ਖੂਨਦਾਨ ਲਹਿਰ ਨੂੰ ਸਮਰਪਿਤ ਕੌਮੀ ਮਹਿਲਾ ਸ਼ਖ਼ਸੀਅਤ ਨੂੰ ਯਾਦ ਕੀਤਾ ਗਿਆ।

ਨਵਾਂਸ਼ਹਿਰ: ਦੇਸ ਵਿੱਚ ਖ਼ੂਨਦਾਨ ਲਹਿਰ ਦੀਆਂ ਮੋਢੀ ਸ਼ਖ਼ਸੀਅਤਾਂ ਵਿੱਚੋਂ ਇੱਕ ਸ਼ਖ਼ਸੀਅਤ ਡਾ:ਸ੍ਰੀਮਤੀ ਕਾਂਤਾ ਸਰੂਪ ਕ੍ਰਿਸ਼ਨ ਸਰੀਰਕ ਤੌਰ ਤੇ ਵਿਛੋੜਾ ਦੇ ਗਏ ਹਨ। ਦੇਸ ਵਿੱਚ ਖ਼ੂਨਦਾਨ ਜਾਗਰੂਕਤਾ ਨੂੰ ਸਮਰਪਿਤ ਪ੍ਰਸਿੱਧ ਸ਼ਖ਼ਸੀਅਤ ਦੀ ਇੱਛਾ ਅਨੁਸਾਰ ਚੰਡੀਗੜ੍ਹ ਵਸਦੇ ਪ੍ਰੀਵਾਰ ਵਲੋਂ ਉਹਨਾਂ ਦਾ ਸਰੀਰ ਪੀ.ਜੀ.ਆਈ ਨੂੰ ਮੈਡੀਕਲ ਖੋਜ ਲਈ ਸਪੁਰਦ ਕਰ ਦਿੱਤਾ ਗਿਆ।

   ਇੱਥੇ ਇਹ ਜ਼ਿਕਰ ਕਰਨਾ ਉਚਿੱਤ ਹੋਵੇਗਾ ਕਿ ਸਥਾਨਕ ਬੀ.ਡੀ.ਸੀ.ਬਲੱਡ ਸੈਂਟਰ ਦਾ ਨੀਂਹ ਪੱਥਰ ਵੀ ਸ੍ਰੀਮਤੀ ਡਾ: ਕਾਂਤਾ ਸਰੂਪ ਕ੍ਰਿਸ਼ਨ ਜੀ ਨੇ 1991 ਵਿੱਚ ਆਪਣੇ ਕਰ ਕਮਲਾਂ ਨਾਲ੍ਹ ਰੱਖਿਆ ਸੀ। ਅੱਜ ਬਲੱਡ ਸੈਂਟਰ ਵਿਖੇ ਇੱਕ ਸਾਦੇ ਸ਼ੋਕ ਸਮਾਗਮ ਵਿੱਚ ਯਾਦ ਕੀਤਾ ਗਿਆ। 
ਇਸ ਮੌਕੇ ਸੁਲਕਸ਼ਨ ਸਰੀਨ, ਗੁਰਿੰਦਰ ਸਿੰਘ ਤੂਰ, ਜੇ ਐਸ ਗਿੱਦਾ, ਡਾ: ਅਜੇ ਬੱਗਾ ਨੇ ਵਿਛੜੀ ਆਤਮਾ ਦੀ ਖੂਨਦਾਨ ਲਹਿਰ ਪ੍ਰਤੀ ਦੇਣ ਨੂੰ ਯਾਦ ਕੀਤਾ ਉਪ੍ਰੰਤ ਡਾ: ਕਾਂਤਾ ਸਰੂਪ ਕ੍ਰਿਸ਼ਨ ਦੀ ਤਸਵੀਰ ਅੱਗੇ ਫੁੱਲਾਂ ਦੀਆਂ ਪੰਖੜੀਆਂ ਭੇਟ ਕਰਕੇ ਮੋਮਬੱਤੀਆਂ ਜਗਾ ਕੇ ਸਤਿਕਾਰ ਭੇਟ ਕੀਤਾ। 
ਇਸ ਮੌਕੇ ਜੋਗਾ ਸਿੰਘ ਸਾਧੜਾ, ਰਾਜਿੰਦਰ ਕੌਰ ਗਿੱਦਾ, ਪਲਵਿੰਦਰ ਕੌਰ ਬਡਵਾਲ੍ਹ,ਮੈਨੇਜਰ ਮਨਮੀਤ ਸਿੰਘ ਤੇ ਸਟਾਫ ਹਾਜਰ ਸੀ।