ਧਾਰਮਿਕ ਸਮਾਗਮ ਸਾਡੇ ਜੀਵਨ ਦੇ ਰਾਹ ਦਸੇਰਾ : ਸੰਜੀਵ ਸ਼ਰਮਾ ਕਾਲੂ

ਪਟਿਆਲਾ, 3 ਦਸੰਬਰ : ਸ੍ਰੀ ਸ਼ਿਆਮ ਸਾਂਵਰੀਆ ਸੇਵਾ ਸੰਸਥਾ ਵੱਲੋਂ ਬੀਤੀ ਰਾਤ ਦੂਜਾ ਸ੍ਰੀ ਸ਼ਿਆਮ ਜਨਮ ਉਤਸਵ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿੱਚ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਸ਼ਰਮਾ ਕਾਲੂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਸ੍ਰੀ ਸ਼ਿਆਮ ਬਾਬਾ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਪਹੁੰਚ ਕੇ ਸ਼ਿਆਮ ਬਾਬਾ ਦਾ ਗੁਣਗਾਨ ਕੀਤਾ।

ਸੰਗਤਾਂ ਨੇ ਉਨ੍ਹਾਂ ਦੇ ਨਾਮ ਦਾ ਜਾਪ ਕਰਨ ਦੇ ਨਾਲ-ਨਾਲ ਗੀਤ ਗਾ ਕੇ ਪ੍ਰੋਗਰਾਮ ਦਾ ਖੂਬ ਆਨੰਦ ਮਾਣਿਆ। ਸੰਜੀਵ ਸ਼ਰਮਾ ਕਾਲੂ  ਨੇ ਸੰਬੋਧਨ ਕਰਦਿਆਂ ਕਿਹਾ ਕਿ ਅਜਿਹੇ ਧਾਰਮਿਕ ਸਮਾਗਮ ਨਾ ਸਿਰਫ਼ ਸਾਨੂੰ ਸਾਡੇ ਜੀਵਨ ਦਾ ਅਸਲ ਮਕਸਦ ਦੱਸਦੇ ਹਨ ਸਗੋਂ ਆਪਸੀ ਸਾਂਝ ਅਤੇ ਆਪਸੀ ਪਿਆਰ-ਮੁਹੱਬਤ ਦੀ ਭਾਵਨਾ ਵਧਾਉਣ ਵਿੱਚ ਵੀ ਸਹਾਈ ਹੁੰਦੇ ਹਨ। ਸਮਾਗਮ ਦੌਰਾਨ ਆਈ ਸੰਗਤ ਲਈ ਲੰਗਰ ਵੀ ਲਗਾਇਆ ਗਿਆ। 
ਇਸ ਮੌਕੇ ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ  ਸੰਤ ਬਾਂਗਾ, ਸੇਵਕ ਸਿੰਘ ਝਿਲ ਸਾਬਕਾ ਕੌਂਸਲਰ, ਅਮਰਪ੍ਰੀਤ ਸਿੰਘ ਬੌਬੀ ਸਾਬਕਾ ਕੌਂਸਲਰ, ਸੁਨੀਲ ਬੰਗਾ, ਰਿਧਮ ਸ਼ਰਮਾ ਅਤੇ ਹੋਰ ਵੀ ਕਈ ਸ਼ਖ਼ਸੀਅਤਾਂ ਹਾਜ਼ਰ ਸਨ।