ਸਰਕਾਰੀ ਸਕੂਲ ਵਿੱਚ ਵਿਗਿਆਨ ਤੇ ਗਣਿਤ ਮੇਲੇ ਆਯੋਜਿਤ

ਖਰੜ: 10 ਦਸੰਬਰ: ਖਰੜ ਦੇ ਸਰਕਾਰੀ ਹਾਈ ਸਕੂਲ ਰਡਿਆਲ਼ਾ ਵਿਖੇ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਅੱਜ ਵਿਗਿਆਨ ਅਤੇ ਗਣਿਤ ਦੇ ਵਿੱਦਿਅਕ ਮੇਲੇ ਆਯੋਜਿਤ ਕੀਤੇ ਗਏ। ਇਨ੍ਹਾਂ ਮੇਲਿਆਂ ਵਿੱਚ ਬੱਚਿਆਂ ਨੇ ਅਲੱਗ-ਅਲੱਗ ਮਾਡਲ ਬਣਾ ਕੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਵਿਗਿਆਨ ਅਤੇ ਗਣਿਤ ਦੀਆਂ ਔਖੀਆਂ ਸਮਝੀਆਂ ਜਾਂਦੀਆਂ ਧਾਰਨਾਵਾਂ ਨੂੰ ਬੱਚਿਆਂ ਨੇ ਬਹੁਤ ਹੀ ਰੌਚਕ ਮਾਡਲਾਂ ਦੀ ਮਦਦ ਨਾਲ ਵਰਨਣ ਕਰਕੇ ਸਮਝਾਇਆ।

ਵਿਗਿਆਨ ਮੇਲੇ ਵਿਚ ਖ਼ੁਰਦਬੀਨ ਦੀ ਮਦਦ ਨਾਲ ਪਿਆਜ਼ ਦੀ ਝਿੱਲੀ ਵਿਚਲੀਆਂ ਕੋਸ਼ਿਕਾਵਾਂ ਅਤੇ ਦਹੀਂ ਵਿਚਲੇ ਸੂਖਮਜੀਵਾਂ ਨੂੰ ਦੇਖਣਾ, ਚੂਨਾ ਅਤੇ ਪਾਣੀ ਦੀ ਤਾਪ ਨਿਕਾਸੀ ਕਿਰਿਆ, ਗੁਬਾਰੇ ਦੀ ਮਦਦ ਨਾਲ ਚਾਰਜਾਂ ਦਾ ਦਰਸਾਉਣਾ, ਵਿਸਥਾਪਨ ਕਿਰਿਆਵਾਂ, ਕਿਰਿਆ ਅਤੇ ਪ੍ਰਤੀਕਿਰਿਆ ਦਰਸਾਉਂਦਾ ਮਾਡਲ ਅਤੇ ਕੋਈ ਹੋਰ ਤਰਾਂ ਦੇ ਮਾਡਲ ਪ੍ਰਦਰਸ਼ਿਤ ਕੀਤੇ ਗਏ।
ਗਣਿਤ ਮੇਲੇ ਵਿਚ ਸਮਰੂਪਤਾ ਅਤੇ ਸਰਬੰਗਸਮਤਾ, ਰੇਖੀ ਕੋਣਾ ਦਾ ਜੋੜਾ, ਨੇਪੀਅਰ ਪੱਟੀਆਂ, ਪਾਇਥਾਗੋਰਸ ਥਿਊਰੀ ਅਤੇ ਚਤੁਰਭੁਜ ਦੀਆਂ ਕਿਸਮਾਂ ਵਾਲੇ ਮਾਡਲ ਵਿਸ਼ੇਸ਼ ਖਿੱਚ ਦਾ ਕੇਂਦਰ ਰਹੇ। ਸਕੂਲ ਦੇ ਹੈਡਮਾਸਟਰ ਡਾ ਸੁਰਿੰਦਰ ਕੁਮਾਰ ਜਿੰਦਲ ਨੇ ਦੱਸਿਆ ਕਿ ਮੈਡਮ ਗੁਰਿੰਦਰ, ਰਾਜਵੀਰ, ਹਰਸ਼ਪ੍ਰੀਤ ਅਤੇ ਜਸਬੀਰ ਕੌਰ ਨੇ ਬੱਚਿਆਂ ਨੂੰ ਮਾਡਲ ਬਣਾਉਣਾ ਸਿਖਾਇਆ। ਬਾਕੀ ਅਧਿਆਪਕਾਂ ਨੇ ਵੱਖੋ ਵੱਖ ਜ਼ਿੰਮੇਵਾਰੀਆਂ ਸੰਭਾਲੀਆਂ। ਬੀਆਰਸੀ ਮਨਦੀਪ ਕੌਰ ਅਤੇ ਡੀਆਰਸੀ ਡਾ ਨੀਲਮ ਦੀ ਵੀ ਵਿਸ਼ੇਸ਼ ਅਗਵਾਈ ਰਹੀ।