
ਪਿੰਡ ਘੁਮਿਆਲਾ ਵਿਖੇ ਸਾਂਈ ਬਾਬਾ ਜਮਾਲ ਸ਼ਾਹ ਜੀ ਦੇ ਅਸਥਾਨ ਤੇ ਧਾਰਮਿਕ ਸਮਾਗਮ ਅੱਜ
ਮਾਹਿਲਪੁਰ, (20 ਮਾਰਚ ): ਮਾਹਿਲਪੁਰ ਦੇ ਨਾਲ ਲੱਗਦੇ ਪਿੰਡ ਘੁਮਿਆਲਾ ਵਿਖੇ ਸਥਿਤ ਧਾਰਮਿਕ ਅਸਥਾਨ ਸਾਂਈ ਬਾਬਾ ਜਮਾਲ ਸ਼ਾਹ ਜੀ ਦੇ ਦਰਬਾਰ ਤੇ ਸਾਲਾਨਾ ਧਾਰਮਿਕ ਸਮਾਗਮ 21 ਮਾਰਚ ਨੂੰ ਹੋ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੋਗਰ ਸੰਧੂ ਨੇ ਦੱਸਿਆ ਕਿ ਇਸ ਮੌਕੇ ਮਿਸ਼ਨਰੀ ਕਲਾਕਾਰ ਬਲਵਿੰਦਰ ਬਿੱਟੂ ਧਾਰਮਿਕ ਪ੍ਰੋਗਰਾਮ ਪੇਸ਼ ਕਰਨਗੇ।
ਮਾਹਿਲਪੁਰ, (20 ਮਾਰਚ ): ਮਾਹਿਲਪੁਰ ਦੇ ਨਾਲ ਲੱਗਦੇ ਪਿੰਡ ਘੁਮਿਆਲਾ ਵਿਖੇ ਸਥਿਤ ਧਾਰਮਿਕ ਅਸਥਾਨ ਸਾਂਈ ਬਾਬਾ ਜਮਾਲ ਸ਼ਾਹ ਜੀ ਦੇ ਦਰਬਾਰ ਤੇ ਸਾਲਾਨਾ ਧਾਰਮਿਕ ਸਮਾਗਮ 21 ਮਾਰਚ ਨੂੰ ਹੋ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੋਗਰ ਸੰਧੂ ਨੇ ਦੱਸਿਆ ਕਿ ਇਸ ਮੌਕੇ ਮਿਸ਼ਨਰੀ ਕਲਾਕਾਰ ਬਲਵਿੰਦਰ ਬਿੱਟੂ ਧਾਰਮਿਕ ਪ੍ਰੋਗਰਾਮ ਪੇਸ਼ ਕਰਨਗੇ। ਇਸ ਦੇ ਨਾਲ ਹੀ ਸੰਤ ਬਾਬਾ ਸਤਨਾਮ ਦਾਸ ਜੀ ਮਹਿਦੂਦ ਵਾਲੇ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ। ਇਸ ਮੌਕੇ ਭਗਵਾਨ ਦਾਸ ਸੰਧੂ, ਬੰਤ ਸੰਧੂ, ਪ੍ਰਕਾਸ਼ ਕੌਰ, ਭਜਨ ਕੌਰ, ਦਰਸ਼ਨ ਕੌਰ, ਸੁਰਜੀਤ ਸਿੰਘ ਸੰਧੂ, ਹਰਭਜਨ ਕੌਰ ਆਦਿ ਹਾਜਰ ਸਨ।
