ਫ਼ੋਟੋਗਰਾਫ਼ੀ ’ਚ ਸਾਗਰ, ਭਾਸ਼ਣ ’ਚ ਅਨੁਪ੍ਰੀਤ ਕੌਰ ਤੇ ਪੇਂਟਿੰਗ ’ਚ ਹਿਨਾ ਰਹੀ ਅੱਵਲ

ਪਟਿਆਲਾ, 12 ਦਸੰਬਰ- ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਭਾਰਤ ਸਰਕਾਰ ਦੇ ਦਿਸ਼ਾ- ਨਿਰਦੇਸ਼ਾਂ ਅਨੁਸਾਰ ਨਹਿਰੂ ਯੁਵਾ ਕੇਂਦਰ ਪਟਿਆਲਾ ਵੱਲੋਂ ਜ਼ਿਲ੍ਹਾ ਯੂਥ ਅਫ਼ਸਰ ਵੀਰਦੀਪ ਕੌਰ ਦੀ ਨਿਗਰਾਨੀ ਹੇਠ ਜ਼ਿਲ੍ਹਾ ਪੱਧਰੀ ਯੁਵਾ ਉਤਸਵ ਕਰਵਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਦੇ ਡੈਕਲਾਮੇਸ਼ਨ, ਫ਼ੋਟੋਗਰਾਫੀ, ਪੇਂਟਿੰਗ ਮੁਕਾਬਲੇ, ਵਿਗਿਆਨ ਪ੍ਰਦਰਸ਼ਨੀ ਅਤੇ ਕਲਚਰਲ ਫ਼ੈਸਟੀਵਲ ਗਰੁੱਪ ਇਵੈਂਟਸ ਕਰਵਾਏ ਗਏ।

 ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਯੂਥ ਅਫ਼ਸਰ ਵੀਰਦੀਪ ਕੌਰ ਨੇ ਦੱਸਿਆ ਕਿ ਯੂਨੀਵਰਸਿਟੀ ਦੇ ਐਨ. ਐੱਸ.ਐੱਸ. ਵਿਭਾਗ ਅਤੇ ਡਾ. ਦਿਲਵਰ ਸਿੰਘ, ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਦੇ ਸਹਿਯੋਗ ਨਾਲ ਯੁਵਾ ਉਤਸਵ ਭਾਰਤ 2047 ਪੰਚ ਪ੍ਰਣ ਥੀਮ ਅਧੀਨ  ਮਨਾਇਆ ਗਿਆ। ਫ਼ੋਟੋਗਰਾਫੀ ਵਿੱਚ ਸਾਗਰ ਨੇ ਪਹਿਲਾ, ਪਰਵੀਨ  ਸਿੰਘ ਨੇ ਦੂਸਰਾ ਤੇ ਪ੍ਰੇਮ ਸਿੰਘ ਨੇ ਤੀਸਰਾ ਸਥਾਨ ਹਾਸਲ ਕੀਤਾ। ਭਾਸ਼ਣ ਵਿੱਚ ਅਨੁਪ੍ਰੀਤ ਕੌਰ ਨੇ ਪਹਿਲਾ, ਮਨਵੀਰ ਕੌਰ ਨੇ ਦੂਸਰਾ ਤੇ  ਹਰਸ਼ਿਤਾ ਅਗਰਵਾਲ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਪੇਂਟਿੰਗ ਮੁਕਾਬਲਿਆਂ ਵਿੱਚ ਹੀਨਾ ਪਹਿਲਾ, ਚਰਨਜੋਤ ਕੌਰ ਦੂਸਰਾ ਤੇ  ਪ੍ਰੀਤੀ ਨੇ ਤੀਸਰਾ ਸਥਾਨ ਤੇ ਪ੍ਰਾਪਤ ਕੀਤਾ।
  ਇਸੇ ਤਰ੍ਹਾਂ ਕਵਿਤਾ ਮੁਕਾਬਲਿਆਂ ਵਿੱਚ ਮਹਿਕ ਸਿੰਗਲਾ ਨੇ ਪਹਿਲਾ ਤੇ ਯੁਵਰਾਜ ਸਿੰਘ ਨੇ ਦੂਸਰਾ ਸਥਾਨ ਤੇ ਤੀਸਰਾ ਸਥਾਨ ਸਤਨਾਮ ਸਿੰਘ ਪ੍ਰਾਪਤ ਕੀਤਾ। ਸਾਇੰਸ ਮੇਲੇ- ਗਰੁੱਪ ਵਿੱਚ ਸਰਕਾਰੀ ਮਲਟੀ ਪਰਪਸ ਸਕੂਲ ਪਟਿਆਲਾ ਨੇ  ਗਰੁੱਪ-2,  ਮੀਨਾਕਸ਼ ਅਤੇ ਗਰੁੱਪ ਪੰਜਾਬੀ ਯੂਨੀਵਰਸਿਟੀ ਪਟਿਆਲਾ ਪਹਿਲਾ ਸਥਾਨ, ਸਨਦ ਅਤੇ ਗਰੁੱਪ ਮਲਟੀਪਰਪਜ਼ ਸਕੂਲ ਦੂਜਾ ਸਥਾਨ, ਅਮਨ ਅਤੇ ਗਰੁੱਪ ਪੰਜਾਬੀ ਯੂਨੀਵਰਸਿਟੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਸਾਇੰਸ ਮੇਲਾ : ਸਹਿਲਪ੍ਰੀਤ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੁਨਾਗਰਾ ਪਹਿਲਾ ਸਥਾਨ, ਜਸ਼ਨਪ੍ਰੀਤ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੁਨਾਗਰਾ ਦੂਜਾ ਸਥਾਨ, ਮੋਹਿਤ ਮਲਟੀਪਰਪਜ਼ ਸਕੂਲ ਤੀਜਾ ਸਥਾਨ ਪ੍ਰਾਪਤ ਕੀਤਾ। ਕਲਚਰ ਪ੍ਰੋਗਰਾਮ ਵਿੱਚ ਸਥਾਨ ਪਬਲਿਕ ਕਾਲਜ ਸਮਾਣਾ ਆਰਕੈਸਟਰਾ ਗਰੁੱਪ ਪਹਿਲਾਂ, ਪਬਲਿਕ ਕਾਲਜ ਸਮਾਣਾ, ਮਲਵਈ ਗਿੱਧਾ ਦੂਜਾ ਸਥਾਨ ਅਤੇ ਤੀਸਰਾ ਸਥਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੁਨਾਗਰਾ ਨੇ ਪ੍ਰਾਪਤ ਕੀਤਾ।