ਜ਼ਿਲ੍ਹਾਂ ਕਾਨੂੰਨੀ ਸੇਵਾਵਾਂ ਅਥਾਰਟੀ, ਸ਼ਹੀਦ ਭਗਤ ਸਿੰਘ ਨਗਰ ਵੱਲੋ ਸਰਦਾਰ ਤਾਰਾ ਸਿੰਘ ਕਾਹਮਾ ਰੈੱਡ ਕਰਾਸ ਸਪੈਸ਼ਲ ਸਕੂਲ ਸ਼ਹੀਦ ਭਗਤ ਸਿੰਘ ਨਗਰ ਵਿਖੇ ਅੰਤਰਰਾਸ਼ਟਰੀ ਦਿਵਿਆਂਗ ਦਿਵਸ ਮਨਾਇਆ ਗਿਆ।

ਨਵਾਂਸ਼ਹਿਰ- ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐਸ. ਏ. ਐਸ. ਨਗਰ ਅਤੇ ਮਾਣਯੋਗ ਜਿਲ੍ਹਾਂ ਅਤੇ ਸੈਸ਼ਨ ਜੱਜ, ਸ਼ਹੀਦ ਭਗਤ ਸਿੰਘ ਨਗਰ ਸ੍ਰੀਮਤੀ ਪ੍ਰਿਆ ਸੂਦ ਜੀਆਂ ਦੇ ਨਿਰਦੇਸ਼ਾਂ ਤਹਿਤ ਸਿਵਲ ਜੱਜ ( ਸੀਨੀਅਰ ਡੀਵੀਜ਼ਨ)/ ਸੀ.ਜੇ.ਐਮ-ਕਮ- ਸਕੱਤਰ, ਜ਼ਿਲ੍ਹਾਂ ਕਾਨੂੰਨੀ ਸੇਵਾਵਾਂ ਅਥਾਰਟੀ, ਸ.ਭ.ਸ ਨਗਰ ਡਾ. ਅਮਨਦੀਪ ਜੀਆਂ ਦੀ ਅਗਵਾਈ ਹੇਠ ਵੱਲੋ ਸ. ਤਾਰਾ ਸਿੰਘ ਕਾਹਮਾ ਰੈੱਡ ਕਰਾਸ ਸਪੈਸ਼ਲ ਸਕੂਲ, ਸ.ਭ.ਸ ਨਗਰ ਵਿਖੇ ਅੰਤਰਰਾਸ਼ਟਰੀ ਦਿਵਿਆਂਗ ਦਿਵਸ ਮਨਾਇਆ ਗਿਆ।

ਇਸ ਮੌਕੇ ਮੁੱਖ ਮਹਿਮਾਨ ਵਜੋਂ ਮਾਨਯੋਗ ਜਿਲ੍ਹਾਂ ਅਤੇ ਸੈਸ਼ਨਜ ਜੱਜ-ਕਮ-ਚੇਅਰਮੈਨ, ਜ਼ਿਲ੍ਹਾਂ ਕਾਨੂੰਨੀ ਸੇਵਾਵਾਂ ਅਥਾਰਟੀ, ਸ਼ਹੀਦ ਭਗਤ ਸਿੰਘ ਨਗਰ ਸ੍ਰੀਮਤੀ ਪ੍ਰਿਆ ਸੂਦ ਵੱਲੋ ਸਿਰਕਤ ਕੀਤੀ ਗਈ। ਇਸ ਮੌਕੇ ਬੱਚਿਆ ਵੱਲੋ  ਭੰਗੜਾ ਅਤੇ ਗਿੱਧਾ ਵਿੱਚ ਭਾਗ  ਲਿਆਂ ਗਿਆ। ਇਸ ਤੋਂ ਇਲਾਵਾ ਡੀ.ਐਲ.ਐਸ.ਏ ਸਟਾਫ ਮੈਬਰ,  ਪ੍ਰਿੰਸੀਪਲ ਲੱਛਮੀ ਦੇਵੀ, ਸੀਨੀਅਰ ਵਕੀਲ ਜੇ.ਡੀ ਜੈਨ, ਨਰੋਆ ਪੰਜਾਬ ਮਿਸ਼ਨ ਦੇ  ਸ.