂਤ ਆਦੀਆ ਕੌਸਲਰ ਅਤੇ ਤਾਨੀਆ ਕੌਸਲਰ ਦੀ ਅਗਵਾਈ ਹੇਠ ਦੇਸ਼ ਭਗਤ ਟੈਕਨੀਕਲ ਆਈ.ਟੀ.ਆਈ. ਕਾਲਜ ਮੁਹੱਲਾ ਫਤਿਹਗੜ੍ਹ ਹੁਸ਼ਿਆਰਪੁਰ ਵਿਖੇ ਚੇਅਰਮੈਨ ਬਲਵਿੰਦਰ ਸਿੰਘ ਅਤੇ ਇੰਜੀ. ਜਸਪ੍ਰੀਤ ਸਿੰਘ ਦੀ ਮੌਜੂਦਗੀ ਵਿੱਚ ਨਸ਼ਿਆਂ ਅਤੇ ਇਸ ਦੇ ਇਲਾਜ ਸਬੰਧੀ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ।

 ਇਸ ਮੌਕੇ ਕੌਂਸਲਰ ਤਾਨੀਆ ਵੋਹਰਾ ਨੇ ਕਿਹਾ ਕਿ ਵਿਸ਼ਵ ਸਿਹਤ ਸੰਸਥਾ ਅਨੁਸਾਰ ਨਸ਼ਾ ਇੱਕ ਮਾਨਸਿਕ ਰੋਗ ਹੈ, ਜਿਸ ਦਾ ਇਲਾਜ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਮੁਫ਼ਤ ਕੀਤਾ ਜਾਂਦਾ ਹੈ। ਉਨ੍ਹਾਂ ਨਸ਼ੇ ਨਾਲ ਹੋਣ ਵਾਲੇ ਕਾਰਨਾਂ, ਲੱਛਣਾਂ ਅਤੇ ਬਿਮਾਰੀਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।
ਇਸ ਮੌਕੇ ਪ੍ਰਸ਼ਾਂਤ ਆਦੀਆ ਕਾਊਂਸਲਰ ਨੇ ਕਿਹਾ ਕਿ ਹਰ ਸਰਕਾਰੀ ਸਿਹਤ ਸੰਸਥਾ ਵਿੱਚ ਨਸ਼ੇ ਦਾ ਇਲਾਜ ਮੁਫ਼ਤ ਕੀਤਾ ਜਾਂਦਾ ਹੈ। ਜਿੱਥੇ ਵਿਅਕਤੀਗਤ ਕਾਉਂਸਲਿੰਗ, ਸਮੂਹ ਕਾਉਂਸਲਿੰਗ, ਅਧਿਆਤਮਿਕ ਸਲਾਹ ਦੇ ਨਾਲ-ਨਾਲ ਖੇਡਾਂ ਅਤੇ ਥੈਰੇਪੀ ਵੀ ਕਰਵਾਈ ਜਾਂਦੀ ਹੈ। 
ਉਨ੍ਹਾਂ ਕਿਹਾ ਕਿ ਨਸ਼ੇ ਦੇ ਇਲਾਜ ਦੇ ਨਾਲ-ਨਾਲ ਪ੍ਰਮਾਣਿਤ ਹੁਨਰ ਵਿਕਾਸ ਕੋਰਸ ਵੀ ਕਰਵਾਏ ਜਾਂਦੇ ਹਨ ਤਾਂ ਜੋ ਮਰੀਜ਼ ਆਪਣੇ ਪੈਰਾਂ 'ਤੇ ਖੜ੍ਹਾ ਹੋ ਸਕੇ। ਉਨ੍ਹਾਂ ਕਿਹਾ ਕਿ ਪੰਜਾਬ, ਪੰਜ ਆਬਾਂ ਦੀ ਧਰਤੀ, ਜਿਸ ਨੂੰ ਸ਼ੇਰਾਂ ਦੀ ਕੌਮ ਕਿਹਾ ਜਾਂਦਾ ਸੀ, ਜੋ ਦੁੱਧ ਅਤੇ ਮੱਖਣ ਦੀ ਕੌਮ ਸੀ, ਅੱਜ ਨਸ਼ਿਆਂ ਵੱਲ ਜਾ ਰਿਹਾ ਹੈ, ਸਾਨੂੰ ਆਪਣੇ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਜਾਗਣ ਦੀ ਲੋੜ ਹੈ, ਤਾਂ ਹੀ ਅਸੀਂ ਸ. ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾ ਸਕਾਂਗੇ। ਇਸ ਮੌਕੇ ਸਟਾਫ਼ ਵਿਨੋਦ, ਸ਼ੁਭਕਰਨ ਆਦਿ ਹਾਜ਼ਰ ਸਨ।