ਆਂਗਣਵਾੜੀ ਮੁਲਾਜ਼ਮ ਯੂਨੀਅਨ ਸੀਟੂ ਵਲੋਂ ਸ਼ਹਿਰ ਵਿੱਚ ਮਾਰਚ ਕਰਕੇ ਕੇਂਦਰ ਸਰਕਾਰ ਦੇ ਬਜਟ ਦੀਆਂ ਕਾਪੀਆਂ ਸਾੜੀਆਂ

ਗੜਸ਼ੰਕਰ: ਅੱਜ ਇੱਥੇ ਆਂਗਣਵਾੜੀ ਮੁਲਾਜ਼ਮ ਯੂਨੀਅਨ ਸੀਟੂ ਵਲੋ ਡਾਕਟਰ ਭਾਗ ਸਿੰਘ ਹਾਲ ਗੜਸ਼ੰਕਰ ਵਿਖੇ ਭਾਰੀ ਗਿਣਤੀ ਵਿੱਚ ਇਕੱਠੇ ਹੋ ਕੇ ਸ਼ਹਿਰ ਵਿੱਚ ਮਾਰਚ ਕਰਕੇ ਬੰਗਾ ਚੋਕ ਵਿਖੇ ਬਜਟ ਦੀਆ ਕਾਪੀਆ ਸਾੜੀਆ।

ਗੜਸ਼ੰਕਰ: ਅੱਜ ਇੱਥੇ ਆਂਗਣਵਾੜੀ ਮੁਲਾਜ਼ਮ ਯੂਨੀਅਨ ਸੀਟੂ ਵਲੋ ਡਾਕਟਰ ਭਾਗ ਸਿੰਘ ਹਾਲ ਗੜਸ਼ੰਕਰ ਵਿਖੇ ਭਾਰੀ ਗਿਣਤੀ ਵਿੱਚ ਇਕੱਠੇ ਹੋ ਕੇ ਸ਼ਹਿਰ ਵਿੱਚ ਮਾਰਚ ਕਰਕੇ ਬੰਗਾ ਚੋਕ ਵਿਖੇ ਬਜਟ ਦੀਆ ਕਾਪੀਆ ਸਾੜੀਆ। 
ਇਸ ਮੋਕੇ ਯੂਨੀਅਨ ਦੀ ਜਿਲਾ ਪ੍ਧਾਨ ਗੁਰਬਖਸ਼ ਕੋਰ ਚੱਕ ਗੁਰੂ, ਸੀਟੂ ਦੇ ਜ਼ਿਲਾ ਜਨਰਲ ਸਕੱਤਰ ਮਹਿੰਦਰ ਕੁਮਾਰ ਬੱਡੋਆਣ, ਬਲਾਕ ਪ੍ਧਾਨ ਪਾਲੋ ਸੁੰਨੀ, ਜਗਦੀਸ਼ ਕੋਰ ਮੀਤ ਪ੍ਧਾਨ ਗੜਸ਼ੰਕਰ, ਸੂਖਵਿੰਦਰ ਕੋਰ ਮੁਕੰਦਪੁਰ ਨੇ ਕਿਹਾ ਮੋਦੀ ਸਰਕਾਰ ਨੇ ਜੋ ਬਜਟ ਪੇਸ਼ ਕੀਤਾ ਹੈ ਉਸ ਵਿੱਚ ਆਗਣਵਾੜੀ ਵਰਕਰ, ਹੈਲਪਰ, ਮਜ਼ਦੂਰਾਂ,  ਕਿਸਾਨਾ ਲਈ ਇਸ ਵਿੱਚ ਕੁਝ ਵੀ ਨਹੀ ਹੈ।
 ਇਹ ਬਜਟ ਲੋਕ ਵਿਰੋਧੀ ਹੈ ਇਸ ਕਰਕੇ ਬਜਟ ਦੀਆ ਕਾਪੀਆ ਸਾੜ ਕੇ ਇਸ ਦਾ ਤਿੱਖਾ ਵਿਰੋਧ ਕੀਤਾ ਗਿਆ। ਇਸ ਮੋਕੇ ਆਗੂਆ ਨੇ ਮੰਗ ਕੀਤੀ ਆਈ ਸੀ ਡੀ ਐਸ ਸਕੀਮ ਨੂੰ ਪੱਕਾ ਕੀਤਾ ਜਾਵੇ। 3 ਤੋ 6 ਸਾਲ ਦੇ ਬੱਚੇ ਵਾਪਸ ਆਂਗਣਵਾੜੀ ਨੂੰ ਦਿੱਤੇ ਜਾਣ। ਠੇਕਾ ਸਿਸਟਮ ਖਤਮ ਕੀਤਾ ਜਾਵੇ। 26000 ਰੁਪਏ ਘੱਟੋ ਘੱਟ ਉਜਰਤ ਮਹੀਨਾ ਕੀਤੀ ਜਾਵੇ। ਗਰੈਚੂਟੀ ਪੈਨਸ਼ਨ ਸਾਰਿਆ ਨੂੰ ਦਿੱਤੀ ਜਾਵੇ। ਪੋਸ਼ਣ ਟਰੈਕਰ ਸਕੀਮ ਦੇ ਪੈਸੈ ਦਿੱਤੇ ਜਾਣ। ਜੇਕਰ ਸਰਕਾਰ ਨੇ ਸਾਡੀਆ ਮੰਗਾ ਵੱਲ ਧਿਆਨ ਨਾ ਦਿੱਤਾ ਸ਼ੰਘਰਸ਼ ਤਿੱਖਾ ਕੀਤਾ ਜਾਵੇਗਾ।
 ਇਸ ਮੋਕੇ ਗੁਰਨੇਕ ਸਿੰਘ ਭੱਜਲ ਕਿਸਾਨ ਸਭਾ ਦੇ ਸੂਬਾ ਮੀਤ ਪ੍ਧਾਨ ਨੇ ਇਸ ਸ਼ੰਘਰਸ਼ ਦੀ ਹਮਾਇਤ ਕਰਦਿਆ ਕਿਹਾ ਕਿ ਦੋਨੋ ਸਰਕਾਰਾ ਮਜ਼ਦੂਰਾਂ, ਮੁਲਾਜ਼ਮਾ, ਕਿਸਾਨਾ ਵਿਰੋਧੀ ਹਨ। ਇਹਨਾ ਵਿਰੂਧ ਤਿੱਖੇ ਸ਼ੰਘਰਸ਼ ਕਰਕੇ ਅੱਪਣੇ ਹੱਕ ਪਰਾਪਤ ਕੀਤੇ ਜਾ ਸਕਦੇ ਹਨ। ਉਪਰੋਕਤ ਆਗੂਆ ਤੋ ਇਲਾਵਾ ਹਰਬੰਸ ਮੋਇਲਾ, ਪਰਮਜੀਤ, ਜਗਮੋਹਣ, ਰਮੇਸ਼, ਆਸ਼ਾ, ਕੁਲਵਿੰਦਰ ਕੋਰ, ਸਤਵਿੰਦਰ ਕੋਰ, ਸਰਬਜੀਤ, ਮਨਜੀਤ ਕੋਰ, ਹਰਬਖਸ਼ੋ ਨੇ ਵੀ ਸਬੋਧਨ ਕੀਤਾ।