ਬਰਜਿੰਦਰ ਸਿੰਘ ਹੁਸੈਨਪੁਰ , ਅਧਿਆਪਕ ਪਰਵੀਨ, ਨਛੱਤਰ ਕੌਰ, ਬਲਜੀਤ ਕੌਰ, ਸੁਰਜੀਤ ਕੌਰ, ਪ੍ਰਿਅੰਕਾ, ਪੂਨਮ, ਸੀਮਾ ਰਾਣੀ, ਦਿਵਿਆਂਗ ਕਮੇਟੀ ਦੇ ਪ੍ਰਧਾਨ ਜਸਵਿੰਦਰ ਸਿੰਘ, ਰਜਿੰਦਰ ਸਿੰਘ ਗਿੱਲ ਅਤੇ ਪੈਰਾ ਲੀਗਲ ਵਲੰਟੀਅਰ ਵਾਸਦੇਵ ਪਰਦੇਸੀ, ਦੇਸਰਾਜ ਬਾਲੀ, ਬੱਚਿਆ ਦੇ ਪਰਿਵਾਰਕ ਮੈਬਰ ਹਾਜ਼ਰ ਸਨ। 
ਇਸ ਮੌਕੇ ਜਿਲ੍ਹਾਂ ਅਤੇ ਸੈਸ਼ਨਜ ਜੱਜ-ਕਮ-ਚੇਅਰਮੈਨ, ਜ਼ਿਲ੍ਹਾਂ ਕਾਨੂੰਨੀ ਸੇਵਾਵਾਂ ਅਥਾਰਟੀ, ਸ਼ਹੀਦ ਭਗਤ ਸਿੰਘ ਨਗਰ ਸ੍ਰੀਮਤੀ ਪ੍ਰਿਆ ਸੂਦ ਵੱਲੋ  ਬੱਚਿਆਂ ਦੇ ਅਧਿਕਾਰਾਂ, ਸਿੱਖਿਆ ਬਾਰੇ ਜਾਗਰੂਕਤਾ ਕੀਤਾ ਗਿਆਂ। ਉਹਨਾਂ ਕਿਹਾ ਕਿ  ਦਿਵਿਆਂਗ ਦਿਵਸ ਮਨਾਉਂਣ ਦਾ ਮੁੱਖ ਮੰਤਵ ਦੁਨੀਆ ਭਰ ਵਿੱਚ ਇਸ ਤਰਾਂ ਦੇ  ਬੱਚਿਆ ਦੀ ਚੰਗੀ ਪਰਵਿਸ਼ ਨੂੰ ਉਤਸ਼ਾਹਿਤ ਕਰਨਾ ਹੈ ਅਤੇ ਬੱਚਿਆ ਨੂੰ ਉਹਨਾਂ ਦੇ ਹੱਕਾ  ਦੀ ਰਾਖੀ ਬਾਰੇ ਜਾਗਰੂਕ ਕਰਨਾ। 
ਇਸ ਤੋਂ ਇਲਾਵਾ ਸਮੁੱਚੇ ਰੂਪ ਵਿੱਚ ਉਨਾਂ ਵਲੋਂ ਸ.ਤਾਰਾ ਸਿੰਘ ਕਾਹਮਾ ਰੈੱਡ ਕਰਾਸ ਸਪੈਸ਼ਲ ਸਕੂਲ, ਸ.ਭ.ਸ ਨਗਰ ਵੱਲੋ  ਵਿਸ਼ੇਸ ਜ਼ਰੂਰਤਾਂ ਵਾਲੇ ਬੱਚਿਆ ਨੂੰ ਪੜਾਉਣ ਦੀ ਪ੍ਰਸ਼ੰਸ਼ਾ ਕੀਤੀ ਗਈ| ਇਸ ਤੋਂ ਇਲਾਵਾ ਸੀਨੀਅਰ ਵਕੀਲ ਸ੍ਰੀ ਜੇ.ਡੀ ਜੈਨ, ਨਰੋਆ ਪੰਜਾਬ ਮਿਸ਼ਨ ਦੇ ਸ. ਬਰਜਿੰਦਰ ਸਿੰਘ ਹੁਸੈਨਪੁਰ ਅਤੇ ਪ੍ਰਿੰਸੀਪਲ ਲੱਛਮੀ ਦੇਵੀ  ਵੱਲੋ ਵੀ ਸੰਬੋਧਨ ਕੀਤਾ ਗਿਆ।