ਰੋਟਰੀ ਕਲੱਬ ਹੁਸ਼ਿਆਰਪੁਰ ਵਲੋਂ ਅੰਗਹੀਣ ਵਿਅਕਤੀ ਨੂੰ ਵੀਲ੍ਹ ਚੇਅਰ ਲੈ ਕੇ ਦਿੱਤੀ

ਹੁਸ਼ਿਆਰਪੁਰ - ਰੋਟਰੀ ਕਲੱਬ ਹੁਸ਼ਿਆਰਪੁਰ ਸੈਂਟਰਲ ਦੇ ਪ੍ਰੈੱਸ ਸਕੱਤਰ ਨਰੇਸ਼ ਕੁਮਾਰ ਸਾਬਾ ਨੇ ਜਾਰੀ ਪ੍ਰੈਸ ਬਿਆਨ ਵਿੱਚ ਦੱਸਿਆ ਕਿ ਰੋਟਰੀ ਕਲੱਬ ਹੁਸ਼ਿਆਰਪੁਰ ਸੈਂਟਰਲ ਵੱਲੋਂ ਮੁਹੱਲਾ ਨਵਾਂ ਫਤਿਹਗੜ੍ਹ ਹੁਸ਼ਿਆਰਪੁਰ ਵਿਖੇ ਇੱਕ ਸਮਾਗਮ ਕਰਵਾਇਆ ਗਿਆ।

ਹੁਸ਼ਿਆਰਪੁਰ - ਰੋਟਰੀ ਕਲੱਬ ਹੁਸ਼ਿਆਰਪੁਰ ਸੈਂਟਰਲ ਦੇ ਪ੍ਰੈੱਸ ਸਕੱਤਰ ਨਰੇਸ਼ ਕੁਮਾਰ ਸਾਬਾ ਨੇ ਜਾਰੀ ਪ੍ਰੈਸ ਬਿਆਨ ਵਿੱਚ ਦੱਸਿਆ ਕਿ ਰੋਟਰੀ ਕਲੱਬ ਹੁਸ਼ਿਆਰਪੁਰ ਸੈਂਟਰਲ ਵੱਲੋਂ ਮੁਹੱਲਾ ਨਵਾਂ ਫਤਿਹਗੜ੍ਹ ਹੁਸ਼ਿਆਰਪੁਰ ਵਿਖੇ ਇੱਕ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਕਲੱਬ ਦੇ ਸਹਾਇਕ ਗਵਰਨਰ ਭੁਪਿੰਦਰ ਕੁਮਾਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਸਮਾਗਮ ਦੀ ਪ੍ਰਧਾਨਗੀ ਕਲੱਬ ਦੇ ਪ੍ਰਧਾਨ ਜਰਨੈਲ ਸਿੰਘ ਧੀਰ ਨੇ ਕੀਤੀ। ਇਸ ਸਮਾਗਮ ਵਿੱਚ ਕਲੱਬ ਦੇ ਸਕੱਤਰ ਸੰਦੀਪ ਸਹਿਗਲ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਕਲੱਬ ਵੱਲੋਂ 100 ਫੀਸਦੀ ਅੰਗਹੀਣ ਵਿਅਕਤੀ ਨੂੰ ਵੀਲ੍ਹ ਚੇਅਰ ਪ੍ਰਦਾਨ ਕੀਤੀ ਗਈ। ਕਲੱਬ ਦੇ ਸਕੱਤਰ ਸੰਦੀਪ ਸਹਿਗਲ ਨੇ ਦੱਸਿਆ ਕਿ ਕਲੱਬ ਵੱਲੋਂ ਪ੍ਰਦਾਨ ਕੀਤੀ ਜਾ ਰਹੀ, ਇਹ 32ਵੀਂ ਵੀਲ੍ਹ ਚੇਅਰ ਹੈ। ਇਸ ਮੌਕੇ 2024-2025 ਦੇ ਪ੍ਰਧਾਨ ਦਵਿੰਦਰ ਕੁਮਾਰ ਸ਼ਰਮਾ, ਸਕੱਤਰ ਅਮਨਦੀਪ, ਵਿਜੇ ਕੁਮਾਰ ਚੌਧਰੀ, ਡਾ: ਹਰਸ਼ਵਿੰਦਰ ਸਿੰਘ, ਰਾਜਨ ਸੈਣੀ, ਕੁਲਦੀਪ ਸਿੰਘ ਪੱਟੀ, ਰਣਜੀਤ ਸਿੰਘ ਭੋਲਾ, ਨਰੇਸ਼ ਕੁਮਾਰ ਹਾਂਡਾ ਅਤੇ ਕਲੱਬ ਦੇ ਹੋਰ ਮੈਂਬਰ ਹਾਜ਼ਰ ਸਨ।